ਬਹੁ ਪੱਖੀ ਸਖਸ਼ੀਅਤ ਹੈ ਪ੍ਰਸਿਧ ਕਲਾਕਾਰ ਗੁਰਮੇਲ ਸਿੰਘ ਕੋਟਕਪੂਰਾ


      ਸਮਾਜ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਹਰ ਤਰ ਦੀਆਂ ਸਮੱਸਿਆਵਾਂ ਤੋਂ ਵਾਕਫ ਔਕੜਾਂ ਤੇ ਮੁਸੀਬਤਾਂ ਦੇ ਬਾਵਜੂਦ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਲਈ ਅਤੇ ਕਲਾ ਨੂੰ ਸਮਰਪਤ ਕਰਦੇ ਹਨ । ਅੱਜ ਅਸੀਂ ਤੁਹਾਨੂੰ ਕੋਟਕਪੂਰੇ ਦੀ ਇੱਕ ਮਾਣਮੱਤੀ ਸਖਸ਼ੀਅਤ ਗੁਰਮੇਲ ਸਿੰਘ ਮੂਰਤੀਕਾਰ ਦੇ ਰੂਬਰੂ ਕਰਨ ਦਾ ਮਾਣ ਹਾਸਲ ਕਰਨ ਦੀ ਕੋਸਿਸ਼ ਕਰਨ ਜਾ ਰਹੇ ਹਾਂ । ਜਿਨਾਂ ਦਾ ਜਨਮ ਇੱਕ ਬੁੱਧੀ ਜੀਵੀ ਸ: ਗੁਰਬਖਸ਼ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਹੋਇਆ । ਪਿਤਾ ਗੁਰਬਖਸ਼ ਸਿੰਘ ਦੀ ਮਿਹਨਤ ਤੇ ਮਾਤਾ ਬਸੰਤ ਕੌਰ ਦਾ ਪਿਆਰ ਪਾਉਂਦੇ ਹੋਏ ਗੁਰਮੇਲ ਨੇ ਆਪਣੀ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਤੋਂ ਹਾਸਲ ਕੀਤੀ । ਡਰਾਇੰਗ ਵਿਸ਼ੇ ਨਾਲ ਪਿਆਰ ਕਰਦਾ ਹੋਇਆ ਗੁਰਮੇਲ ਪੇਟਿੰਗ ਕਰਨ ਦਾ ਸ਼ੌਕ ਰੱਖਣ ਲੱਗਾ ਤੇ ਫਿਰ ਦਸਵੀਂ ਜਮਾਤ ਤੋਂ ਥੱਲੇ ਰਹਿ ਕੇ ਉਸ ਦਾ ਸ਼ੌਕ ਸੀਮੈਂਟ ਦੀਆਂ ਮੂਰਤੀਆਂ ਬਣਾਉਣ ਵੱਲ ਵਧਣ ਲੱਗਾ। ਤੇ ਆਖਰ ਕਾਰ ਸਮਾਜ ਅੰਦਰ ਗੁਰਮੇਲ ਮੂਰਤੀਕਾਰ ਦੇ ਨਾਂ ਨਾਲ ਉੱਭਰ ਕੇ ਸਾਹਮਣੇ ਆਇਆ ।

1967 ਤੋਂ ਲੈ ਕੇ ਅੱਜ ਤੱਕ ਗੁਰਮੇਲ ਨੇ ਆਪਣੀਆਂ ਬਹੁਪੱਖੀ ਕਲਾਵਾਂ ਦੁਆਰਾ ਸਮਾਜ ਅੰਦਰ ਸਮਾਜ ਦੀ ਬੇਹਤਰੀ ਲਈ ਪਾਏ ਆਪਣੇ ਯੋਗਦਾਨ ਵਜੋ ਕਈ ਸਨਮਾਨ ਹਾਸਲ ਕੀਤੇ । ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ , ਸ: ਕਰਤਾਰ ਸਿੰਘ ਪਹਿਲਵਾਨ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਸੰਸੰਥਾਵਾਂ ਨੇ ਇਨਾਂ ਦਾ ਸਨਮਾਨ ਕੀਤਾ । ਗੁਰਮੇਲ ਸਿੰਘ ਚਿੱਤਰ, ਮੂਰਤੀ , ਨਾਟਕ , ਫਿਲਮਾਂ ,ਸਾਹਿਤ , ਗੀਤ, ਸੰਗੀਤ , ਸਿੰਗਇੰਗ ਆਦਿ ਸਭਨਾਂ ਦਾ ਮਾਹਰ ਹੈ ।

