“ਹੌਲੀ ਹੌਲੀ ਗੁੱਡੀਆਂ ਚੜਾਈਂ ਮੇਰਾ ਸਾਈਆਂ ਨਾਲ ਸਰੋਤਿਆਂ ਦੇ ਰੂਬਰੂ ਹੈ ਦਰਸ਼ਨਜੀਤ ”


    “ਲਾਹਨਤ ਹੈ ਚਿੱਟਾ ਲੈਣ ਦੇਣ ਵਾਲਿਉ, ਅੱਜ ਕਰਤੀ ਸਨੈਹਰੀ ਚਿੜੀ ਚਿੱਟੀ ਕਾਸਤੋਂ” “ਨਾ ਯਾਦ ਜਾਵੇ ਤੇਰੀ ਨਾ ਪੀੜਾਂ ਸੌਣ ਮੇਰੀਆਂ”, “ਸਾਈਆਂ ਦੀ ਕੰਜਰੀ” ਆਦਿ ਗੀਤਾਂ ਅਤੇ ਵਾਇਸ ਆਫ ਪੰਜਾਬ ਸੀਜਨ 3 ਵਿੱਚ ਦਰਸ਼ਕਾਂ ਦੇ ਮਨਾਂ ਵਿੱਚ ਛਾਪ ਛੱਡਣ ਨਾਲ ਮਕਬੂਲ ਹੋਣ ਵਾਲਾ ਦਰਸ਼ਨਜੀਤ ਅੱਜ ਸਰੋਤਿਆਂ ਦਾ ਮਨਭਾਉਂਦਾ ਕਲਾਕਾਰ ਬਣਕੇ ਉੱਭਰ ਰਿਹਾ ਹੈ । ਸਾਲ 1988 ਦੀ ਜਨਵਰੀ ਦੀ ਪਹਿਲੀ ਸਵੇਰ ਫਰੀਦਕੋਟ ਦੇ ਪਿੰਡ ਝੱਖੜਵਾਲਾ ਦੇ ਸ: ਪੂਰਨ ਸਿੰਘ ਦੇ ਘਰ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਤਾਂ ਮਾਤਾ ਹਰਬੰਸ ਕੌਰ ਦੀ ਕੁਖੋਂ ਦਰਸ਼ਨਜੀਤ ਦਾ ਜਨਮ ਹੋਇਆ । ਪਰਿਵਾਰਕ ਖੁਸ਼ੀਆਂ ਵਿੱਚ ਖੇਡਦਾ ਹੋਇਆ ਦਰਸ਼ਨਜੀਤ ਜਦੋਂ ਵੱਡਾ ਹੋਣ ਲੱਗਾ ਤਾਂ ਮਾਤਾ ਪਿਤਾ ਨੇ ਉਸ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜਨੇ ਪਾ ਦਿੱਤਾ । ਪ੍ਰਾਇਮਰੀ , ਪਿੰਡ ਦੇ ਸਕੂਲ ਤੋਂ ਕਰਨ ਤੋਂ ਬਾਅਦ ਉਸ ਨੇ ਦਸਵੀਂ ਦੀ ਪੜਾਈ ਗਾਂਧੀ ਮੈਮੋਰੀਅਲ ਸਕੂਲ ਫਰੀਦਕੋਟ ਅਤੇ +2 ਦੀ ਪੜਾਈ ਸ੍ਰੀ ਗੁਰੂ ਨਾਨਕ ਦੇਵ ਮਿਸ਼ਨ ਸਕੂਲ ਪੰਜਗਰਾਂਈ ਤੋਂ ਹਾਸਲ ਕੀਤੀ । ਪੜਾਈ ਦੇ ਨਾਲ ਨਾਲ ਗਾਉਣ ਦਾ ਸ਼ੌਂਕ ਰੱਖਣ ਵਾਲੇ ਦਰਸ਼ਨਜੀਤ ਦੇ ਮਾਪਿਆਂ ਦਾ ਮੁੱਖ ਕਿੱਤਾ ਖੇਤੀਬਾੜੀ\ਮਿਹਨਤ ਮਜਦੂਰੀ ਹੋਣ ਕਰਕੇ ਭਾਵੇਂ ਆਰਥਿਕ ਹਾਲਤ ਜਿਆਦਾ ਵਧੀਆ ਨਹੀਂ ਸੀ ਪਰ ਫਿਰ ਵੀ ਉਨਾਂ ਆਪਣੇ ਗਾਉਣ ਦੇ ਸ਼ੌਕ ਨੂੰ ਬਰਕਰਾਰ ਰੱਖਦਿਆਂ ਆਪਣੇ ਹੀ ਤਾਏ ਦੇ ਪੁੱਤ ਭੋਲਾ ਯਮਲਾ ਨੂੰ ਉਸਤਾਦ ਧਾਰਿਆ ਤੇ ਗਾਇਕੀ ਵਿੱਚ ਪ੍ਰਵੇਸ਼ ਕੀਤਾ । ਤੇ ਕਈ ਕਲਾਕਾਰਾਂ ਨਾਲ ਢੋਲਕੀ, ਤਬਲਾ ਤੇ ਆਰਗਨ ਕੀ ਬੋਰਡ ਵਜਾਉਣ ਦੇ ਨਾਲ ਨਾਲ ਆਪਣੀ ਗਾਇਕੀ ਦਾ ਰਿਆਜ ਵੀ ਕਰਦਾ ਰਿਹਾ ਤੇ ਫਿਰ ਹੌਲੀ ਹੌਲੀ ਸਕੂਲੀ ਸਟੇਜਾਂ , ਵਿਦਿਅਕ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾ ਕੇ ਪਹਿਲੇ ਦੂਜੇ ਸਥਾਨ ਪ੍ਰਾਪਤ ਕਰਦਾ ਰਿਹਾ ਤੇ ਫਿਰ ਜਗਰਾਤਿਆਂ , ਸੂਫੀ ਮਹਿਫਲਾਂ ਚ ਗਾਉਣ ਦਾ ਮੌਕਾ ਮਿਲਣ ਲੱਗਾ ਤੇ ਲੋਕਾਂ ਦਾ ਪਿਆਰ ਪ੍ਰਾਪਤ ਹੋਣਾ ਸੁਰੂ ਹੋ ਗਿਆ । ਆਪਣੀ ਚਿਮਟੇ ਅਤੇ ਗਾਇਕੀ ਦੀ ਕਲਾ ਦੇ ਜੌਹਰ ਸਦਕਾ ਦਰਸ਼ਨਜੀਤ ਨੂੰ ਪੀ ਟੀ ਸੀ ਪੰਜਾਬੀ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਵਾਇਸ ਆਫ ਪੰਜਾਬ ਸੀਜਨ 3 ਵਿੱਚ ਐਂਟਰੀ ਮਿਲੀ ਤੇ ਉਹ ਫਾਈਨਲ ਮੁਕਾਬਲਿਆਂ ਵਿੱਚ ਪਹੁੰਚਦਿਆਂ ਹੀ ਲੱਖਾਂ ਲੋਕਾਂ ਦਾ ਹਰਮਨ ਪਿਆਰਾ ਹੋ ਗਿਆ । ਇਸ ਦੌਰਾਨ ਉਸ ਨੇ ਸੰਗੀਤ ਭੂਸ਼ਨ ਅਤੇ ਸੰਗੀਤ ਵਿਸ਼ਾਰਦ ਦੀ ਡਿਗਰੀ ਪ੍ਰਾਪਤ ਕਰ ਲਈ ਤੇ ਸ਼ਹਿਰ ਦੇ ਦੋ ਨਾਮੀ ਸਕੂਲਾਂ ਵਿੱਚ ਸੰਗੀਤ ਅਧਿਆਪਕ ਦੀ ਨੌਕਰੀ ਪ੍ਰਾਪਤ ਕਰ ਲਈ ਤੇ ਘਰ ਵਾਲਿਆਂ ਨੇ ਦਰਸ਼ਨਜੀਤ ਨੂੰ ਸੰਸਾਰਕ ਬੰਧਨਾਂ ਵਿੱਚ ਬੰਨਦੇ ਹੋਏ ਸਰਸੇ ਜਿਲੇ ਦੇ ਪਿੰਡ ਨੇਜ ਡੇਹਲਾਂ (ਹਰਿਆਣਾ) ਦੀ ਸੀਮਾ ਨਾਲ ਵਿਆਹ ਕਰਦਿਆਂ ਗ੍ਰਸਿਥੀ ਜੀਵਨ ਦੀ ਡੋਰਾਂ ਵਿੱਚ ਬੰਨ ਦਿੱਤਾ ਜਿਥੋਂ ਉਨਾਂ ਦੇ ਘਰ ਬੇਟੀ ਜਸ਼ਨ ਨੇ ਜਨਮ ਲਿਆ । ਤੇ ਅੱਜ ਕੱਲ ਕੋਟਕਪੂਰਾ ਦੇ ਗੁਰੂ ਅਮਰ ਦਾਸ ਨਗਰ ਵਿਖੇ ਆਪਣਾ ਜੀਵਨ ਬਸਰ ਕਰ ਰਿਹਾ ਹੈ । ਇਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਆਪਣੇ ਬਾਪ ਪੂਰਨ ਸਿੰਘ ਹੁਰਾਂ ਦੇ ਸਿਰ ਬੰਨਦਾ ਹੈ। ਆਪਣੇ ਪਾਲਣ ਪੋਸਣ ਵਿੱਚ ਆਈਆਂ ਮੁਸ਼ਕਲਾਂ ਦੀ ਗਾਥਾ ਸੁਣਾਉਂਦਿਆਂ ਦਰਸ਼ਨਜੀਤ ਨੇ ਦੱਸਿਆ ਕਿ ਇੱਕ ਵਾਰ ਬਚਪਨ ਚ ਉਹ ਬਹੁਤ ਬਿਮਾਰ ਹੋ ਗਿਆ ਸੀ ਤੇ ਘਰ ਦੀ ਗਰੀਬੀ ਕਾਰਨ ਸਹੀ ਇਲਾਜ ਨਹੀਂ ਸੀ ਹੋ ਰਿਹਾ। ਆਸ ਪਾਸ ਦੇ ਲੋਕਾਂ ਤੇ ਰਿਸਤੇਦਾਰਾਂ ਨੇ ਇਸ ਸਮਝ ਲਿਆ ਸੀ ਕਿ ਹੁਣ ਇਸ ਦਾ ਇਲਾਜ ਨਹੀਂ ਹੋ ਸਕਦਾ ਤਾਂ ਮੇਰੇ ਪਿਤਾ ਸ: ਪੂਰਨ ਸਿੰਘ ਨੇ ਆਪਣੀ ਆਖਰੀ ਕੋਸ਼ਿਸ਼ ਕਰਦਿਆਂ ਸਮਾਜ ਦੇ ਲੋਕਾਂ ਅਤੇ ਰੱਬ ਨੂੰ ਤਾਹਨਾ ਮਾਰਿਆ ਸੀ ਕਿ ਜੇਕਰ ਇਸ ਵਾਰ ਮੇਰਾ ਦਰਸ਼ਨਜੀਤ ਠੀਕ ਨਾ ਹੋਇਆ ਤੇ ਇਸ ਨੂੰ ਕੁਝ ਹੋ ਗਿਆ ਤਾਂ ਉਹ ਵੀ ਹਸਪਤਾਲ ਤੋਂ ਘਰ ਨਹੀਂ ਆਵੇਗਾ ਤੇ ਆਤਮਹੱਤਿਆ ਕਰ ਲਵੇਗਾ । ਪਰ ਰੱਬ ਨੇ ਉਸ ਦੀ ਫਰਿਆਦ ਸੁਣ ਕੇ ਅੱਜ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ ।

    ਵਾਇਸ ਆਫ ਪੰਜਾਬ ਦੇ ਪ੍ਰੋਗਰਾਮ ਦੌਰਾਨ ਉਸ ਨੂੰ ਸਿਖਰਾਂ ਤੇ ਪਹੁੰਚਾਉਣ ਵਾਲੇ ਗੀਤਾਂ ਚੋਂ “ਕੁਲੀ ਵਿਚੋਂ ਨੀਂ ਯਾਰ ਲੱਭਲੈ, ਦੀਵਾ ਬਾਲ ਕੇ ਮਿਟਾ ਲੈ ਹਨੇਰਾ” ਨੇ ਪੂਰੀ ਵਾਹ ਵਾਹ ਖੱਟੀ । 2009 ਵਿੱਚ ਗਜਲਾਂ ਦੀ ਕੈਸਿਟ “ਚਿੱਠੀਆਂ” ਸਪਾਈਸ ਰਿਕਾਰਡ ਕੰਪਨੀ ਅਤੇ “ਪਰਵਾਜ” ਪੀਪਲਜ ਫਾਰਮ ਬਰਗਾੜੀ ਨੇ ਰਿਲੀਜ ਕੀਤੀ। ਇਸ ਦੌਰਾਨ ਪਾਲ ਝੱਖੜਵਾਲੇ ਦਾ ਲਿਖਿਆ ਗੀਤ “ਲੁੱਟ ਕੇ ਲੁਟੇਰੇ” ਬਹੁਤ ਮਕਬੂਲ ਹੋਇਆ । ਮਾਰਕੀਟ ਵਿੱਚ ਪ੍ਰਚਲਤ ਪਰਮਿੰਦਰ ਸਿੱਧੂ ਦਾ ਲਿਖਿਆ ਗੀਤ “ਹੌਲੀ ਹੌਲੀ ਗੁੱਡੀਆਂ ਚੜਾਈ ਮੇਰਾ ਸਾਈਆਂ” ਲੋਕਾਂ ਦੇ ਦਿਲਾਂ ਤੇ ਛਾਪ ਬਣਾਈ ਬੈਠਾ ਹੈ। ਗੀਤਕਾਰ ਜਰਮਲ ਮਿਨਹਾਸ ਦਾ ਲਿਖਿਆ ਗੀਤ “ਨਾ ਯਾਦ ਜਾਵੇ ਤੇਰੀ ਨਾ ਪੀੜਾਂ ਸੌਣ ਮੇਰੀਆਂ” ਅਤੇ ਗੀਤਕਾਰ ਗੁਰੀ ਬਰਾੜ ਦੇ ਲਿਖੇ ਗੀਤ “ਪਿੰਡ ਵਾਲੀ ਕਹਿੰਦੀ ਆ ਜਾ ਰਾਝਾਂ ਬਣਕੇ , ਵੇ ਲੈ ਜਾਹ ਚੂਰੀ ਫੜ ਕੇ”, “ਕਿਮਸਤ ਸੱਜਣਾ ਕਿਸੇ ਦਾ ਪਿੱਛਾ ਨਹੀਂ ਛੱਡਦੀ , ਪਰ ਸਮਾਂ ਕਿਸੇ ਨੂੰ ਅੱਗੇ ਨਿਕਲਣ ਨਹੀਂ ਦਿੰਦਾ” ਮਾਰਕੀਟ ਵਿੱਚ ਆਉਣ ਲਈ ਤਿਆਰ ਹਨ ।

“ਰਾਂਝਣਾਂ ਵੇ ਮਾਹੀਆ ਵੇ ਅਤੇ ਆਉਣ ਵਾਲੀ ਪੰਜਾਬੀ ਫਿਲਮ ਵਾਹਿਗੁਰੂ ਵਿੱਚ ਗਾਇਆ ਗੀਤ “ਮੈਂ ਡੁਬਦਾ ਹਾਂ ਜਾਂ ਤਰਦਾ ਹਾਂ, ਇਹ ਤਾਂ ਜਾਣੇ ਖੁਦਾ ਜਾਂ ਜਾਣੇ ਮੇਰਾ ਮੌਲਾ” ਸਰੋਤਿਆਂ ਦੀ ਪਹਿਲੀ ਪਸੰਦ ਹੋਵੇਗਾ ।

    ਅੱਜ ਕੱਲ ਦਰਸ਼ਨਜੀਤ ਆਪਣੀ ਕਲਾ ਦੇ ਜੌਹਰ ਨਾਲ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਨ ਬਣ ਕੇ ਸੂਫੀ ਮਹਿਫਲਾਂ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਦੋਰਾਨ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਵਾਹਿਗੁਰੂ ਉਸ ਨੂੰ ਤਰੱਕੀਆਂ ਬਖਸ਼ੇ ।

