ਵਿੱਦਿਆ ਦਾ ਭੰਡਾਰ - ਰਿਸ਼ੀ ਸੀਨੀਅਰ ਸੈਕੰਡਰੀ ਸਕੂਲ


View Prospect

        ਕੋਟਕਪੂਰਾ ਜੈਤੋ ਰੋਡ ਤੇ ਸ਼ਹਿਰੋਂ ਨਿਕਲਦਿਆਂ ਹੀ ਖੱਬੇ ਪਾਸੇ ਜਦੋਂ ਖੱਟੀਆਂ ਬੱਸਾਂ ਦੀ ਲਾਈਨ ਲੱਗੀ ਨਜਰ ਆਵੇ ਤਾਂ ਸਮਝੋ ਸ਼ਹਿਰ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਨੀਲੀ ਡਰੈਸ ਵਾਲੇ ਬੱਚਿਆਂ ਨੂੰ ਛੁੱਟੀ ਹੋਈ ਹੁੰਦੀ ਹੈ ਤੇ ਸਕੂਲ ਦੇ ਸਖਤ ਪ੍ਰਬੰਧਾਂ ਕਰਕੇ ਬੱਚੇ ਬਿਨਾਂ ਕਿਸੇ ਸ਼ੋਰ ਸਰਾਬੇ ਤੋਂ ਲਾਈਨਾਂ ਵਿਚੋਂ ਸਕੂਲੋਂ ਨਿਕਲਦੇ ਹੀ ਆਪਣੀਆਂ ਬੱਸਾਂ ਵੱਲ ਆਊਂਦੇ ਹਨ । ਜਿਨ•ੀ ਦੇਰ ਬੱਚੇ ਆਪਣੇ ਵਹੀਕਲਾਂ ਵਿੱਚ ਬੈਠ ਨਹੀਂ ਜਾਂਦੇ ਉਨੀਂ ਦੇਰ ਸਕੂਲੀ ਸਟਾਫ ਦੇ ਆਦਮੀ ਰੋਡ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਡਿਉਟੀ ਪ੍ਰਤੀ ਮੁਸਤੈਦ ਹੁੰਦੇ ਹਨ । ਸਕੂਲੀ ਗੇਟ ਦੇ ਅੰਦਰ ਵੜਦਿਆਂ ਹੀ ਸਕੂਲ ਮੁਖੀ ਸ੍ਰੀ ਵਿਜੇ ਭਾਰਦਵਾਜ ਜੀ ਨੇ ਆਪਣਾ ਦਫਤਰ ਬਣਾ ਰੱਖਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਉਨਾਂ ਦੀ ਆਗਿਆ ਤੋਂ ਬਗੈਰ ਜਾਂ ਬਗੈਰ ਕੰਮ ਤੋਂ ਸਕੂਲ ਅੰਦਰ ਨਾ ਜਾ ਸਕੇ ਤੇ ਕੋਈ ਬੱਚਾ ਗੇਟ ਦੇ ਬਾਹਰ ਨਾ ਜਾ ਸਕੇ । ਆਪਣੇ ਸਖਤ ਪ੍ਰਬੰਧਾਂ ਕਰਕੇ ਸਕੂਲ ਪਿੰ੍ਰਸੀਪਲ ਮੈਡਮ ਵਿਜੇ ਭਾਰਦਵਾਜ ਦੀ ਸ਼ਹਿਰ ਵਿੱਚ ਅਕਸਰ ਹੀ ਸ਼ਲਾਘਾ ਹੁੰਦੀ ਹੈ । ਲੜਕੇ ਅਤੇ ਲੜਕੀਆਂ ਦੇ ਇਸ ਸੀਨੀਅਰ ਸੈਕੰਡਰੀ ਸਕੂਲ ਨੂੰ ਇਲਾਕੇ ਦਾ ਮੋਹਰੀ ਵਿਦਿਅਕ ਅਦਾਰਾ ਬਣਾਉਣ ਦਾ ਸਿਹਰਾ ਪ੍ਰਿੰਸੀਪਲ ਸ੍ਰੀ ਮਤੀ ਵਿਜੇ ਭਾਰਦਵਾਜ ਅਤੇ ਸ੍ਰੀ ਵਿਜੇ ਭਾਰਦਵਾਜ ਅਤੇ ਸਕੂਲ ਦੇ ਸਟਾਫ ਨੂੰ ਜਾਂਦਾ ਹੈ । ਉਨਾਂ ਦੀ ਅਣਥੱਕ ਮਿਹਨਤ ਸਦਕਾ ਕਰੀਬ 33 ਸਾਲ ਦੇ ਸਫਰ ਤੋਂ ਬਾਅਦ ਸਕੂਲ ਇਨਾਂ ਬੁਲੰਦੀਆਂ ਨੂੰ ਸ਼ੂ ਸਕਿਆ ਹੈ । 1980 ਵਿੱਚ ਕੋਟਕਪੂਰਾ ਸ਼ਹਿਰ ਦੇ ਗੁਰਦਵਾਰਾ ਬਜਾਰ ਵਿੱਚ ਇੱਕ ਛੋਟੀ ਬਿਲਡਿੰਗ ਕਿਰਾਏ ਤੇ ਲੈ ਕੇ ਸ੍ਰੀ ਮਤੀ ਵਿਜੇ ਭਾਰਦਵਾਜ ਨੇ ਇਹ ਸਕੂਲ ਦੀ ਸੁਰੂਆਤ ਕੀਤੀ ਸੀ । ਉਸ ਸਮੇਂ ਸਕੂਲ ਵਿੱਚ ਸਿਰਫ ਦੋ ਅਧਿਆਪਕ ਤੇ ਬਹੁਤ ਥੋੜ•ੇ ਬੱਚਿਆਂ ਨੇ ਦਾਖਲਾ ਲਿਆ ਸੀ ਤੇ ਉਸ ਸਮੇਂ ਸਕੂਲ ਵਿੱਚ ਕੋਈ ਵੀ ਚਪੜਾਸੀ ਨਹੀਂ ਸੀ । ਸਟਾਫ ਅਤੇ ਪ੍ਰਿੰਸੀਪਲ ਦੀ ਸਖਤ ਮਿਹਨਤ ਉਸ ਵੇਲੇ ਰੰਗ ਲੈ ਆਈ ਜਦੋਂ ਲਗਾਤਾਰ ਸਕੂਲ ਨੇ ਤਰੱਕੀ ਵੱਲ ਵਹੀਰਾਂ ਘੱਤੀਆਂ, ਤੇ ਦੋ ਸਾਲ ਬਾਅਦ ਕਰੀਬ 400 ਬੱਚਿਆਂ ਨੇ ਦਾਖਲਾ ਲੈ ਲਿਆ । ਇਸ ਤਰ•ਾਂ ਆਏ ਸਾਲ ਬੱਚਿਆਂ ਦੀ ਵੱਧਦੀ ਗਿਣਤੀ ਨੂੰ ਮੁੱਖ ਰੱਖਦਿਆਂ ਸ਼ਾਂਤ ਮਹੌਲ ਵਿੱਚ ਸਕੂਲ ਦੀ ਬਿਲਡਿੰਗ ਲਈ ਜੈਤੋ ਰੋਡ ਤੇ 2 ਏਕੜ ਜਗ•ਾ ਖਰੀਦ ਕੀਤੀ ਜਿਸ ਵਿੱਚ ਬਿਲਡਿੰਗ ਦੀ ਉਸਾਰੀ ਸੁਰੂ ਕਰ ਦਿੱਤੀ ਤੇ ਕਰੀਬ 6 ਮਹੀਨੇ ਦੇ ਵਕਫੇ ਵਿੱਚ 20 ਕਮਰੇ, ਬਰਾਂਡੇ , ਫੁਲਾਂ ਦੇ ਪਾਰਕ ਅਤੇ ਘਾਹ ਦੇ ਲਾਹਨਾਂ ਨਾਲ ਸਜੇ ਸਕੂਲ ਨੂੰ ਮੁੱਖ ਸੰਸਦੀ ਸਕੱਤਰ ਤੇ ਹਲਕਾ ਵਿਧਾਇਕ ਸ: ਮਨਤਾਰ ਸਿੰਘ ਬਰਾੜ ਦੇ ਪਿਤਾ ਸਵ: ਸ: ਜਸਵਿੰਦਰ ਸਿੰਘ ਬਰਾੜ ਨੇ ਆਪਣੇ ਕਰ ਕਮਲਾਂ ਨਾਲ ਛੋਟੇ ਛੋਟੇ ਬੱਚਿਆਂ ਦੀ ਵਿਦਿਆ ਪ੍ਰਾਪਤੀ ਲਈ ਲੋਕ ਅਰਪਣ ਕੀਤਾ । ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਇਸ ਸਕੂਲ ਵਿੱਚ ਕੁਝ ਸਮੇਂ ਬਾਅਦ ਹੀ ਬੱਚਿਆਂ ਦੀ ਗਿਣਤੀ ਵੱਧ ਕੇ ਅੱਠ ਸੌ ਪਹੁੰਚ ਗਈ । ਤੇ ਹੁਣ ਇਸ ਵਿੱਚ ਦਾਖਲ ਬੱਚਿਆਂ ਦੀ ਗਿਣਤੀ 2000 ਤੋਂ ਵੀ ਵੱਧ ਚੁੱਕੀ ਹੈ ਤੇ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਦੇ ਮਾਪੇ ਸਕੂਲ ਦੇ ਵਧੀਆਂ ਪ੍ਰਬੰਧਾਂ ਸਦਕਾ ਧੜਾ ਧੜ ਇਸ ਸਕੂਲ ਵੱਲ ਆ ਰਹੇ ਹਨ । ਅੱਜ ਸਕੂਲ ਦੀ ਦਿੱਖ ਨੂੰ ਚਾਰ ਚੰਨ ਲਾਉਂਦੀ ਤਿੰਨ ਮੰਜਲੀ ਇਮਾਰਤ ਵਿੱਚ ਬੱਚਿਆਂ ਦੀ ਪੜ•ਾਈ ਲਈ ਵਧੀਆ ਤੇ ਪੜਿ•ਆ ਲਿਖਿਆ ਸਟਾਫ , ਲਾਇਬ੍ਰੇਰੀ, ਕੰਮਿਉਟਰ ਲੈਬ , ਏਸੀ ਤੇ ਹਵਾਦਾਰ ਕਮਰੇ , ਖੁਲ•ਾ ਵਾਤਾਵਰਣ ਤੇ ਖੇਡ ਦੇ ਮੈਦਾਨ ਮੌਜੂਦ ਹਨ । ਪ੍ਰਾਇਮਰੀ , ਮਿੱਡਲ, ਹਾਈ ਦੀਆਂ ਪੌੜੀਆਂ ਚੜ•ਦਾ ਹੋਇਆ ਇਹ ਸਕੂਲ 2005 ਵਿੱਚ ਹਾਇਰ ਸੈਕੰਡਰੀ ਹੋਣ ਤੋਂ ਬਾਅਦ 10+1 ਅਤੇ 10+2 ਵਿੱਚ ਮੈਡੀਕਲ , ਨਾਨ ਮੈਡੀਕਲ ਗਰੁਪ ਸੁਰੂ ਕਰਨ ਵਿੱਚ ਕਾਮਯਾਬ ਹੋ ਗਿਆ । ਤੇ ਹੁਣ ਸਕੂਲ ਪ੍ਰਬੰਧਕ ਜਲਦੀ ਹੀ ਇਸ ਸਕੂਲ ਵਿੱਚ ਟੈਕਨੀਕਲ ਵਿਦਿਆ ਦੇਣ ਲਈ ਕੋਸਿਸ਼ਾਂ ਕਰ ਰਹੇ ਹਨ।

        ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਤਰੱਕੀ ਲਈ ਤੇ ਬਾਹਰ ਤੋਂ ਆਉਣ ਵਾਲੇ ਬੱਚਿਆਂ ਲਈ ਸਕੂਲ ਦੇ ਨਾਲ ਲੱਗਦੀ ਜਮੀਨ ਖਰੀਦ ਕੇ ਵਧੀਆ ਹੋਸਟਲ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦਾ ਸਿਹਰਾ ਇਸ ਸਕੂਲ ਦੇ ਮੁਖੀ ਸ੍ਰੀ ਵਿਜੇ ਭਾਰਦਵਾਜ ਤੇ ਪ੍ਰਿਸੀਪਾਲ ਸ੍ਰੀਮਤੀ ਵਿਜੇ ਭਾਰਦਵਾਜ ਦੇ ਸਿਰ ਜਾਂਦਾ ਹੈ ।


Contact Number: