ਵਿਦਿਆ ਦੇ ਖੇਤਰ ਵਿੱਚ ਚਾਨਣ ਮੁਨਾਰੇ

      ਕੋਟਕਪੂਰਾ ਦੇ ਪੁਰਾਣੇ ਸ਼ਹਿਰ ਦੇ ਵਸਨੀਕ ਸ਼ਰਮਾਂ ਪਰਿਵਾਰ ਦੇ ਚਿਰਾਗ ਬਾਬੂ ਵਿਜੇ ਭਾਰਦਵਾਜ ਨੇ ਜਿਉਂ ਹੀ ਜਵਾਨੀ ਵਿੱਚ ਪੈਰ ਧਰਿਆ ਤਾਂ ਚੰਗੇ ਪਰਿਵਾਰਾਂ ਦੇ ਰਿਸਤਿਆਂ ਦੀ ਝੜੀ ਲੱਗ ਗਈ , ਸੰਜੋਗ ਵੱਸ ਲੁਧਿਆਣਾ ਦੇ ਜੰਮਪਲ ਅਤੇ ਪੜ•ੇ ਲਿਖੇ ਪਰਿਵਾਰ ਦੇ ਜਿਗਰ ਦਾ ਟੁਕੜਾ ਸ੍ਰੀ ਮਤੀ ਵਿਜੈ ਭਾਰਦਵਾਜ ਇਨਾਂ ਦੇ ਜੀਵਨ ਸਾਥੀ ਬਣੇ । ਵਿਚਾਰਾਂ ਦਾ ਮੇਲ ਐਸਾ ਹੋਇਆ ਕਿ ਇਸ ਸੁਭਾਗ ਜੋੜੀ ਨੇ ਪੜ•ੇ ਲਿਖੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਹੋਣ ਕਰਕੇ ਬੱਚਿਆਂ ਨੂੰ ਪੜ•ਾਉਣ ਦੀ ਜੁੰਮੇਵਾਰੀ ਲੈ ਕੇ ਸਕੂਲ ਖੋਲਣ ਦਾ ਉਪਰਾਲਾ ਕੀਤਾ । 1988 ਵਿੱਚ ਸ਼ਹਿਰ ਦੇ ਬਾਜਾਰ ਅੰਦਰ ਇੱਕ ਹੀ ਕਮਰੇ ਵਿੱਚ ਖੁਲ•ੇ ਛੋਟੇ ਜਿਹੇ ਰਿਸ਼ੀ ਮਾਡਲ ਸਕੂਲ ਨੂੰ ਕੁਝ ਹੀ ਸਮੇਂ ਜੈਤੋ ਰੋਡ ਤੇ ਸ਼ਿਫਟ ਕਰਕੇ ਮਾਨਯੋਗ ਸਵ ਸ: ਜਸਵਿੰਦਰ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਜੋ ਅੱਜ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਮ, ਏ , ਬੀ , ਐੱਡ ਪਾਸ ਸ੍ਰੀ ਮਤੀ ਵਿਜੇ ਭਾਰਦਵਾਜ ਨੇ ਆਪਣੇ ਨਿੱਘੇ ਸੁਭਾਅ , ਮਿਹਨਤ ਤੇ ਲਗਨ ਨਾਲ ਸਕੂਲ ਪ੍ਰਬੰਧਾਂ ਨੂੰ ਇਹੋ ਜਿਹੀ ਦਿੱਖ ਦਿੱਤੀ ਕਿ ਅੱਜ 33 ਸਾਲ ਬੀਤ ਜਾਣ ਤੇ ਸਕੂਲ ਦਾ ਨਾਂ ਇਲਾਕੇ ਹੀ ਨਹੀਂ ਪੂਰੇ ਪੰਜਾਬ ਅੰਦਰ ਗਿਣਤੀ ਦੇ ਸਕੂਲਾਂ ਵਿੱਚੋਂ ਆਉਂਦਾ ਹੈ । ਜਿਸ ਦਾ ਸਿਹਰਾ ਇਸ ਸੁਭਾਗ ਜੋੜੀ ਨੂੰ ਜਾਂਦਾ ਹੈ । ਇਸ ਸਕੂਲ ਦੇ ਪੜ•ਾਏ ਬੱਚੇ ਅੱਜ ਆਪਣੇ ਬੱਚਿਆਂ ਨੂੰ ਵੀ ਇਥੋਂ ਹੀ ਪੜ•ਾਉਣਾ ਪਸੰਦ ਕਰਦੇ ਹਨ । ਬੱਚਿਆਂ ਪ੍ਰਤੀ ਬਾਹਰੋਂ ਸਖਤ ਅਤੇ ਅੰਦਰੋਂ ਉਨਾਂ ਦੀ ਭਾਵਨਾਵਾਂ ਨੂੰ ਸਮਝਣ ਵਾਲੇ ਮੈਡਮ ਵਿਜੇ ਭਾਰਦਵਾਜ ਅੰਦਰ ਪੜ•ਾਈ ਦੇ ਨਾਲ ਨਾਲ ਬੱਚਿਆਂ ਲਈ ਸਮੈਂ ਸਮੇਂ ਸਿਰ ਸਕੂਲ ਵਿੱਚ ਸੈਮੀਨਾਰ ਕਰਵਾਉਣੇ , ਭਰੂਣ ਹੱੀਂਤਆ ਪ੍ਰਤੀ ਬੱਚਿਆਂ ਨੂੰ ਜਾਗ੍ਰਿਕ ਕਰਨਾ , ਲੜਕੀਆਂ ਨੂੰ ਉਨਾਂ ਦੇ ਹੱਕਾਂ ਦੀ ਪਹਿਚਾਨ ਕਰਵਾਉਣਾ , ਬੱਚਿਆਂ ਅੰਦਰ ਖੇਡਾਂ ਦੀ ਭਾਵਨਾਂ ਨੂੰ ਪੈਦਾ ਕਰਨਾ ਤੇ ਸਮਾਜਿਕ ਕੁਰੀਤੀਆਂ ਤੋਂ ਕੋਹਾਂ ਦੂਰ ਰਹਿਣ ਲਈ ਪ੍ਰੇਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਣ ਮੌਜੂਦ ਹਨ । ਆਏ ਦਿਨ ਸਕੂਲ ਅੰਦਰ ਨਵੇਂ ਨਵੇਂ ਪ੍ਰਜੈਕਟ ਲਿਆ ਕੇ ਬੱਚਿਆਂ ਲਈ ਖਿੱਚ ਦਾ ਕੈਂਦਰ ਬਣਦੇ ਜਾ ਰਹੇ ਪ੍ਰਿਸੀਪਲ ਮੈਡਮ ਨੇ ਪਿੰਡਾਂ ਦੇ ਬੱਚਿਆਂ ਦੇ ਚੰਗੇ ਤੇ ਉੱਜਲ ਭਵਿੱਖ ਲਈ ਪੰਜਗਰਾਂਈ ਕਲਾਂ ਵਿਖੇ ਵੀ ਬੱਚਿਆਂ ਦੀ ਉੱਚ ਸਿੱਖਿਆ ਲਈ ਰਿਸ਼ੀ ਸਕੂਲ ਖੋਲਿਆ ਹੈ । ਅੱਜ ਵੀ ਉਹ ਇਨਾਂ ਸਕੂਲਾਂ ਨੂੰ ਹੀ ਸਮਰਪਿਤ ਹੋਕੇ ਬੱਚਿਆਂ ਦੇ ਵਧੀਆ ਭਵਿੱਖ ਦਾ ਵਾਅਦਾ ਕਰਕੇ ਉਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ।


ਨਰਸਿੰਗ ਸਿਖਲਾਈ ਵਿੱਚ ਮੋਹਰੀ - ਡਾ : ਮਨਜੀਤ ਸਿੰਘ ਢਿਲੋਂ

      ਭਾਈ ਘਨੱਈਆ ਜੀ ਤੇ ਫਲੋਰੈਂਸ ਨਾਈਟਿੰਗਲ ਦੇ ਸੇਵਾ ਮਿਸ਼ਨ ਤੋਂ ਪ੍ਰੇਰਤ ਡਾ ਮਨਜੀਤ ਸਿੰਘ ਢਿਲੋਂ ਨੇ ਨਰਸਿੰਗ ਦੀ ਸਿਖਲਾਈ ਲਈ ਇੱਕ ਸ਼ਾਨਦਾਰ ਸੰਸਥਾ ਉਸਾਰਨ ਵਾਸਤੇ ਕੋਟਕਪੂਰੇ ਨੂੰ ਚੁਣ ਕੇ ਇਸ ਨਗਰ ਦੇ ