ਲੇਸਿਕ ਲੇਜਰ ਅਪਰੇਸ਼ਨ ਕੀ ਹੈ

ਲੇਸਿਕ ਲੇਜਰ ਅਪਰੇਸ਼ਨ ਅੱਖ ਦੇ ਐਨਕ ਦਾ ਨੰਬਰ ਉਤਾਰਨ ਦਾ ਇੱਕ ਤਰੀਕਾ ਹੈ। ਅੱਖ ਦੀ ਸਭ ਤੋਂ ਬਾਹਰਲੀ ਪਰਤ ਕੱਚ ਵਾਂਗੂ ਸਾਫ ਹੁੰਦੀ ਹੈ , ਇਸ ਪਰਤ ਨੂੰ ਕੌਰਨੀਆ ਕਹਿੰਦੇ ਹਨ । ਲੇਜਰ ਦੀਆਂ ਕਿਰਨਾਂ ਨਾਲ ਕੌਰਨੀਆਂ ਦਾ ਅਕਾਰ ਬਦਲ ਕੇ ਐਨਕ ਦਾ ਨੰਬਰ ਉਤਾਰ ਦਿੱਤਾ ਜਾਂਦਾ ਹੈ ।

ਲੇਸਿਕ ਲੇਜਰ ਅਪਰੇਸ਼ਨ ਦਾ ਕੀ ਤਰੀਕਾ ਹੈ

ਕੌਰਨੀਆ ਦੀ ਇੱਕ ਪਤਲੀ ਪਰਤ ਬਣਾ ਕੇ ਸਾਈਡ ਤੇ ਹਟਾ ਦਿੱਤੀ ਜਾਂਦੀ ਹੈ । ਨੰਗੇ ਕੌਰਨੀਆ ਤੇ ਲੇਜਰ ਦੀਆਂ ਕਿਰਨਾਂ ਮਾਰ ਕੇ ਇਸ ਦਾ ਅਕਾਰ ਬਦਲ ਦਿੱਤਾ ਜਾਂਦਾ ਹੈ । ਫਿਰ ਪਰਤ ਵਾਪਸ ਰੱਖ ਦਿੱਤੀ ਜਾਂਦੀ ਹੈ ਜੋ ਕਿ ਨਾਲ ਦੀ ਨਾਲ ਵਾਪਸ ਜੁੜ ਜਾਂਦੀ ਹੈ ।

ਕਿੰਨੇ ਪ੍ਰਕਾਰਾ ਦੇ ਲੇਸਿਕ ਲੇਜਰ ਅਪਰੇਸ਼ਨ ਹੁੰਦੇ ਹਨ

1 ਸਾਧਾਰਨ ਲੇਸਿਕ ਲੇਜਰ ਅਪਰੇਸ਼ਨ : ਇਸ ਅਪਰੇਸ਼ਨ ਵਿੱਚ ਕੋਰਨੀਆ ਦਾ ਅਸਲ ਅਕਾਰ ਬਦਲ ਜਾਣ ਕਰਕੇ ਰਾਤ ਨੂੰ ਵੇਖਣ ਵਿੱਚ ਅਤੇ ਵਹੀਕਲ ਚਲਾਉਣ ਸਮੇਂ ਮੁਸ਼ਕਿਲ ਆ ਸਕਦੀ ਹੈ । ਫਿਰ ਵੀ ਕੁਝ ਖਾਸ ਮਰੀਜਾਂ ਵਿੱਚ ਸਧਾਰਣ ਲੇਸਿਕ ਦੀ ਵੀ ਲੋੜ ਪੈਂਦੀ ਹੈ ।


2 ਕਸਟਮ ਆਪਟੀਮਾਈਜਡ ਲੇਸਿਕ ਲੇਜਰ ਅਪਰੇਸ਼ਨ : ਇਸ ਅਪਰੇਸ਼ਨ ਵਿੱਚ ਕੌਰਨੀਆ ਦਾ ਅਸਲ ਅਕਾਰ ਨਹੀਂ ਬਦਲਦਾ ਅਤੇ ਰਾਤ ਨੂੰ ਵੇਖਣ ਵਿੱਚ ਅਤੇ ਵਹੀਕਲ ਚਲਾਉਣ ਸਮੇਂ ਮੁਸ਼ਕਿਲ ਘੱਟ ਆਉਂਦੀ ਹੈ ।


3 ਸੀ ਲੇਸਿਕ ਜਾਂ ਕਸਟਮ ਲੇਸਿਕ ਜਾਂ ਵੇਵ ਫਰੰਟ ਲੇਸਿਕ : ਜਿਸ ਤਰ•ਾਂ ਹਰ ਇਨਸਾਨ ਦੀ ਸ਼ਕਲ ਦੂਸਰੇ ਇਨਸਾਨ ਤੋਂ ਅਲੱਗ ਹੁੰਦੀ ਹੈ ਉਸੀ ਤਰ•ਾਂ ਉਸਦੀ ਅੱਖ ਦੀ ਬਨਾਵਟ ਵੀ ਦੂਸਰੇ ਇਨਸਾਨਾਂ ਨਾਲੋਂ ਅਲੱਗ ਹੁੰਦੀ ਹੈ ਕਸਟਮ ਲੇਸਿਕ ਵਿੱਚ ਲੇਜਰ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਦੀ ਹੈ । ਇਸ ਤਰ•ਾਂ ਅੱਖ ਦੀਆਂ ਬਹੁਤ ਬਰੀਕ ਗਲਤੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ । ਕਸਟਮ ਲੇਸਿਕ ਤੋਂ ਬਾਅਦ ਰੋਸ਼ਨੀ ਦਾ ਫਟਣਾ , ਰਾਤ ਨੂੰ ਵੇਖਣ ਵਿੱਚ ਜਾਂ ਵਹੀਕਲ ਚਲਾਉਣ ਵਿੱਚ ਮੁਸ਼ਕਿਲ ਨਹੀਂ ਆਉਂਦੀ । ਰੰਗ ਵੀ ਫਿੱਕੇ ਨਜਰ ਨਹੀਂ ਆਉਂਦੇ ।


ਕੀ ਮੈਂ ਲੇਸਿਕ ਲੇਜਰ ਅਪਰੇਸ਼ਨ ਲਈ ਚੰਗਾ ਮਰੀਜ ਹਾਂ

ਜੇਕਰ ਤੁਹਾਡੀ ਉਮਰ 18 ਸਾਲਾਂ ਤੋਂ ਉਪਰ ਹੈ ਅਤੇ ਪਿਛਲੇ 6 ਮਹੀਨਿਆਂ ਤੋਂ ਤੁਹਾਡੀ ਐਨਕ ਦਾ ਨੰਬਰ ਵਧਿਆ ਜਾਂ ਘਟਿਆ ਨਹੀਂ ਹੈ , ਤੁਹਾਡੀ ਅੱਖ ਦਾ ਪਿਛਲਾ ਪਰਦਾ ਸਹੀ ਹੈ , ਅੱਖ ਉਪਰ ਕੋਈ ਦਾਗ ਜਾਂ ਤੁਹਾਨੂੰ ਅੱਖ ਦੀ ਕੋਈ ਹੋਰ ਬਿਮਾਰੀ ਨਹੀਂ ਹੈ ਤਾਂ ਤੁਸੀਂ ਲੇਸਿਕ ਲੇਜਰ ਅਪਰੇਸ਼ਨ ਕਰਵਾਉਣ ਲਈ ਚੰਗੇ ਮਰੀਜ ਹੋ ।

ਕੁਝ ਲੋਕਾਂ ਦਾ ਕੋਰਨੀਆ ਪਤਲਾ ਹੁੰਦਾ ਹੈ , ਅੱਖਾਂ ਖੁਸ਼ਕ ਹੁੰਦੀਆਂ ਹਨ ਜਾਂ ਉਹ ਕੋਈ ਦਵਾਈ ਪਾ ਰਹੇ ਹੁੰਦੇ ਹਨ ਉਹ ਲੇਸਿਕ ਲੇਜ; ਅਪਰੇਸ਼ਨ ਦੇ ਚੰਗੇ ਮਰੀਜ ਨਹੀਂ ਹੁੰੰਦੇ । ਇਸਦੀ ਪਹਿਚਾਨ ਡਾਕਟਰ ਪੂਰਾ ਚੈਕਅਪ ਕਰਕੇ ਹੀ ਦੱਸ ਸਕਦੇ ਹਨ ।

ਲੇਸਿਕ ਲੇਜਰ ਦਾ ਅਪਰੇਸ਼ਨ ਕਿੰਨੇ ਸਮੇਂ ਦਾ ਹੁੰਦਾ ਹੈ , ਇਸ ਅਪਰੇਸ਼ਨ ਦੌਰਾਨ ਕੋਈ ਤਕਲੀਫ ਹੁੰਦੀ ਹੈ , ਕੀ ਅਪਰੇਸ਼ਨ ਦੌਰਾਨ ਟੀਕਾ ਤਾਂ ਨਹੀਂ ਲਗਾਇਆ ਜਾਂਦਾ