ਸ਼ਾਮ ਲਾਲ ਚਾਵਲਾ ਮੀਡੀਆ ਰਿਪੋਰਟਰ
98550-56277,99142-26277


ਹਾਲੀਵੁੱਡ ਦੇ ਫਿਲਮ ਜਗਤ ਤੱਕ ਪੁੱਜਾ ਹੋਣਹਾਰ ਪੰਜਾਬੀ ਬਾਲ ਕਲਾਕਾਰ - ਕਰਨ ਬਰਾੜ


ਕੋਟਕਪੂਰੇ ਦੀ ਇੱਕ ਪਿਆਰੀ ਤੇ ਨੰਨ•ੀ ਸੰਤਾਨ 11 ਸਾਲਾ ਕਰਨ ਬਰਾੜ ਹਾਲੀਵੁੱਡ ਦੀ ਫਿਲਮੀ ਦੁਨੀਆਂ ਦਾ ਉੱਭਰਵਾਂ ਸਿਤਾਰਾ ਹੈ ਤੇ ਹੁਣ ਉਹ ਅਮਰੀਕਾ ਦੇ ਮਸਰੂਫਤਮਤ ਬਾਲ ਕਲਾਕਾਰਾਂ ਦੀ ਕਤਾਰ ਵਿੱਚ ਸ਼ਾਮਲ ਹੋਗਿਆ ਹੈ । ਅਮਰੀਕਾ ਦੀ ਸਭ ਤੋਂ ਵੱਡੀ ਪ੍ਰੋਡਕਸ਼ਨ ਕੰਪਨੀ ਟਵੰਟੀਅਥ ਸੈਂਚੁਰੀ ਫੋਕਸ ਨ ਕਰਨ ਨੂੰ ਆਪਣੀਆਂ ਤਿੰਨ ਫਿਲਮਾਂ ਲਈ ਸਾਈਨ ਕੀਤਾ ਸੀ । ਇਹ ਮਾਣ ਉਸਨੇ ਦੁਨੀਆਂ ਭਰ ਦੇ 9000 ਬਾਲ ਕਲਾਕਾਰਾਂ ਨੂੰ ਪਛਾੜ ਕੇ ਹਾਸਲ ਕੀਤਾ । ਇਹ ਸਾਰੇ ਇਸ ਫਿਲਮ ਦੇ ਕਿਰਦਾਰ , ਭਾਰਤੀ ਬਾਲ ਚਿਰਾਗ ਗੁਪਤਾ ਦਾ ਰੋਲ ਲੈਣ ਲਈ ਮੁਕਾਬਲੇ ਵਿੱਚ ਆਏ ਸਨ । ਚੁਣੇ ਜਾਣ ਉਪਰੰਤ ਕੰਪਨੀ ਨਾਲ ਹੋਏ ਇਕਰਾਰ ਮੁਤਾਬਕ ਇਹ ਦਰਜ ਸੀ ਕਿ ਜੇ ਉਸ ਦੀ ਪਹਿਲੀ ਫਿਲਮ ਕਾਮਯਾਬ ਰਹੀ ਤਾਂ ਉਸਨੂੰ ਫੋਕਸ ਦੀ ਦੂਜੀ ਫਿਲਮ ਵਿੱਚ ਲਿਆ ਜਾਵੇਗਾ । ਤੇ ਜੇ ਦੂਜੀ ਸਫਲ ਹੋਈ ਤਾਂ ਤੀਜੀ ਵਿੱਚ ਵੀ ਲਿਆ ਜਾਵੇਗਾ । ਪਿਛਲੇ ਸਾਲ ਮਾਰਚ ਵਿੱਚ ਉਸਦੀ ਪਹਿਲੀ ਫਿਲਮ ਦ ਡਾਇਰੀ ਆਫ ਏ ਵਿੰਪੀ ਕਿੱਡ 3000 