ਚੰਡੀਗੜ ਬੱਚਿਆਂ ਦਾ ਹਸਪਤਾਲ (ਛਮਾਹੇ, ਸਤਮਾਹੇ ਅਤੇ ਜਿਆਦਾ ਵਿਗੜੇ ਕੇਸਾਂ ਲਈ )

ਜੈਤੋ ਰੋਡ ਕੋਟਕਪੂਰਾ (ਫੋਨ ਨੰਬਰ 01635-224162,223989)

         

Dr. Ravi Bansal
M.D.(Ped.), Ex. Reg. PGI Chd
Expert in Critical Newborn Care

ਜੇਕਰ ਤੁਹਾਡਾ ਬੱਚਾ ਸਤਮਾਹਾ ਜਾਂ ਅਠਮਾਹਾਂ ਹੋਵੇ , ਜਿਆਦਾ ਬਿਮਾਰ ਹੋਵੇ , ਦਿਨ ਜਾਂ ਰਾਤ ਹੋਵੇ, ਭਾਂਵੇਂ ਦੂਜੇ ਸ਼ਹਿਰ ਵਿੱਚ ਹੋਵੇ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਯਾਦ ਰੱਖੋ :

1996 ਤੋਂ ਮਾਲਵੇ ਵਿੱਚ ਨਵਜਨਮੇਂ ਬੱਚਿਆਂ ਦੇ ਇਲਾਜ ਲਈ 15000 ਫੁੱਟ ਦੇ ਘੇਰੇ ਵਿੱਚ ਖੁਲੀ ਤੇ ਹਵਾਦਾਰ ਇਮਾਰਤ ਵਾਲਾ ਤੇ ਆਧੁਨਿਕ ਮਸ਼ੀਨਾਂ ਨਾਲ ਲੈੱਸ ਚੰਡੀਗੜ ਚਾਈਲਡ ਕੇਅਰ ਹਸਪਤਾਲ (ਚੰਡੀਗੜ ਬੱਚਿਆਂ ਦਾ ਹਸਪਤਾਲ) ਆਪਣੀ ਕਿਸਮ ਦਾ ਵਿਲੱਖਣ ਹਸਪਤਾਲ ਹੈ। ਕੋਟਕਪੂਰੇ ਦੀ ਜੈਤੋ ਰੋਡ ਤੇ ਸਥਿਤ ਇਸ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਅਤੇ ਪੀ ਜੀ ਆਈ ਵਰਗੇ ਚੰਗੇ ਹਸਪਤਾਲਾਂ ਵਾਂਗ ਮਸ਼ੀਨਰੀ ਅਤੇ ਮਾਹਰ ਡਾਕਟਰਾਂ ਦੀ ਟੀਮ ਹੋਣ ਕਰਕੇ ਪੂਰੇ ਇਲਾਕੇ ਹੀ ਨਹੀਂ ਸਗੋਂ ਪੰਜਾਬ ਭਰ ਤੋਂ ਨਵਜਨਮੇਂ ਬੱਚਿਆਂ ਦੇ ਇਲਾਜ ਲਈ ਮਰੀਜਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ । ਇਸ ਹਸਪਤਾਲ ਦੇ ਮੁੱਖੀ ਡਾਕਟਰ ਰਵੀ ਬਾਂਸਲ ਅਨੁਸਾਰ ਨਵ ਜਨਮੇਂ ਬੱਚਿਆਂ ਦੇ ਤੁਰੰਤ ਇਲਾਜ ਲਈ ਜਿਥੇ ਐਂਬੂਲੈਂਸ ਦੀ ਸਵਿਧਾ ਮੌਜੂਦ ਹੈ ਉਥੇ ਪੂਰੇ ਪੰਜਾਬ ਦੇ ਹਸਪਤਾਲਾਂ ਨਾਲੋਂ ਵਧੀਆ ਮਸ਼ੀਨਰੀ ਨਾਲ ਸਸਤਾ ਇਲਾਜ ਕੀਤਾ ਜਾਂਦਾ ਹੈ। ਸਤਮਾਹੇ ਤੇ ਅਠਮਾਹੇ ਬੱਚਿਆਂ ਅਤੇ ਨਾਜੁਕ ਹਾਲਤ ਵਾਲੇ ਬੱਚਿਆਂ ਲਈ ਵੈਂਟੀਲੇਟਰ ਦੀ ਸਹੂਲਤ ਬਹੁਤ ਹੀ ਘੱਟ ਰੇਟਾਂ ਤੇ ਮੌਜੂਦ ਹੈ । ਹਸਪਤਾਲ ਵਿੱਚ ਮਾਹਰ ਡਾਕਟਰਾਂ ਦੇ ਨਾਲ ਨਾਲ ਕੁਆਲੀਫਾਈਡ ਨਰਸਾਂ ਦੀ ਸਹਾਇਤਾ ਨਾਲ 24 ਘੰਟੇ ਐਂਮਰਜੈਂਸੀ ਸੇਵਾਵਾਂ ਵੀ ਉਪਲਬਧ ਹਨ। 50 ਬਿਸਤਰਿਆਂ ਵਾਲੇ ਹਸਪਤਾਲ ਅੰਦਰ 30 ਬਿਸਤਰਿਆਂ ਵਿੱਚ ਆਈ ਸੀ ਯੂ ਯੁਨਿਟ ਵੈਂਨਟੀਲੇਟਰ , ਜਿਆਦਾ ਬਿਮਾਰ ਬੱਚਿਆਂ ਲਈ ਸਪੈਸ਼ਲ ਪ੍ਰਬੰਧ ਮੌਜੂਦ ਹਨ । ਸਤਮਾਹੇ ,ਅਠਮਾਹੇ ਤੇ ਜਿਆਦਾ ਬਿਮਾਰ ਬੱਚਿਆਂ ਦੀ ਦੇਖਭਾਲ ਲਈ ਐਂਮਰਜੈਂਸੀ 24 ਘੰਟੇ ਲਗਾਤਾਰ ਕਾਬਲ ਸਟਾਫ ਦੇਖਭਾਲ ਕਰਦਾ ਹੈ । ਆਈ ਸੀ ਯੂ ਵਿੱਚ 30 ਬਿਸਤਰਿਆਂ ਵਾਲਾ ਵਾਰਡ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਜਿਥੇ 24 ਘੰਟੇ ਬਿਜਲੀ ਸਪਲਾਈ ਲਈ ਵਿਸੇਸ਼ ਯੁਨਿਟ ਲਗਾਏ ਗਏ ਹਨ । ਇਸ ਵਾਰਡ ਵਿੱਚ ਪਏ ਹੋਏ ਬਿਮਾਰ ਬੱਚਿਆਂ ਨੂੰ ਉਨਾਂ ਦੇ ਮਾਪੇ ਬਾਹਰੋਂ ਸੀਸ਼ਿਆਂ ਵਿਚੋਂ ਦੇਖ ਸਕਦੇ ਹਨ । ਬੱਚਿਆਂ ਦੀ ਦੇਖਭਾਲ ਲਈ ਮਾਪਿਆਂ ਨੂੰ ਚੰਗੀ ਤਰ•ਾਂ ਸਮਝਾਇਆ ਜਾਂਦਾ ਹੈ । ਹਸਪਤਾਲ ਅੰਦਰ ਟੈਸਟ ਲਬਾਰਟਰੀ , ਐਕਸਰੇ ਮਸ਼ੀਨ, ਈ ਈ ਜੀ , ਬਲੱਡ ਗੈਸ ਐਨਲਾਈਜਰ , ਲੈਮੀਨਾਰ ਤੋਂ ਇਲਾਵਾ ਹੋਰ ਕਈ ਸਹੂਲਤਾਂ ਇੱਕੋ ਛੱਤ ਹੇਠ ਮੌਜੂਦ ਹਨ । ਬੱਚਿਆਂ ਨੂੰ ਆਸ ਪਾਸ ਦੇ ਸ਼ਹਿਰਾਂ ਜਿਵੇਂ ਫਰੀਦਕੋਟ, ਮੋਗਾ , ਫਿਰੋਜਪੁਰ , ਫਾਜਿਲਕਾ , ਮਲੋਟ , ਸ੍ਰੀ ਮੁਕਤਸਰ ਸਾਹਿਬ , ਜੈਤੋ , ਗੋਨਿਆਨਾ , ਬਠਿੰਡਾ ਆਦਿ ਸ਼ਹਿਰਾਂ ਦੇ ਹਸਪਤਾਲਾਂ ਤੋਂ ਇਸ ਹਸਪਤਾਲ ਲੈ ਕੇ ਆਉਣ ਲਈ ਵਧੀਆ ਕਿਸਮ ਦੀ ਐਂਬੂਲੇਂਸ 24 ਘੰਟੇ ਮੌਜੂਦ ਹੈ। ਹਸਪਤਾਲ ਵਿੱਚ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਮੌਜੂਦ ਹੈ ਜਿਥੇ ਸਮੇਂ ਸਮੇਂ ਸਿਰ ਹਸਪਤਾਲ ਸਟਾਫ ਅਤੇ ਮਾਪਿਆਂ ਲਈ ਸੈਮੀਨਾਰ ਕਰਵਾਏ ਜਾਂਦੇ ਹਨ।