ਇਹ ਪੂਰਾ ਅਪਰੇਸ਼ਨ ਕੁਝ ਮਿੰਟਾਂ ਦਾ ਹੈ । ਦੋਨੇ ਅੱਖਾਂ ਦਾ ਅਪਰੇਸ਼ਨ ਇੱਕਠਾ ਹੁੰਦਾ ਹੈ । ਅੱਖ ਵਿੱਚ ਕੋਈ ਟੀਕਾ ਨਹੀਂ ਲਗਾਇਆ ਜਾਂਦਾ । ਤੁਪਕੇ ਵਾਲੀ ਦਵਾਈ ਨਾਲ ਅੱਖ ਨੂੰ ਸੁੰਨ ਕੀਤਾ ਜਾਂਦਾ ਹੈ ਅਪਰੇਸ਼ਨ ਤੋਂ ਬਾਅਦ ਕੁਝ ਸਮੇਂ ਲਈ ਅੱਖ ਵਿੱਚ ਥੋੜ•ੀ ਰੜਕ ਰਹਿੰਦੀ ਹੈ ।

ਕੀ ਲੇਸਿਕ ਲੇਜਰ ਅਪਰੇਸ਼ਨ ਇੱਕ ਪੱਕਾ ਇਲਾਜ ਹੈ ।

ਜੀ ਹਾਂ ਲੇਸਿਕ ਲੇਜਰ ਅਪਰੇਸ਼ਨ ਇੱਕ ਪੱਕਾ ਇਲਾਜ ਹੈ ਲੇਸਿਕ ਲੇਜਰ ਨਾਲ ਗਿਆ ਨੰਬਰ ਵਾਪਿਸ ਨਹੀਂ ਆਊਂਦਾ ।

ਕੀ ਲੇਸਿਕ ਲੇਜਰ ਅਪਰੇਸ਼ਨ ਤੋਂ ਬਾਅਦ ਐਨਕਾਂ ਦੀ ਜਰੂਰਤ ਪਵੇਗੀ ,

ਜਿਆਦਾ ਕਰਕੇ ਮਰੀਜਾਂ ਨੂੰ ਐਨਕਾਂ ਦੀ ਜਰੂਰਤ ਨਹੀਂ ਪੈਂਦੀ , 40 ਸਾਲ ਦੀ ਉਮਰ ਤੋਂ ਬਾਅਦ ਨੇੜੇ ਦੀ ਨਿਗ•ਾ ਦਾ ਘੱਟ ਹੋਣਾ ਇੱਕ ਕੁਦਰਤੀ ਬਦਲਾਵ ਹੈ ਜੋ ਕਿ ਹਰ ਇਨਸਾਨ ਵਿੱਚ ਆਉਂਦਾ ਹੈ ਇਸ ਨੂੰ ਐਨਕ ਲਗਾ ਕੇ ਠੀਕ ਕੀਤਾ ਜਾ ਸਕਦਾ ਹੈ ।

ਅਪਰੇਸ਼ਨ ਤੋਂ ਕਿੰਨੇ ਸਮੇਂ ਬਾਅਦ ਮੈਨੂੰ ਵਧੀਆ ਦਿਖਣ ਲੱਗੇਗਾ ਅਤੇ ਕਿੰਨੇ ਸਮੇਂ ਬਾਅਦ ਮੈਂ ਕੰਮ ਤੇ ਜਾ ਸਕਦਾ ਹਾਂ ਅਤੇ ਗੱਡੀ ਚਲਾ ਸਕਦਾ ਹਾਂ ,

ਬਹੁਤ ਸਾਰੇ ਮਰੀਜਾਂ ਨੂੰ ਤਾਂ ਅਪਰੇਸ਼ਨ ਤੋਂ ਅਗਲੇ ਦਿਨ ਹੀ ਵਧੀਆ ਦਿਖਣ ਲਗ ਜਾਂਦਾ ਹੈ। ਤੁਸੀਂ ਅਪਰੇਸ਼ਨ ਤੋਂ ਇੱਕ ਦਿਨ ਬਾਅਦ ਕੰਮ ਤੇ ਜਾ ਸਕਦੇ ਹੋ ਅਤੇ 2 ਦਿਨ ਬਾਅਦ ਗੱਡੀ ਚਲਾ ਸਕਦੇ ਹੋ । ਪਰ ਜੇਕਰ ਹੋ ਸਕੇ ਤਾਂ ਤੁਸੀਂ 2-4 ਦਿਨ ਅਰਾਮ ਵੀ ਕਰ ਸਕਦੇ ਹੋ ।

ਕੀ ਮੇਰੀਆਂ ਅੱਖਾਂ ਤੇ ਪੱਟੀ ਬੰਨੀ ਜਾਵੇਗੀ

ਜੀ ਨਹੀਂ , ਪਰ ਤੁਹਾਨੂੰ ਧੁੱਪ ਵਾਲੀਆਂ ਕਾਲੀਆਂ ਐਨਕਾਂ ਇੱਕ ਦਿਨ ਲਈ ਜਰੂਰ ਲਗਾਉਣੀਆਂ ਪੈਣਗੀਆਂ । ਉਸ ਤੋਂ ਬਾਅਦ ਤੁਸੀਂ ਬਾਹਰ ਜਾਣ ਸਮੇਂ ਧੁੱਪ ਵਾਲੀਆਂ ਐਨਕਾਂ ਕੁਝ ਦਿਨ ਲਈ ਲਗਾ ਸਕਦੇ ਹੋ ।


ਅੱਖਾਂ ਦੀ ਅਲੱਰਜੀ ਕੀ ਹੈ ?