ਪਿੰ੍ਰਟਾਂ ਨਾਲ ਮਾਰਚ 2010ਵਿੱਚ ਉੱਤਰੀ ਅਮਰੀਕਾ ਵਿੱਚ ਰਲੀਜ ਹੋਈ ਸੀ ਜਿਸ ਨੇ 75ਮਿਲੀਅਨ ਡਾਲਰ ਦੀ ਕਮਾਈ ਕੀਤੀ । ਇਸ ਫਿਲਮ ਦੀ ਡੀ ਵੀ ਡੀ 3 ਅਗਸਤ 2010 ਨੂੰ ਰਿਲੀਜ ਹੋਈ ਜਿਸ ਨੇ 31 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ । ਹੁਣ ਵੈਨਕੋਵਰ ਵਿੱਚ ਕੰਪਨੀ ਦੀ ਦੂਜੀ ਫਿਲਮ ਦ ਡਾਇਰੀ ਆਫ ਏ ਵਿੰਪੀ ਕਿੱਡ-2 ਲਈ ਉਹ ਸ਼ੂਟਿੰਗ ਕਰ ਰਿਹਾ ਹੈ ਜਿਸ ਨੂੰ 25 ਮਾਰਚ 2011 ਨੂੰ ਉਤਰੀ ਅਮਰੀਕਾ ਵਿੱਚ ਰਿਲੀਜ ਕੀਤੇ ਜਾਣ ਦੀ ਯੋਜਨਾ ਹੈ । ਇਸੇ ਲੜੀ ਤਹਿਤ ਉਹ ਅਗਲੇ ਸਾਲ ਇਸ ਫਿਲਮ ਦੀ ਤੀਜੀ ਅਤੇ ਸ਼ਾਇਦ ਚੌਥੀ ਲੜੀ ਦੀ ਵੀ ਸ਼ੂਟਿੰਗ ਕਰੇਗਾ । ਅਜਿਹਾ ਇਸ ਲਈ ਕਿ ਇਸ ਉਮਰ ਵਿੱਚ ਬੱਚੇ ਸਰੀਰਕ ਤੌਰ ਤੇ ਤੇਜੀ ਨਾਲ ਵਧਦੇ ਹਨ ਤੇ ਸਟੂਡੀਉ ਵਾਲੇ ਜਲਦੀ ਤੋਂ ਜਲਦੀ ਬਾਲ ਕਲਾਕਾਰਾਂ ਦੇ ਮੌਜੂਦਾ ਸਰੂਪ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੁੰਦੇ ਹਨ , ਜਿਵੇਂ ਕਿ ਉਨਾਂ ਪਹਿਲਾਂ ਹੈਰੀ ਪਾਟਰ ਲੜੀ ਵਿੱਚ ਕੀਤਾ ਸੀ ਕਰਨ ਬਰਾੜ ਵਾਲੀ ਫਿਲਮ ਇੱਕ ਸੰਸਾਰ ਪ੍ਰਸਿੱਧ ਪੁਸਤਕ ਲੜੀ ਦ ਡਾਇਰੀ ਆਫ ਏ ਵਿੰਪੀ ਕਿੱਡ ਤੇ ਆਧਾਰਿਤ ਹੈ ਜੋ ਕਿ ਨਿਉਯਾਰਕ ਟਾਈਮਜ ਦੀ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਲੜੀ ਹੈ ਜਿਸਦੀਆਂ 45 ਮਿਲੀਅਨ (ਸਾਢੇ ਚਾਰ ਕਰੋੜ ) ਕਿਤਾਬਾਂ ਹਰ ਵਾਰੀ ਦੁਨੀਆਂ ਭਰ ਵਿੱਚ ਵਿਕਦੀਆਂ ਹਨ ਤੇ ਇਹ ਪੁਸਤਕ ਲੜੀ 