ਬੱਚਿਆਂ ਦਾ ਖੁਰਾਕ ਚਾਰਟ

 • 1-6 ਮਹੀਨੇ ਤੱਕ : ਇਸ ਦਰਮਿਆਨ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉ ,ਪਾਣੀ ਵੀ ਨਾ ਦਿਉ , ਬੋਤਲ ਵਾਲਾ ਦੁੱਧ, ਜਨਮ ਘੁੱਟੀ,ਸ਼ਹਿਦ ਅਤੇ ਸੁਰਮਾ ਬੱਚੇ ਲਈ ਹਾਨੀਕਾਰਕ ਹਨ ।
 • 6-8 ਮਹੀਨੇ ਤੱਕ : ਬੱਚੇ ਨੂੰ ਤਰਲ ਪਦਾਰਥ ਜਿਵੇਂ ਕਿ ਪਤਲਾ ਦਲੀਆ ,ਦਹੀਂ, ਦਾਲ, ਕੇਲਾ ਅਤੇ ਸੂਜੀ ਦੀ ਖੀਰ ਦਿਨ ਵਿੱਚ ਦੋ ਤਿੰਨ ਵਾਰ ਜਰੂਰ ਦਿਉ।
 • 8 ਮਹੀਨੇ ਤੋਂ ਇੱਕ ਸਾਲ ਤੱਕ ;ਚਲ ਰਹੀ ਖੁਰਾਕ ਦੇ ਨਾਲ ਸੈਮੀ ਸੋਲਿਡਸ ਜਿਵੇਂ ਕਿ ਆਲੂ, ਚਾਵਲ, ਚੀਕੂ,ਪਪੀਤਾ , ਸੇਬ,ਅੰਬ ਅਤੇ ਦਾਲ ਸਬਜੀ ਵਿੱਚ ਰੋਟੀ ਕੁੱਟ ਕੇ ਦਿਨ ਵਿੱਚ ਦੋ ਤਿੰਨ ਵਾਰ ਦਿਉ ,ਜੇਕਰ ਅੰਡਾ ਖਾਂਦੇ ਹੋ ਤਾਂ ਬੱਚੇ ਨੂੰ ਉਹ ਵੀ ਦਿਉ ।
 • 1-3 ਸਾਲ ਤੱਕ : ਘਰ ਵਿੱਚ ਬਣੀ ਹਰ ਇੱਕ ਚੀਜ ਬੱਚੇ ਨੂੰ ਖਵਾਉ । ਦਿਨ ਵਿੱਚ ਤਿੰਨ ਟਾਈਮ ਇੱਕ ਇੱਕ ਰੋਟੀ ਦਾਲ ਜਾਂ ਸਬਜੀ ਨਾਲ ਖਵਾਉ।

ਹਦਾਇਤਾਂ

 • ਖਾਣਾ ਦੇਣ ਤੋਂ ਪਹਿਲਾਂ ਬੱਚੇ ਦੇ ਹੱਥ ਜਰੂਰ ਧੋਵੋ।
 • ਖਾਣ ਵੇਲੇ ਬੱਚੇ ਨਾਲ ਜਬਰਦਸਤੀ ਨਾ ਕਰੋ ।
 • ਰਾਤ ਦਾ ਖਾਣਾ ਸਾਰਿਆਂ ਨਾਲ ਬੈਠ ਕੇ ਲਾਡ ਪਿਆਰ ਨਾਲ ਖੁਆਉ ।

ਨੁਕਸਾਨ ਦੇਹ ਵਸਤੂਆਂ

 • ਚਿਪਸ, ਕੁਰਕੁਰੇ ,ਟਾਫੀਆਂ,ਚਾਕਲੇਟ , ਮੈਦੇ ਦੀਆਂ ਬਣੀਆਂ ਵਸਤੂਆਂ (ਪੀਜਾ ਬਰਗਰ ਮੈਗੀ ) ਕੋਕਾਕੋਲਾ, ਪੈਪਸੀ , ਫਰੂਟੀ ਅਤੇ ਡੱਬਾ ਬੰਦ ਜੂਸ ।

