ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ


ਟ੍ਰੈਫਿਕ ਚਲਾਨਾਂ ਤੌਂ ਬਚਣ ਲਈ ਸੁਝਾਉ
1 ਸਕੂਟਰ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਿਟ ਪਹਿਨੋ ਤੇ ਹੈਲਮਟ ਦਾ ਫੀਤਾ ਕਸ ਕੇ ਰੱਖੋ । ਇਸਤਰੀ ਚਾਲਕਾਂ ਲਈ ਵੀ ਹੈਲਮਟ ਜਰੂਰੀ ਹੈ ।
2 ਕਾਰ ਜੀਪ ਆਦਿ ਚਲਾਉਂਦੇ ਸਮੇਂ ਸੇਫਟੀ ਬੈਲਟ ਪਹਿਨੋ ਤੇ ਗੱਡੀ ਦੀ ਰਫਤਾਰ ਕੰਟਰੌਲ ਵਿੱਚ ਰੱਖੋ ।
3 ਆਪਣੀ ਗੱਡੀ ਦੇ ਅਸਲੀ ਕਾਗਜ ਹਮੇਸ਼ਾਂ ਆਪਣੀ ਗੱਡੀ ਦੇ ਨਾਲ ਰੱਖੋ ਤੇ ਮੰਗਣ ਤੇ ਜਰੂਰ ਦਿਖਾਉ ।
4 ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰਕੇ ਗੱਡੀ ਨਾ ਚਲਾਉ ।
5 ਕਾਰਾਂ ਜੀਪਾਂ ਆਦਿ ਦੇ ਸ਼ੀਸ਼ਿਆਂ ਤੇ ਕਾਲੀ ਜਾਂ ਰੰਗਦਾਰ ਫਿਲਮ ਨਾ ਚੜ•ਉ ।
6 ਆਪਣੇ ਵਹੀਕਲ ਉਪਰ ਪ੍ਰੈਸ਼ਰ ਜਾਂ ਮਿਊਜੀਕਲ ਹਾਰਨ ਨਾ ਲਗਾਉ ਤੇ ਹਾਰਨ ਸਿਰਫ ਲੋੜ ਪੈਣ ਤੇ ਵਜਾਉ ।
7 ਰਾਤ ਨੂੰ ਗੱਡੀਆਂ ਲੋਅ ਬੀਮ ਤੇ ਚਲਾਉ ਤੇ ਡਿਪਰ ਦੀ ਵਰਤੋਂ ਕਰੋ ।
8 ਨੰਬਰ ਪਲੇਟਾਂ ਤੇ ਸਿਵਾਏ ਨੰਬਰ ਤੋਂ ਹੋਰ ਕੁਝ ਨਾ ਲਿਖੋ ।
9 ਸਾਇਕਲ, ਟਰਾਲੀ , ਟਰੱਕਾਂ , ਰੇਹੜਿਆਂ , ਰਿਕਸ਼ਿਆਂ ਪਿੱਛੇ ਰਿਫਲੈਕਟਰ ਜਰੂਰ ਲਗਾਉ ।
10 ਸਰੀਕਰ ਜਾਂ ਮਾਨਸਿਕ ਤੌਰ ਤੇ ਕਮਜੋਰ ਲੋਕ ਵਹੀਕਲ ਨਾ ਚਲਾਉਣ ।
11 ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕਰੋ ।
12 ਅਣ ਸਿਖਿਅਤ ਵਿਅਕਤੀ ਨੂੰ ਆਪਣੀ ਗੱਡੀ ਚਲਾਉਣ ਦੀ ਆਗਿਆ ਨਾ ਦਿਉ ।
13 ਆਪਣੀ ਗੱਡੀ ਗਲਤ ਪਾਰਕ ਨਾ ਕਰੋ ਜਿਥੇ ਕਿਸੇ ਆਵਾਜਾਈ ਵਿੱਚ ਵਿਘਨ ਪੈਂਦਾ ਹੋਵੇ ।
14 ਗੱੱਡੀ ਚਲਾਉਂਦੇ ਸਮੇਂ ਬੀੜੀ ਸਿਗਰਟ ਦੀ ਵਰਤੋਂ ਨਾ ਕਰੋ ।
15 ਮਾਲ ਢੋਣ ਵਾਲੀਆਂ ਗੱਡੀਆਂ ਤੇ ਸਵਾਰੀਆਂ ਨਾ ਢੋਵੋ ।
16 ਟ੍ਰੈਫਿਕ ਲਾਈਟਾਂ ਦਾ ਹਮੇਸ਼ਾਂ ਧਿਆਨ ਰੱਖੋ ।
17 ਰਜਿਸਟ੍ਰੇਸ਼ਨ ਅਥਾਰਟੀ ਦੀ ਮਨਜੂਰੀ ਬਿਨ• ਕਿਸੇ ਗੱਡੀ ਵਿੱਚ ਗੈਸ ਸਿਲੰਡਰ ਫਿਟ ਕਰਵਾ ਕੇ ਗੱਡੀ ਗੈਸ ਤੇ ਨਾ ਚਲਾਉ ।

ਬਾ ਹੁਕਮ ਐਸ ਐਸ ਪੀ ਫਰੀਦਕੋਟ ( ਜਨ ਹਿੱਤ ਵਿੱਚ ਜਾਰੀ )
ਸਹਿਯੋਗ : ਲਾਇਨਜ ਕਲੱਬ ਕੋਟਕਪੂਰਾ ਡਾਇਮੰਡ