1 ਅੱਖਾਂ ਦੀ ਅਲੱਰਜੀ ਜਿਆਦਾ ਕਰਕੇ ਰੁੱਤ ਬਦਲਣ ਦੇ ਨਾਲ ਸੁਰੂ ਹੁੰਦੀ ਹੈ ਅਤੇ ਰੁੱਤ ਖਤਮ ਹੋਣ ਦੇ ਨਾਲ ਇਹ ਬਿਮਾਰੀ ਖਤਮ ਜਾਂ ਘੱਟ ਜਾਂਦੀ ਹੈ ।

2 ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ ਪਰ ਜਿਆਦਾ ਕਰਕੇ ਇਹ ਛੋਟੀ ਉਮਰ ਤੋਂ ਹੀ ਸੁਰੂ ਹੋ ਜਾਂਦੀ ਹੈ ।

3 ਅਲੱਰਜੀ ਦੀ ਦਵਾਈ ਪਾਉਣ ਜਾਂ ਖਾਣ ਨਾਲ ਠੀਕ ਹੋ ਜਾਂਦੀ ਹੈ ਅਤੇ ਦਵਾਈ ਬੰਦ ਕਰਨ ਨਾਲ ਫਿਰ ਦੁਬਾਰਾ ਹੋ ਜਾਂਦੀ ਹੈ । ਅਤੇ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੁੰਦਾ ।

4 ਅਲੱਰਜੀ ਦੀ ਆਮ ਕਾਰਨ - ਪਰਫਿਉਮ, ਮੇਕਅਪ ਦਾ ਸਮਾਨ , ਧੂੜ ਦੇ ਕਣ , ਹਵਾ ਪ੍ਰਦੂਸਣ , ਧੂੰਆਂ ਅਤੇ ਕੁਝ ਅੱਖਾਂ ਵਿੱਚ ਪਾਉੁਣ ਵਾਲੀ ਦਵਾਈ ਵੀ ਅਲੱਰਜੀ ਕਰ ਸਕਦੀ ਹੈ ।

ਕੰਟੈਕਟ ਲੈਂਜ ਵੀ ਅਲਰਜੀ ਕਰ ਸਕਦੇ ਹਨ ।

ਅਲੱਰਜੀ ਦੀਆਂ ਨਿਸ਼ਾਨੀਆਂ

* ਲਗਾਤਾਰ ਅੱਖਾਂ ਅੰਦਰ ਖਾਰਿਸ਼ ਦਾ ਹੋਣਾ ।
* ਅੱਖਾਂ ਦਾ ਲਾਲ ਹੋਣਾ ।
* ਅੱਖਾਂ ਦੇ ਅੰਦਰ ਹਲਕੀ ਸੋਜ ਦਾ ਆਉਣਾ ।
* ਹਲਕੀ ਜਾਂ ਜਿਆਦਾ ਰੜਕ ਦਾ ਪੈਣਾ ।
* ਅੱਖਾਂ ਦਾ ਲਗਾਤਾਰ ਝਪਕਣਾ ਜਾਂ ਅੱਖਾਂ ਦਾ ਨਾ ਖੁੱਲਣਾ ।
* ਨਜਲਾ (ਜੁਕਾਮ ) ਜਾਂ ਲਗਾਤਾਰ ਛਿੱਕਾਂ ਦਾ ਆਉਣਾ ਆਦਿ