ਟੱਟੀਆਂ ਉਲਟੀਆਂ ਸਮੇਂ ਖੁਰਾਕ

 • ਟੱਟੀਆਂ ਉਲਟੀਆਂ ਵੇਲੇ ਬੱਚੇ ਨੂੰ ਸਿਰਫ ਨਰਮ ਖੁਰਾਕ ਹੀ ਦਿਉ ।
 • ਦਾਲ, ਦਹੀਂ , ਕੇਲਾ,ਚਾਵਲਾਂ ਦੀ ਪਿੱਚ, ਸੂਜੀ ਦੀ ਖੀਰ, ਖਿਚੜੀ, ਸੂਪ, ਉ ਆਰ ਐਸ ਦਾ ਘੋਲ ਜਾਂ ਸਿਕੰਜਵੀ ਦਿਉ
 • ਬੋਤਲ ਵਾਲਾ ਦੁੱਧ ਬਿਲਕੁਲ ਬੰਦ ਕਰ ਦਿਉ
 • ਇਸ ਤੋਂ ਇਲਾਵਾ ਗੁਲੁਕੋਜ ( ਅੰਗੂਰਾਂ ਦੀ ਖੰਡ) ਬਜਾਰੀ ਜੂਸ , ਕੋਕਾਕੋਲਾ, ਪੈਪਸੀ , ਅਤੇ ਫਰੂਟੀ ਵਗੈਰਾ ਵੀ ਹਾਨੀਕਾਰਕ ਹੈ ।

ਖੂਨ ਵਧਾਉਣ ਅਤੇ ਸਰੀਰਕ ਵਿਕਾਸ ਲਈ ਖੁਰਾਕ

 • ਬੱਚੇ ਨੂੰ ਹਰੀਆਂ ਸਬਜੀਆਂ ਜਿਵੇਂ ਪਾਲਕ, ਮਟਰ , ਫਲੀਆਂ, ਬੰਦਗੋਭੀ,ਚੁਕੰਦਰ ,ਗਾਜਰ (ਜੂਸ, ਮੁਰੱਬਾ, ਗਜਰੇਲਾ)ਅਤੇ ਤਾਜੇ ਫਲ ਜਿਵੇਂ ਅਨਾਰ ,ਸੇਬ,ਅੰਬ ,ਅਤੇ ਗੁੜ ਕਾਲੇ ਛੋਲੇ , ਭੁੰਨੇ ਹੋਏ ਛੋਲੇ ਅਤੇ ਅੰਡਾ ਮੀਟ ਦਿਉ ।

ਨਵ ਜਨਮੇਂ ਬੱਚੇ ਦੀ ਦੇਖਭਾਲ

 • ਮਾਂ ਦਾ ਦੁੱਧ ਜਨਮ ਤੋਂ ਤੁਰੰਤ ਬਾਅਦ ਸੁਰੂ ਕਰੋ ।
 • ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੀ ਦਿਉ। ਇਸ ਦੌਰਾਨ ਪਾਣੀ ਦੀ ਲੋੜ ਨਹੀਂ ਪੈਂਦੀ।
 • ਬੋਤਲ ਵਾਲਾ ਦੁੱਧ ਨਾ ਪਿਆਉ , ਇਸ ਨਾਲ ਬੱਚੇ ਵਾਰ ਵਾਰ ਬਿਮਾਰ ਹੋ ਜਾਂਦੇ ਹਨ।
 • ਮਾਂ ਦਾ ਪਹਿਲਾ ਬੌਲਾ ਦੁੱਧ ਐਂਟੀਬਾਇਉਟਿਕ ਵਾਂਗ ਕੰਮ ਕਰਦਾ ਹੈ ਤੇ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ।
 • ਕੰਮ ਕਾਜੀ ਔਰਤਾਂ ਕੰਮ ਤੇ ਜਾਣ ਤੋਂ ਪਹਿਲਾਂ ਦੁੱਧ ਕੱਢ ਕੇ ਰੰਖ ਸਕਦੀਆਂ ਹਨ । ਜਿਹੜਾ ਕਿ ਬਾਅਦ ਵਿੱਚ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ ।