ਉਹ ਹਰ ਪ੍ਰਕਾਰ ਦੀਆਂ ਮੂੰਹ ਬੋਲਦੀਆਂ ਆਕਰਸ਼ਕ ਸੁੰਦਰ ਮੂਰਤੀਆਂ ਬਣਾਉਂਦਾ ਹੈ ਤੇ ਚਿੱਤਰ ਵੀ ਤਿਆਰ ਕਰਦਾ ਹੈ । ਉਸ ਦੀਆਂ ਬਣਾਈਆਂ ਮੂਰਤੀਆਂ ਦੇਸ਼ ਭਰ ਦੇ ਕਈ ਅਹਿਮ ਸਥਾਨਾਂ ਤੇ ਬਿਰਾਜਮਾਨ ਹਨ ਜਦਕਿ ਉਸ ਨੇ ਕੁੱਝ ਕਲਾਕ੍ਰਿਤਾਂ ਜਿਵੇਂ ਪੰਡਤ ਜਵਾਹਰ ਲਾਲ ਨਹਿਰੂ, ਸ਼ਹੀਦ ਭਗਤ ਸਿੰਘ ਅਤੇ ਕਲਾਕਾਰੀ ਦੇ ਬਾਬਾ ਬੋਹੜ ਸ੍ਰੀ ਲਾਲ ਚੰਦ ਯਮਲਾ ਜੱਟ , ਸਿੱਖ ਧਰਮ ਨਾਲ ਸੰਬੰਧਤ ਨਿਹੰਗ ਸਿੰਘਾਂ ਦੇ ਬੁੱਤ ਆਦਿ ਬਣਾ ਕੇ ਸ਼ਰਧਾ ਪੂਰਵਕ ਭੇਂਟ ਕੀਤੇ । ਰੰਗ ਮੰਚ ਦੇ ਕਲਾਕਾਰਾਂ ਦੀ ਲਿਸਟ ਵਿੱਚ ਵੀ ਗੁਰਮੇਲ ਪਿੱਛੇ ਨਹੀਂ ਹੈ । ਕਈ ਨਾਟਕਾਂ , ਟੈਲੀ ਫਿਲਮਾਂ , ਟੀਵੀ ਸੀਰੀਅਲਾਂ ਤੋਂ ਇਲਾਵਾ ਰਾਮਲੀਲਾ ਦੇ ਰਾਵਣ ਦੇ ਵਿਸੇਸ਼ ਪਾਤਰ ਬਣ ਕੇ ਆਪਣੀ ਕਲਾ ਦੇ ਜੌਹਰ ਖਿੰਡਾਏ । ਰਾਮਲੀਲਾ ਵਿੱਚ ਕੀਤਾ ਰਾਵਣ ਦਾ ਰੋਲ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਗੁਰਮੇਲ ਦਾ ਸਤਿਕਾਰ ਬਣਾਈ ਬੈਠਾ ਹੈ । ਇਸ ਵਿੱਚ ਕੋਈ ਭੁਲੇਖਾ ਨਹੀਂ ਹੈ ਕਿ ਗੁਰਮੇਲ ਇੱਕ ਬਹੁਤ ਵਧੀਆ ਕਲਾਕਾਰ ਤੇ ਅਦਾਕਾਰ ਵੀ ਹੈ । ਇਸ ਦੀ ਸਾਹਿਤਕ ਖੇਤਰ ਵਿੱਚ ਵੀ ਚੰਗੀ ਰੁਚੀ ਹੈ । ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਦਾ ਅਸਲ ਰਚੇਤਾ ਵੀ ਹੈ । ਗੁਰਮੇਲ ਸਿੰਘ ਨੂੰ ਪ੍ਰਸਿੱਧ ਪੰਜਾਬੀ ਫਿਲਮ ਧਰਮ ਜੱਟ ਦਾ ਚ ਨਿਭਾਏ ਸਰਪੰਚ ਦੇ ਰੋਲ ਅਤੇ ਸੈਂਕੜੇਂ ਮੂਰਤੀਆਂ ਚੋਂ ਬਣਾਈ ਸ਼ਹੀਦ ਭਗਤ ਸਿੰਘ ਦੀ ਮੂਰਤੀ ਬਦਲੇ ਇਲਾਕੇ ਦੇ ਲੋਕ ਉਸ ਦਾ ਬਹੁਤ ਮਾਣ ਕਰਦੇ ਹਨ । ਗੁਰਮੇਲ ਸਿੰਘ ਸਮਾਜ ਦੀ ਬੇਹਤਰੀ ਲÂਂੀ ਸਿਖਿਆ ਦਾਇਕ ਕਲਾ ਅਤੇ ਵਿਰਾਸਤ ਦੀ ਸੰਭਾਲ ਵਾਸਤੇ ਕੁਝ ਵਖਰਾ ਕਰਨ ਦੀ ਇੱਛਾ ਰੱਖਦਾ ਹੈ ਜਿਸ ਵਾਸਤੇ ਕੁੱਝ ਜਗ•ਾ ਅਤੇ ਅਥਾਹ ਪੈਸੇ ਦੀ ਜਰੂਰਤ ਹੈ,ਜੋ ਉਸ ਦੀ ਇੱਛਾ ਵਿੱਚ ਅੜਿ•ਕਾ ਬਣੀ ਹੋਈ ਹੈ । ਉਸਨੂੰ ਉਡੀਕ ਹੈ ਕਿਸੇ ਕਲਾ ਦੇ ਪ੍ਰੇਮੀ ਦੀ , ਜੋ ਉਸ ਦੀ ਇਸ ਖਾਹਸ਼ ਨੂੰ ਪੂਰਾ ਕਰਨ ਲਈ ਸਹਿਯੋਗ ਦੇਵੇ । ਉਸ ਦਾ ਮੰਨਣਾ ਹੈ ਕਿ ਭਾਵੇਂ ਕੰਪਿਊਟਰ ਯੁੱਗ ਨੇ ਉਸ ਦੇ ਮੂਰਤੀ ਬਣਾਉਣ ਦੀ ਕਲਾ ਨੂੰ ਢਾਹ ਲਗਾਈ ਹੈ ਪਰ ਫਿਰ ਵੀ ਮੂਰਤੀਆਂ ਦੇ ਦਿਵਾਨੇ ਉਸ ਲਈ ਰੋਟੀ ਦਾ ਜੁਗਾੜ ਬਣਦੇ ਹਨ ।

ਸੰਪਰਕ ਨੰਬਰ :-98140-57186