ਅਲੱਰਜੀ ਦਾ ਇਲਾਜ

* ਅਲੱਰਜੀ ਦਾ ਕੋਈ ਪੱਕਾ ਇਲਾਜ ਨਹੀਂ ਹੈ ।
*ਲਗਾਤਾਰ ਲੰਬੇ ਸਮੇਂ ਲਈ ਹਲਕੀ ਹਲਕੀ ਦਵਾਈ ਕਰਨੀ ਪੈਂਦੀ ਹੈ ਦਵਾਈ ਦੇ ਅਚਾਨਕ ਬੰਦ ਕਰਨ ਨਾਲ ਅਲੱਰਜੀ ਦੁਬਾਰਾ ਹੋ ਜਾਂਦੀ ਹੈ ।
* ਡਾਕਟਰ ਦੁਆਰਾ ਲਿਖੀ ਹੋਈ ਦਵਾਈ ਉਸਦੇ ਦੱਸਣ ਮੁਤਾਬਿਕ ਲੰਬੇ ਸਮੇਂ ਲਈ ਵਰਤਨੀ ਚਾਹੀਦੀ ਹੈ
* ਪਾਉਣ ਜਾਂ ਖਾਣ ਵਾਲੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ ਚਾਹੀਦੀ ਕਿਉਂਕਿ ਇਹ ਦਵਾਈਆਂ ਤੇਜ ਹੋਣ ਕਰਕੇ ਇਨਾਂ ਤੋਂ ਕਾਲਾ ਮੋਤੀਆ ਜਾਂ ਚਿੱਟਾ ਮੋਤੀਆ ਹੋ ਸਕਦਾ ਹੈ । ਜਿਆਦਾ ਤੇਜ ਦਵਾਈ ਫਾਇਦਾ ਜਲਦੀ ਕਰਦੀ ਹੈ ਪਰ ਉਸ ਦਾ ਨੁਕਸਾਨ ਵੀ ਜਿਆਦਾ ਹੁੰਦਾ ਹੈ।
* ਤਕਲੀਫ ਜਿਆਦਾ ਹੋਣ ਤੇ ਠੰਡੇ ਪਾਣੀ ਦੀ ਟਕੋਰ ਕਰਨ ਨਾਲ ਅਰਾਮ ਮਿਲਦਾ ਹੈ ।

ਅਲੱਰਜੀ ਕਰਕੇ ਅੱਖਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ

* ਦੋਨਾਂ ਅੱਖਾਂ ਵਿੱਚ ਜਖਮ ਹੋ ਸਕਦੇ ਹਨ ।
* ਅੱਖਾਂ ਵਿੱਚ ਕਿਰੈਟੋਕੋਨਸ਼ (ਸ਼ੇਪ ਬਦਲਣਾ ) ਹੋ ਸਕਦਾ ਹੈ ।
* ਤੇਜ ਦਵਾਈਆਂ ਕਰਕੇ ਚਿੱਟਾ ਜਾਂ ਕਾਲਾ ਮੋਤੀਆ ਹੋ ਸਕਦਾ ਹੈ ।
* ਅੱਖਾਂ ਛੋਟੀਆਂ ਹੋ ਸਕਦੀਆਂ ਹਨ ।
* ਧੁੱਪ ਵਿੱਚ ਅੱਖਾਂ ਖੁਲਣ ਤੋਂ ਤਕਲੀਫ ਹੋ ਸਕਦੀ ਹੈ ।
* ਨਿਗਾਹ ਬਹੁਤ ਘੱਟ ਸਕਦੀ ਹੈ ਤੇ ਸਿਲੰਡਰੀਕਲ ਨੰਬਰ ਲੱਗ ਸਕਦਾ ਹੈ ।
* ਅੱਖਾਂ ਅੰਦਰ ਸੋਜ ਹੋ ਜਾਂਦੀ ਹੈ ਜਾਂ ਅੱਖਾਂ ਸੁੱਜ ਜਾਂਦੀਆਂ ਹਨ ।
* ਅੱਖਾਂ ਵਿਚੋਂ ਲਗਾਤਾਰ ਪਾਣੀ ਡਿਗਦਾ ਰਹਿੰਦਾ ਹੈ ।
*ਅੱਖਾਂ ਨੂੰ ਜਿਆਦਾ ਮਲਣ ਕਰਕੇ ਅੱਖਾਂ ਉਪਰ ਫਿਨਸੀਆਂ ਹੋ ਜਾਂਦੀਆਂ ਹਨ ।
* ਅੱਖਾਂ ਵਿੱਚ ਰੜਕ ਮਹਿਸੂਸ ਹੁੰਦੀ ਰਹਿੰਦੀ ਹੈ ।
* ਅੱਖਾਂ ਵਿੱਚ ਕਾਲੀ ਕਾਕੀ ਤੇ ਚਾਰੋਂ ਪਾਸੇ ਚਿੱਟੇਪਣ ਦਾ ਆਉਣਾ ਸੁਰੂ ਹੋ ਜਾਂਦਾ ਹੈ । ਲੇਕਿਨ ਅਲੱਰਜੀ ਵਾਲੀਆਂ ਅੱਖਾਂ ਨੂੰ ਨੁਕਸਾਨ ਤੋਂ ਰੋਕਿਆ ਜਾ ਸਕਦਾ ਹੈ
ਕਿਰੈਟੋਕੋਨਸ ਕੀ ਹੁੰਦਾ ਹੈ ?

ਕਿਰੈਟੋਕੋਨਸ ਦੋਨਾਂ ਅੱਖਾਂ ਵਿੱਚ ਹੋਣ ਵਾਲੀ ਬਿਮਾਰੀ ਹੈ ਜਿਸ ਵਿੱਚ ਹੌਲੀ ਹੌਲੀ ਅੱਖ ਦੀ ਸਭ ਤੋਂ ਅਗਲੀ ਸ਼ੀਸ਼ੇ ਵਰਗੀ ਪਰਤ , ਕੌਰਨੀਆ, ਪਤਲਾ ਹੋ ਜਾਂਦਾ ਹੈ । ਇਸਦਾ ਨਤੀਜਾ ਇਹ ਹੁੰਦਾ ਹੈ ਕਿ ਇਹ ਕਮਜੋਰ ਕੌਰਨੀਆ ਅੱਖ ਦੇ ਅੰਦਰਲੇ ਕੁਦਰਤੀ ਪ੍ਰੈਸ਼ਰ ਕਾਰਨ ਕੋਨ ਵਾਂਗ ਬਾਹਰ ਨੂੰ ਨਿਕਲ ਜਾਂਦਾ ਹੈ ।


ਕਿਰੈਟੋਕੋਨਸ ਪੂਰਾ ਅੰਨਾਪਣ ਨਹੀਂ ਕਰਦਾ ਪਰ ਨਿਗਾ ਨੂੰ ਬਹੁਤ ਜਿਆਦਾ ਨੁਕਸਾਨ ਜਰੂਰ ਕਰਦਾ ਹੈ । ਕੌਰਨੀਆ ਕੁਝ ਖਾਸ ਕਿਸਮ ਦੇ ਪ੍ਰੋਟੀਨ ਦਾ ਬਣਾਇਆ ਹੁੰਦਾ ਹੈ । ਕਿਰੈਟੋਕੋਨਸ ਵਿੱਚ ਇਸ ਪ੍ਰੋਟੀਨ ਦੀ ਮਾਤਰਾ ਸਮੇਂ ਨਾਲ ਘਟਦੀ ਜਾਂਦੀ ਹੈ ਜਿਸ ਕਾਰਨ ਕੌਰਨੀਆ ਪਤਲਾ ਹੋ ਕੇ ਕੋਨ ਦਾ ਅਕਾਰ ਲੈ ਲੈਂਦਾ ਹੈ ।


ਕਿਰੈਟੋਕੋਨਸ ਦੇ ਕੀ ਲੱਛਣ ਹੁੰਦੇ ਹਨ ?

ਸੁਰੂਆਤ ਵਿੱਚ ਮਰੀਜ ਨੂੰ ਧੁੰਦਲਾ ਦਿਖਾਈ ਦਿੰਦਾ ਹੈ ਅਤੇ ਐਨਕ ਦਾ ਨੰਬਰ ਵਾਰ ਵਾਰ ਬਦਲਦਾ ਰਹਿੰਦਾ ਹੈ । ਬਿਮਾਰੀ ਵਧਣ ਤੇ ਐਨਕ ਨਾਲ ਵੀ ਨਿਗਾ ਪੂਰੀ ਨਹੀਂ ਹੁੰਦੀ । ਰੌਸ਼ਨੀ ਦਾ ਫੱਟਣਾ , ਚੀਜਾਂ ਦਾ ਟੇਢਾ ਮੇਢਾ ਅਤੇ ਦੋ ਦੋ ਦਿਸਣਾ , ਰੌਸ਼ਨੀ ਭੈੜੀ ਲੱਗਣਾ ਵੀ ਇਸਦੇ ਲੱਛਣ ਹਨ ।


ਕਿਰੈਟੋਕੋਨਸ ਦਾ ਪਤਾ ਕਿਵੇਂ ਚਲਦਾ ਹੈ ?

ਸ਼ੁਰੂਆਤੀ ਕਿਰੈਟੋਕੋਨਸ ਦਾ ਪਤਾ ਲਗਾਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ । ਜੇ ਮਰੀਜ ਦਾ ਐਨਕ ਦਾ ਨੰਬਰ ਵਾਰ- ਵਾਰ ਬਦਲੇ ਜਾਂ ਐਨਕ ਦੇ ਅਜੀਬ ਨੰਬਰ ਲਗਦੇ ਹੋਣ ਅਤੇ ਐਨਕ ਲਗਾ ਕੇ ਵੀ ਨਿਗਾ ਨਾ ਵਧੇ ਅਤੇ ਉਹ ਕਿਰੈਟੋਕੋਨਸ ਵਰਗੇ ਲੱਛਣ ਰਿਪੋਟ ਕਰੇ ਤਾਂ ਡਾਕਟਰ ਉਸਦੀ ਕੌਰਨੀਅਲ ਟੋਪੋਗਰਾਫੀ ਅਤੇ ਪੈਕੀਮਿਟਰੀ ਟੈਸਟ ਕਰਵਾਉਂਦਾ ਹੈ । ਇਹ ਦੋਨੋਂ ਟੈਸਟ ਕਿਰੈਟੋਕੋਨਸ ਦੀ ਮਾਤਰਾ ਦਾ ਗਿਆਨ ਦਿੰਦੇ ਹਨ ਅਤੇ ਇਲਾਜ ਦੀ ਪਲੈਨਿੰਗ ਕਰਨ ਵਿੱਚ ਮਦਦ ਕਰਦੇ ਹਨ ।


ਕਿਰੈਟੋਕੋਨਸ ਦਾ ਕੀ ਇਲਾਜ ਹੁੰਦਾ ਹੈ ?