ਬਿਮਾਰੀਆਂ ਤੋਂ ਬਚਾਅ

 • ਬੱਚੇ ਨੂੰ ਚੁੱਕਣ ਤੋਂ ਪਹਿਲਾਂ ਹੱਥ ਜਰੂਰ ਧੋਵੋ।
 • ਬੱਚੇ ਦੇ ਕਮਰੇ ਵਿੱਚ ਜੁੱਤੀ ਚੱਪਲ ਨਾ ਲੈ ਕੇ ਜਾਉ ।
 • ਕਮਰਾ ਸਾਫ ਸੁਥਰਾ ਤੇ ਹਵਾਦਾਰ ਹੋਵੇ ।
 • ਖਾਂਸੀ ਬੁਖਾਰ ਜੁਕਾਮ ਆਦਿ ਦੇ ਮਰੀਜ ਨੂੰ ਬੱਚੇ ਦੇ ਨੇੜੇ ਨਾ ਆਉਣ ਦਿਉ ।
 • ਬੱਚੇ ਦੇ ਨਾੜੂਏ ਤੇ ਕੁਝ ਵੀ ਲਗਾਉਣ ਦੀ ਲੋੜ ਨਹੀਂ । ਜੇਕਰ ਇਸ ਵਿਚੋਂ ਖੂਨ ਜਾਂ ਪੀਕ ਰਿਸ ਰਹੀ ਤਾਂ ਡਾਕਟਰ ਸਾਹਿਬ ਨੂੰ ਦੱਸੋ।
 • ਬੱਚੇ ਨੂੰ ਇੱਕਠ ਅਤੇ ਸ਼ੋਰ ਵਾਲੇ ਪ੍ਰੋਗਰਾਮ ਵਿੱਚ ਨਾ ਲੈ ਕੇ ਜਾਉ ।
 • ਮਾਂ ਦੀ ਸਿਹਤ ਅਤੇ ਬੱਚੇ ਨੂੰ ਵਧੇਰੇ ਦੁੱਧ ਦੇਣ ਲਈ ਮਾਂ ਨੂੰ ਦੁੱਧ, ਪਨੀਰ,ਹਰੀਆਂ ਸਬਜੀਆਂ ,ਫਲ, ਤਾਜਾਂ ਜੂਸ ਅਤੇ ਸੂਪ ਆਦਿ ਦਿੱਤਾ ਜਾਣਾ ਚਾਹੀਦਾ ਹੈ ।

ਬੁਖਾਰ ਦਾ ਇਲਾਜ

 • ਬੁਖਾਰ ਹੋਣ ਦੀ ਹਾਲਤ ਵਿੱਚ ਬੱਚੇ ਨੂੰ ਜਿਆਦਾ ਨਾ ਢਕੋ ਅਤੇ ਹਲਕੇ ਕਪੜੇ ਪਾਉ। ਜੇਕਰ ਠੰਢ ਲਗਦੀ ਹੋਵੇ ਤਾਂ ਲੋੜੀਂਦੇ ਕਪੜੇ ਨਾਲ ਢਕੋ।
 • ਜਿਆਦਾ ਬੁਖਾਰ ਹੋਣ ਦੀ ਹਾਲਤ ਵਿੱਚ ਸਰੀਰ ਤੇ ਤਾਜੇ ਪਾਣੀ ਦੀਆ ਪੱਟੀਆਂ ਕਰੋ।
 • ਇੱਕ ਥਾਂ ਤੇ ਗਿੱਲਾ ਕਪੜਾ ਨਹੀਂ ਰੱਖਣਾ । ਸਾਰੇ ਸਰੀਰ ਉੱਤੇ ਫੇਰਦੇ ਰਹਿਣਾ ਚਾਹੀਦਾ ਹੈ।
 • ਬਰਫ ਵਾਲੇ ਪਾਣੀ ਦੀ ਵਰਤੋਂ ਨਾ ਕਰੋ।
 • ਅਗਰ ਬੱਚੇ ਨੂੰ ਠੰਡ ਲੱਗਣ ਲੱਗ ਜਾਵੇ ਤਾਂ ਗਿੱਲਾ ਕੱਪੜਾ ਨਾ ਫੇਰੋ । ਸਮੇਂ ਅਨੁਸਾਰ ਡਾਕਟਰ ਸਾਹਿਬਨੂੰ ਮਿਲੋ।

