ਪੀ.ਸੀ.ਐਸ.ਚੁਣੀ ਗਈ- ਸਿਮਰਪ੍ਰੀਤ ਕੌਰ


ਜਦੋਂ 1996 'ਚ ਸਿਮਰਪ੍ਰੀਤ ਕੌਰ ਦੀ ਮਾਤਾ ਕੈਂਸਰ ਦੀ ਬਿਮਾਰੀ ਨਾਲ ਲੜਦਿਆਂ ਸਦੀਵੀ ਵਿਛੋੜਾ ਦੇ ਗਏ ਸੀ ਤਾਂ ਉਸ ਸਮੇਂ ਸਿਮਰਪ੍ਰੀਤ ਦੀ ਉਮਰ ਮਹਿਜ਼ 7 ਸਾਲ ਦੀ ਹੀ ਸੀ ਤਾਂ ਉਸ ਸਮੇਂ ਉਸਦੇ ਪਿਤਾ ਜਸਵਿੰਦਰ ਸਿੰਘ ਨੂੰ ਇਸ ਬੱਚੀ ਦੇ ਭਵਿੱਖ ਬਾਰੇ ਚਿੰਤਾ ਹੋਣ ਲੱਗ ਪਈ, ਕਿਉਂਕਿ ਜਦੋਂ ਜਸਵਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੂੰ ਕੈਂਸਰ ਦੀ ਬਿਮਾਰੀ ਨੇ ਆਣ ਘੇਰਿਆ ਤਾਂ ਉਸ ਸਮੇਂ ਸਿਮਰਪ੍ਰੀਤ ਕੌਰ ਸਿਰਫ਼ 4 ਕੁ ਸਾਲ ਦੀ ਮਾਸੂਮ ਬੱਚੀ ਸੀ ਪਰ ਉਸਦੀ ਪਰਵਰਿਸ਼ ਕਰਨ ਵਾਲੀ ਦੂਜੀ ਮਾਂ ਹਰਜਿੰਦਰ ਕੌਰ ਨੇ ਸਿਮਰਪ੍ਰੀਤ ਨੂੰ ਉਸਦੀ ਮਾਂ ਦੇ ਪਿਆਰ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ। ਤੇ ਉਸ ਨੂੰ ਸਕੀ ਮਾਂ ਤੋਂ ਵੱਧ ਪਿਆਰ ਸਤਿਕਾਰ ਦੇ ਕੇ ਉੱਚ ਪੱਧਰ ਦੀ ਪੜਾਈ ਕਰਵਾਈ। ਆਪਣੀ ਮਿਹਨਤ ਤੇ ਲਗਨ ਨਾਲ ਪੜਕੇ ਜਿਉਂ ਹੀ ਸਿਮਰਪੀ੍ਰਤ ਨੇ ਪੜਾਈ ਨੂੰ ਮਕੁੰਮਲ ਕੀਤਾ ਤਾਂ ਉਸ ਦੀ ਪੀ.ਸੀ.ਐਸ.ਅਧਿਕਾਰੀ ਦੇ ਤੌਰ ਤੇ ਸੁਲੈਕਸ਼ਨ ਹੋ ਗਈ । ਤੇ ਉਸ ਨੇ ਆਪਣੀ ਚੀਫ਼ ਇਲੈਕਸ਼ਨ ਕਮਿਸ਼ਨਰ ਆਫ਼ ਇੰਡੀਆ ਬਣਨ ਦੀ ਆਸ ਨੂੰ ਉਜਾਗਰ ਕੀਤਾ । ਸਿਮਰ ਦੇ ਪਿਤਾ ਬੈਂਕ ਮੈਨੇਜਰ ਜਸਵਿੰਦਰ ਸਿੰਘ ਤੇ ਮਾਤਾ ਹਰਜਿੰਦਰ ਕੌਰ ਨੂੰ ਪੂਰਨ ਭਰੋਸਾ ਹੈ ਕਿ ਉਨਾਂ ਦੀ ਬੇਟੀ ਆਪਣੇ ਚੁਣੇ ਨਿਸ਼ਾਨੇ ਨੂੰ ਇਕ ਦਿਨ ਜਰੂਰ ਸਰ ਕਰੇਗੀ। ਲੋਕ ਸੇਵਾ ਕਮਿਸ਼ਨ ਦੇ ਨਤੀਜਿਆਂ ਅਨੁਸਾਰ ਪੀ.ਸੀ.ਐਸ.ਦੀ ਮੈਰਿਟ ਸੂਚੀ ਦੇ 16ਵੇਂ ਸਥਾਨ 'ਤੇ ਆਉਣ ਵਾਲੀ ਬੈਂਕ ਮੈਨੇਜਰ ਜਸਵਿੰਦਰ ਸਿੰਘ ਅਤੇ ਸਵ.ਅਮਰਜੀਤ ਕੌਰ ਦੀ ਹੋਣਹਾਰ ਬੇਟੀ ਸਿਮਰਪ੍ਰੀਤ ਕੌਰ ਪੀ.ਜੀ.ਆਈ.ਚੰਡੀਗੜ ਦੀ ਗੋਲਡ ਮੈਡਲਿਸਟ ਹੈ ਤੇ ਸਥਾਨਕ ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀ.ਸੈਕੰਡਰੀ ਸਕੂਲ ਵਿਖੇ 8ਵੀਂ ਅਤੇ 12ਵੀਂ ਦੇ ਨਤੀਜਿਆਂ 'ਚ ਜ਼ਿਲੇ ਭਰ ਦੀ ਮੈਰਿਟ ਸੂਚੀ 'ਚ ਪਹਿਲਾ ਸਥਾਨ ਹਾਸਲ ਕਰਨ ਬਦਲੇ ਵੀ ਉਸਨੂੰ ਪ੍ਰਸਿੱਧ ਸਮਾਜ ਸੇਵੀ ਪ੍ਰਵਾਸੀ ਭਾਰਤੀ ਡਾ.ਅਮਰਜੀਤ ਸਿੰਘ ਮਰਵਾਹ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਿਮਰਪ੍ਰੀਤ ਮੈਡੀਕਲ ਸਿੱਖਿਆ ਦੌਰਾਨ ਮੈਂਗਲੌਰ (ਕਰਨਾਟਕਾ), ਪੀ.ਜੀ.ਆਈ.ਚੰਡੀਗੜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈਆਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੈਡੀਕਲ ਕਾਨਫ਼ਰੰਸਾਂ 'ਚ ਆਪਣਾ ਮੈਡੀਕਲ ਖੋਜ ਕਾਰਜ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਕਰ ਚੁੱਕੀ ਹੈ।

ਚੰਦਰ ਕੁਮਾਰ ਗਰਗ 098155-03270