35 ਜੁਬਾਨਾਂ ਵਿੱਚ ਛਪਦੀ ਹੈ । ਅਮਰੀਕਾ ਦੇ ਫੈਡਰਲ ਕਾਨੂੰਨ ਅਨੁਸਾਰ ਜੇ ਕੋਈ ਪ੍ਰੋਡਕਸ਼ਨ ਕੰਪਨੀ ਕਿਸੇ ਬੱਚੇ ਤੋਂ ਕੋਈ ਅਜਿਹਾ ਕੰਮ ਲੈਂਦੀ ਹੈ ਤਾਂ ਉਸ ਨੂੰ ਸੈੱਟ ਤੇ ਹੀ ਅਧਿਆਪਕ ਮੁਹੱਈਆਂ ਕਰਵਾਉਣ ਦੀ ਜਿਮੇਵਾਰੀ ਸੰਬੰਧਤ ਕੰਪਨੀ ਦੀ ਹੈ ਤਾਂ ਕਿ ਉਸਦੀ ਪੜ•ਾਈ ਦਾ ਹਰਜਾ ਨਾ ਹੋਵੇ। ਕੰਪਨੀ ਵਲੋਂ ਸੈੱਟ ਉੱਤੇ ਹੀ ਅਧਿਆਪਕ ਆਉਂਦਾ ਹੈ ਤਤੇ ਕਰਨ ਨੂੰ ਪੜ•ਾਉਣ ਲਈ ਉਥੇ ਮੌਜੂਦ ਰਹਿੰਦਾ ਹੈ । ਸ਼ੂਟਿੰਗ ਵਿੱਚ ਛੁੱਟੀਆਂ ਦੌਰਾਨ ਉਹ ਸਕੂਲ ਜਾਂਦਾ ਹੈ । ਕਰਨ ਦੇ ਰੁਝੇਵਿਆਂ ਨੂੰ ਦੇਖਦਿਆਂ ਉਸਦੇ ਮਾਤਾ ਪਿਤਾ ਨੂੰ ਜਾਪਦਾ ਹੈ ਕਿ ਆਪਣੀ ਰਹਿੰਦੀ ਜਿੰਦਗੀ ਵਿੱਚ ਉਹ ਸਕੂਲੋਂ ਦੂਰ ਹੀ ਰਹੇਗਾ ਤੇ ਉਸਦਾ ਸਕੂਲ ਸੈੱਟ ਤੇ ਹੀ ਰਹੇਗਾ । ਅਮਰੀਕਾ ਵਿੱਚ ਫਿਲਮਾਂ ਦੀਆਂ ਗੱਲਾਂ ਭਾਰਤ ਨਾਲੋਂ ਅਲੱਗ ਅਤੇ ਵਿਲੱਖਣ ਹਨ ।ਉਥੇ ਕਿਸੇ ਕਿਸਮ ਦੀ ਡੀ ਵੀ ਡੀ ਜਦੋਂ ਵਿਕਦੀ ਹੈ ਤਾਂ ਉਸਦਾ ਇੱਕ ਨਿਸਚਿਤ ਹਿੱਸਾ ਕਲਾਕਾਰ ਨੂੰ ਵੀ ਮਿਲਦਾ ਹੈ । ਇਉਂ ਇਸ ਕੰਪਨੀ ਦੀ ਇਸ ਫਿਲਮ ਦੀਆਂ ਡੀ ਵੀ ਡੀ ਜੀ ਦੀ ਆਮਦਨ ਜਿੰਦਗੀ ਭਰ ਉਸਨੂੰ ਮਿਲਦੀ ਰਹੇਗੀ ।। ਇਸ ਫਿਲਮ ਕਾਰਨ ਉਸਦਾ ਫਿਲਮੀ ਭਵਿੱਖ ਵੀ ਪੂਰਾ ਰੋਸ਼ਨ ਹੈ । ਕਰਨ ਦਾ ਮਾਣ ਮੱਤਾ ਪਿਤਾ ਹਰਿੰਦਰ ਸਿੰਘ ਪੱਪੀ ਬਰਾੜ ਕੋਟਕਪੂਰੇ ਦਾ ਹੈ ਤੇ ਅਮਰੀਕਾ ਜਾ ਕੇ ਉਹ ਹੈਰੀ ਬਰਾੜ ਹੋ ਗਿਆ ਹੈ ।