ਖਾਂਸੀ ਜੁਕਾਮ ਵੇਲੇ ਧਿਆਨ ਰੱਖਣ ਯੋਗ ਗੱਲਾਂ

 • ਠੰਡਾ ਪਾਣੀ ਨਾ ਦਿਉ, ਬਜਾਰੀ ਚੀਜਾਂ ਦਾ ਪਰਹੇਜ ਰੱਖੋ ।
 • ਸਰੀਰ ਨੂੰ ਨਿੱਘਾ ਰੱਖੋ । ਗਰਮ ਪਾਣੀ ਦੀ ਭਾਫ ਦਿਉ।
 • ਗਲੇ ਅਤੇ ਛਾਤੀ ਤੇ ਵਿਕਸ ਮਲੋ ਅਤੇ ਸਰੀਰ ਨੂੰ ਢੱਕ ਕੇ ਰੱਖੋ।

ਟੀਕਾਕਰਨ ਬਾਰੇ ਜਾਣਕਾਰੀ

ਹੇਠ ਲਿਖੇ ਟੀਕੇ ਸਰਕਾਰੀ ਹਸਪਤਾਲ ਵਿੱਚ ਨਹੀਂ ਲੱਗਦੇ ।

 • ਐਮ ਐਮ ਆਰ ਦਾ ਟੀਕਾ : ਪਹਿਲਾ ਟੀਕਾ 9 ਮਹੀਨੇ ਤੇ ਦੂਜਾ ਟੀਕਾ 15 ਮਹੀਨੇ ਤੇ ਇਹ ਟੀਕਾ ਖਸਰੇ , ਕਨੇਡੂ ਅਤੇ ਰਬੇਲਾ ਤੋਂ ਬਚਾਉਂਦਾ ਹੈ । ਇਹ ਟੀਕਾ ਹਰ ਇੱਕ ਲੜਕੀ ਲਈ ਵਿਆਹ ਤੋਂ ਪਹਿਲਾਂ ਜਰੂਰੀ ਹੈ ।
 • ਟਾਈਫਾਈਡ : ਇਹ ਬਿਮਾਰੀ ਗੰਦਾ ਖਾਣਾ ਖਾਣ ਨਾਲ ਹੁੰਦੀ ਹੈ। ਇਸ ਤੋਂ ਬਚਣ ਲਈ ਇੱਕ ਟੀਕਾ 2 ਸਾਲ ਦੀ ਉਮਰ ਤੇ ਅਤੇ ਹਰ 3 ਸਾਲ ਬਾਅਦ ਲਗਵਾਉ,
 • ਰੋਟਾਵਾਇਰਸ : ਬੱਚਿਆਂ ਨੂੰ ਟੱਟੀਆਂ ਤੋਂ ਬਚਾਉਣ ਲਈ ਰੋਟਾਇਰਸ ਦੀਆਂ ਬੂੰਦਾਂ ਪਿਆਉ । ਇਹ ਬੂੰਦਾਂ ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਲਈ ਹੋਰ ਵੀ ਜਰੂਰੀ ਹਨ ।
 • ਨਿਮੋਨੀਆਂ : ਨਿਮੋਨੀਏ ਅਤੇ ਦਿਮਾਗ ਦੇ ਰੇਸ਼ੇ ਤੋਂ ਬਚਾਉਣ ਲਈ ਪੀ ਸੀ ਵੀ 10\13 ਦੇ ਤਿੰਨ ਟੀਕੇ ਡੀ ਪੀ ਟੀ ਦੇ ਨਾਲ ਲਗਵਾਉ।
 • ਛੋਟੀ ਮਾਤਾ : ਛੋਟੀ ਮਾਤਾ ਦੇ 2 ਟੀਕੇ ਲਗਵਾ ਕੇ ਬੱਚੇ ਦੀ ਪੜ•ਾਈ ਦੇ ਨੁਕਸਾਨ ਅਤੇ ਮੂੰਹ ਤੇ ਦਾਗਾਂ ਤੋਂ ਬਚੋ
 • ਏ ਟਾਈਪ ਪੀਲੀਆ : ਇਸ ਨੂੰ ਆਮ ਪੀਲੀਆ ਵੀ ਕਿਹਾ ਜਾਂਦਾ ਹੈ ।ਜਿਹੜਾ ਗੰਦੀਆਂ ਚੀਜਾਂ ਖਾਣ ਨਾਲ ਹੁੰਦਾ ਹੈ । ਜੋ ਦਿਮਾਗ ਨੂੰ ਚੜ• ਸਕਦਾ ਹੈ ।
 • ਫਲੂ ਦਾ ਟੀਕਾ : ਸਵਾਇਨ ਫਲੂ ਇੱਕ ਖਤਰਨਾਕ ਬਿਮਾਰੀ ਹੈ । ਇਸ ਨਾਲ ਨਮੂਨੀਆਂ ਹੋ ਸਕਦਾ ਹੈ ਜਿਹੜਾ ਜਾਨਲੇਵਾ ਵੀ ਹੋ ਸਕਦਾ ਹੈ ।
 • ਮਨੈਕਟਰਾ : ਜੇਕਰ ਖੂਨ , ਛਾਤੀ ਜਾਂ ਦਿਮਾਗ ਵਿੱਚ ਹੋ ਜਾਵੇ ਤਾਂ ਬੱਚਾ ਅਪਾਹਿਜ ਹੋ ਸਕਦਾ ਹੈ ਅਤੇ ਜਾਨ ਵੀ ਗਵਾ ਸਕਦਾ ਹੈ ।
 • ਸਰਵਾਰਿਕਸ: 11-40 ਸਾਲ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ 3 ਟੀਕੇ ਲਗਵਾਉ।