ਕੰਨਟੈਕਟ ਲੈਂਜ :- ਸ਼ੁਰੂਆਤੀ ਕਿਰੈਟੋਕੋਨਸ ਲਈ ਕੰਨਟੈਕਟ ਲੈਂਜ ਹੀ ਕਾਫੀ ਹੁੰਦੇ ਹਨ। ਦੋ ਤਰਾਂ ਦੇ ਕੰਨਟੈਕਟ ਲੈਂਜ ਆਮ ਵਰਤੋਂ ਵਿੱਚ ਹਨ । Rgp Lens ਸਸਤੇ ਹੁੰਦੇ ਹਨ ਅਤੇ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ Rose K Lens- ਮਹਿੰਗੇ ਹੁੰਦੇ ਹਨ ਤੇ ਇਹ ਆਰਡਰ ਤੇ ਮੰਗਵਾਉਣੈ ਪੈਂਦੇ ਹਨ । ਪਰ ਇਹ ਲੈਂਜ ਮਰੀਜ ਲਈ ਜਿਆਦਾ ਆਰਾਮ ਦਾਇਕ ਹੁੰਦੇ ਹਨ । ਅਤੇ ਨਿਗਾ ਵੀ ਬਿਹਤਰ ਦਿੰਦੇ ਹਨ । ਜਿਵੇਂ ਜਿਵੇਂ ਕਿਰੈਟੋਕੋਨਸ ਵਧਦਾ ਹੈ ਕੰਨਟੈਕਟ ਲੈਂਜ ਨੂੰ ਫਿੱਟ ਕਰਨਾ ਔਖਾ ਹੋ ਜਾਂਦਾ ਹੈ ਅਤੇ ਨਿਗਾ ਵਧਾਉਣ ਵਿੱਚ ਲੈਂਜਾ ਦੇ ਨਾਲ ਫਾਇਦਾ ਹੁੰਦਾ ਹੈ ।


ਸੀ 3-ਆਰ ਕਿਰੈਟੋਕੋਨਸ ਦਾ ਇੱਕ ਚਮਤਕਾਰੀ ਇਲਾਜ

ਇਹ ਇੱਕ ਛੋਟਾ ਜਿਹਾ ਅਪ੍ਰੇਸ਼ਨ ਹੁੰਦਾ ਹੈ ਜਿਸ ਵਿੱਚ ਅਲਟਰਾ ਵਾਇਲਟ ਰੌਸ਼ਨੀ ਅਤੇ ਵਿਟਾਮਿਨ ਬੀ-2 ਨਾਲ ਕੌਰਨੀਆ ਦੇ ਪਰੋਟੀਨ ਦੇ ਆਪਸੀ ਜੋੜਾਂ ਨੂੰ ਬਹੁਤ ਮਜਬੂਤ ਕਰ ਦਿੱਤਾ ਜਾਂਦਾ ਹੈ ਅਤੇ ਨਵੇਂ ਜੋੜ ਬਣਾਏ ਜਾਂਦੇ ਹਨ । ਸੀ 3-ਆਰ ਨਾਲ ਕੌਰਨੀਆ ਦੀ ਮਜਬੂਤੀ 300% ਤੱਕ ਵਧਾਈ ਜਾ ਸਕਦੀ ਹੈ ।

ਪਰ ਸੀ 3-ਆਰ ਆਪਣੇ ਆਪ ਵਿੱਚ ਅਧੂਰਾ ਇਲਾਜ ਹੈ । ਸੀ 3-ਆਰ ਕਿਰੈਟੋਕੋਨਸ ਨੂੰ ਵਧਣੋ ਪੂਰੀ ਤਰਾਂ ਰੋਕ ਦਿੰਦਾ ਹੈ ਪਰ ਪਹਿਲਾਂ ਤੋਂ ਹੀ ਖਰਾਬ ਹੋ ਚੁੱਕੀ ਨਿਗਾ ਨੂੰ ਵਧਾਉਣ ਲਈ ਕੰਨਟੈਕਟ ਲੈਂਜ ਜਾਂ ਐਨਕ ਦੀ ਵਰਤੋਂ ਕਰਨੀ ਪੈਂਦੀ ਹੈ ।ਕਿਰੈਟੋਕੋਨਸ ਦੇ ਇਲਾਜ-

ਇਸ ਇਲਾਜ ਵਿੱਚ ਕੌਰਨੀਆ ਦੇ ਬਾਹਰਲੇ ਪਾਸੇ ਰਿੰਗ ਪਾ ਦਿੱਤੀ ਜਾਂਦੀ ਹੈ ਜੋ ਕਿ ਕੌਰਨੀਆਂ ਦੇ ਕੋਨ ਨੂੰ ਅੰਦਰ ਖਿੱਚ ਕੇ ਕੌਰਨੀਆ ਨੂੰ ਗੋਲ ਕਰ ਦਿੰਦੀ ਹੈ । ਇਨਟੈਕਸ ਨਾਲ ਮਰੀਜ ਦੀ ਨਿਗਾ ਵਧ ਜਾਂਦੀ ਹੈ ਅਤੇ ਕੰਨਟੈਕਟ ਲੈਂਜ ਵੀ ਫਿੱਟ ਕਰਨੇ ਆਸਾਨ ਹੋ ਜਾਂਦੇ ਹਨ।

ਕਾਰਨੀਲ ਟਰਾਂਸਪਲਾਂਟ : ਜਦੋਂ ਕਿਰੈਟੋਕੋਨਸ ਇਨਾਂ ਵਧ ਜਾਂਦਾ ਹੈ ਕਿ ਸਾਰੇ ਇਲਾਜ ਫੇਲ ਹੋ ਜਾਣ ਉਸ ਸਮੇਂ ਕੌਰਨੀਆ ਟਰਾਂਸਪਲਾਂਟ ਕੀਤਾ ਜਾਂਦਾ ਹੈ । ਜਿਸ ਵਿੱਚ ਮਰੀਜ ਦਾ ਖਰਾਬ ਕੌਰਨੀਆ ਉਤਾਰ ਕੇ ਡੋਨਰ ਦਾ ਚੰਗਾ ਕੌਰਨੀਆ ਫਿੱਟ ਕੀਤਾ ਜਾਂਦਾ ਹੈ ਅਤੇ ਕੰਨਟੈਕਟ ਲੈਂਜ ਜਾਂ ਐਨਕਾਂ ਲਗਾ ਕੇ ਮਰੀਜ ਦੀ ਨਿਗਾ ਵਧਾਈ ਜਾਂਦੀ ਹੈ ।

ਆਈ ਸੀ ਐਲ : - (ਇਮਪਲਾਂਟਏਬਲ ਕੰਨਟੈਕਟ ਲੈਂਜ ) ਸ਼ੁਰੁਆਤੀ ਕਿਰੈਟੋਕੋਨਸ ਦੇ ਮਰੀਜ ਜੋ ਲੇਸਿਕ ਲੇਜਰ ਕਰਵਾਉਣ ਦੇ ਇੱਛੁਕ ਹੁੰਦੇ ਹਨ ਪਰ ਕਿਰੈਟੋਕੋਨਸ ਕਾਰਨ ਅਨਫਿੱਟ ਹੋ ਜਾਂਦੇ ਹਨ , ਉਹ ਸੀ3-ਆਰ ਨਾਲ ਕਿਰੈਟੋਕੋਨਸ ਦਾ ਇਲਾਜ ਕਰਵਾਉਣ ਤੋਂ ਬਾਅਦ ਆਈ ਸੀ ਐਲ ਨਾਲ ਆਪਣੀ ਐਨਕ ਉਤਰਵਾ ਸਕਦੇ ਹਨ ।


ਡਾਕਟਰ ਸੋਮ ਨਾਥ ਸਿੰਗਲਾ
ਡਾ: ਰੋਹਤਾਸ਼ ਸਿੰਗਲਾ
ਡਾ: ਅਦਿੱਤਯਾ ਸਿੰਗਲਾ
ਐਮ ਬੀ ਬੀ ਐਸ, ਐਮ ਡੀ
ਐਮ ਬੀ ਬੀ ਐਸ , ਐਮ ਐਸ ਕੈਟਾਰੈਕਟ
ਐਮ ਬੀ ਬੀ ਐਸ , ਐਮ ਐਸ

ਸਿੰਗਲਾ ਅੱਖਾਂ ਦਾ ਹਸਪਤਾਲ ਫੌਜੀ ਰੋਡ ਕੋਟਕਪੂਰਾ ਜਿਲ•ਾ ਫਰੀਦਕੋਟ ਪੰਜਾਬ -151204
ਹੈਲਪ ਲਾਈਨ : 080542-00111
ਬਰਾਂਚ : ਲਾਇਫ ਲਾਈਨ ਹਸਪਤਾਲ 25 ਏਕੜ ,
ਨੇੜੇ ਫੁਆਰਾ ਚੋਂਕ , ਬਰਨਾਲਾ
99886-23727,97802-00644, 75087-68851
www.singlaeyehospital.com