ਉਸ ਦੀ ਸੁਸ਼ੀਲ ਅਤੇ ਸਨੂੱਖੀ ਪਤਨੀ ਜਸਬਿੰਦਰ ਕੋਰ ਰਾਣੀ ਦੇ ਪੇਕੇ ਮੋਗੇ ਜਿਲ•ੇ ਦੇ ਪਿੰਡ ਮਾਨੂੰ ਕੇ ਵਿੱਚ ਹਨ । ਪੱਪੀ ਪੰਜਾਬ ਵਿੱਚ ਰਹਿੰਦਿਆਂ ਵੀ ਕਲਾਤਮਿਕ ਰੁਚੀਆਂ ਰਖਦਾ ਸੀ ਤੇ ਕੋਟਕਪੂਰੇ ਦੇ ਹੀ ਸੰਸਾਰ ਪ੍ਰਸਿੱਧ ਕਲਾ ਖੋਜੀ ਡਾ ਸੁਭਾਸ਼ ਪਰਿਹਾਰ ਦੀ ਸੰਗਤ ਵਿੱਚ ਕਲਾਤਮਿਕ ਕਿਰਤਾਂ ਲਈ ਕੈਮਰਾ ਵਰਤਦਾ ਰਿਹਾ ਹੈ । ਹੁਣ ਉਹ ਅਮਰੀਕਾ ਵਿੱਚ ਖੁਦ ਵੀ ਆਪਣੀਆਂ ਕਲਾਤਮਿਕ ਅਤੇ ਸਾਹਿਤਕ ਰੁਚੀਆਂ ਨੂੰ ਲਗਾਤਾਰਤਾ ਬਖਸ਼ ਰਿਹਾ ਹੈ ਤ। ਬਾਲ ਵਰੇਸ ਵਿੱਚ ਕਰਨ ਬਰਾੜ ਦਾ ਅਜੋਕਾ ਮੁਕਾਮ ਪੱਪੀ ਦੀਆਂ ਕਲਾਤਮਿਕ ਰੁਚੀਆਂ ਅਤੇ ਰਾਣੀ ਦੀ ਕਲਾਤਮਿਕ ਸਚੱਜਤਾ ਦਾ ਹੀ ਜੀਵੰਤ ਸਰੂਪ ਹੈ ।

                                                                                                                                                                                                                        ਗੁਰਮੀਤ ਸਿੰਘ ਕੋਟਕਪੂਰਾ                                                                                                                                                                                                                                                                     (ਯਾਦਾਂ ਤੇ ਸਿਰਨਾਵੇਂ ਚੋਂ ਸਤਿਕਾਰ ਸਹਿਤ)