ਬੱਚੇ ਨੂੰ ਮਾਂ ਦੇ ਦੁੱਧ ਦੇ ਫਾਇਦੇ

 • ਇਸ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਅਤੇ ਵੁਸ ਦਾ ਵਜਨ ਤੇਜੀ ਨਾਲ ਵਧਦਾ ਹੈ ਤੇ ਦਿਮਾਗ ਤੇਜ ਹੁੰਦਾ ਹੈ ।
 • ਦੁੱਧ ਪਿਲਾਉਣ ਨਾਲ ਬੱਚੇ ਅਤੇ ਮਾਂ ਦਾ ਆਪਸੀ ਪਿਆਰ ਵੱਧਦਾ ਹੈ ਅਤੇ ਆਪਸ ਵਿੱਚ ਨੇੜਤਾ ਆਉਂਦੀ ਹੈ ।
 • ਬੱਚਾ ਕਈ ਜਾਨ ਲੇਵਾ ਰੋਗਾਂ ਤੋਂ ਬਚਿਆ ਰਹਿੰਦਾ ਹੈ , ਜਿਵੇਂ ਕਿ ਟੱਟੀਆਂ, ਨਮੂਨੀਆਂ , ਕੰਨ ਦਾ ਡੁਲਨਾ , ਦਮਾ ਆਦਿ।

ਬੱਚੇ ਨੂੰ ਦੁੱਧ ਪਿਆਉਣ ਦੇ ਮਾਂ ਨੂੰ ਫਾਇਦੇ

 • ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦੀ ਸ਼ਿਕਾਇਤ ਘੱਟ ਜਾਂਦੀ ਹੈ ।
 • ਇਹ ਪਰਿਵਾਰ ਨਿਯੋਜਨ ਦਾ ਕੁਦਰਤੀ ਸਾਧਨ ਹੈ।
 • ੱਚੇਦਾਨੀ ਨੂੰ ਆਪਣੀ ਮੁੱਢਲੀ ਹਾਲਤ ਵਿੱਚ ਆਉਣ ਚ ਮੱਦਦ ਕਰਦਾ ਹੈ ।
 • ਇਸ ਨਾਲ ਜਨਮ ਤੋਂ ਬਾਅਦ ਖੂਨ ਪੈਣਾ ਜਲਦੀ ਬੰਦ ਹੋ ਜਾਂਦਾ ਹੈ ।
 • ਬੱਚੇ ਨੂੰ ਗੁੜਤੀ ਹਮੇਸ਼ਾਂ ਮਾਂ ਦੇ ਦੁੱਧ ਦੀ ਹੀ ਦਿਉ , ਮਾਂ ਦੇ ਦੁੱਧ ਤੋਂ ਪਹਿਲਾਂ ਕੋਈ ਵੀ ਚੀਜ ਜਿਵੇਂ ਕਿ ਚੀਨੀ ਪਾਣੀ ਸ਼ਹਿਦ ਨਹੀਂ ਦੇਣਾ ਚਾਹੀਦਾ । ਕਿਉਂਕਿ ਇਸ ਨਾਲ ਬੱਚੇ ਦੇ ਬਿਮਾਰ ਹੋਣ ਦਾ ਡਰ ਰਹਿੰਦਾ ਹੈ ਤੇ ਬੱਚੇ ਦੀ ਮਾਂ ਦਾ ਦੁੱਧ ਪੀਣ ਦੀ ਇੱਛਾ ਘੱਟ ਜਾਂਦੀ ਹੈ ।

ਕੀ ਦੁੱਧ ਘੱਟ ਆਉਂਦਾ ਹੈ

 • ਆਮ ਮਾਵਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਮੇਰੇ ਦੁੱਧ ਘੱਟ ਆਉਂਦਾ ਹੈ ਇਸ ਲਈ ਮਾਂ ਨੂੰ ਚੰਗੀ ਖੁਰਾਕ ਜਿਵੇਂ ਫਲ , ਅਨਾਜ, ਦੁੱਧ, ਜੂਸ , ਪਨੀਰ, ਸੂਪ, ਹਰੀਆਂ ਸਬਜੀਆਂ, ਪੰਜੀਰੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ।
 • ਕਿਸੇ ਵੀ ਕਿਸਮ ਦੀ ਚਿੰਤਾ ਦੇ ਨਾਲ ਮਾਂ ਦਾ ਦੁੱਧ ਘੱਟ ਹੋ ਸਕਦਾ ਹੈ । ਇਸ ਲਈ ਘਰ ਵਾਲਿਆਂ ਨੂੰ ਚਾਹੀਦਾ ਹੈ ਕਿ ਮਾਂ ਨੂੰ ਚਿੰਤਾ ਤੋਂ ਦੂਰ ਰੱਖਣ ।
 • ਜੇਕਰ ਮਾਂ ਨੂੰ ਦੁੱਧ ਪਿਲਾਉਣ ਲੱਗੇ ਛਾਤੀ ਵਿੱਚ ਦਰਦ ਹੁੰਦਾ ਹੈ ਜਾਂ ਛਾਤੀ ਭਾਰੀ ਹੈ ਜਾਂ ਨਿਪਲ ਛੋਟੇ ਹਨ ਜਾਂ ਨਿਪਲ ਅੰਦਰ ਨੂੰ ਧੱਸੇ ਹੋਏ ਹਨ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਇਸ ਲਈ ਡਾਕਟਰ ਦੀ ਸਲਾਹ ਲਵੋ ।

ਐਂਮਰਜੈਂਸੀ ਜਾਂ ਨੌਕਰੀ ਪੇਸ਼ਾ ਔਰਤਾਂ ਲਈ

 • ਨੌਕਰੀ ਤੇ ਜਾਣ ਵੇਲੇ ਮਾਂ ਆਪਣਾ ਦੁੱਧ ਕਟੋਰੀ ਵਿੱਚ ਕੱਢ ਕੇ ਰੱਖ ਜਾਵੇ , ਜਿਹੜਾ ਕਿ ਪਿੱਛੋਂਬੱਚੇ ਨੂੰ ਪਿਲਾਇਆ ਜਾ ਸਕੇ । ਕਟੋਰੀ ਵਿੱਚ ਕੱਢਿਆ ਹੋਇਆ ਦੁੱਧ ਖਰਾਬ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਗਰਮ ਕਰਨ ਦੀ ਲੋੜ ਹੁੰਦੀ ਹੈ ।
 • ਐਂਮਰਜੈਂਸੀ ਵੇਲੇ ਬੱਚੇ ਨੂੰ ਗਾਂ ਦਾ ਦੁੱਧ ਬਗੈਰ ਪਤਲਾ ਕੀਤੇ ਅਤੇ ਮੱਝ ਦਾ ਦੁੱਧ ਮਲਾਈ ਉਤਾਰ ਕੇ ਬਗੈਰ ਪਤਲਾ ਕੀਤੇ ਕੌਲੀ ਚਮੱਚ ਨਾਲ ਪਿਲਾ ਸਕਦੇ ਹੋ।
 • ਭੁੱਲ ਕੇ ਵੀ ਬੋਤਲ ਨਾ ਲਗਾਉ ।
 • ਡੱਬੇ ਵਾਲਾ ਪਾਉਡਰ ਵਾਲਾ ਦੁੱਧ ਦੇਣ ਲਈ 30 ਗਰਾਮ ਪਾਣੀ ਵਿੱਚ ਇੱਕ ਚਮਚ ਦੁੱਧ ਪਾਉ।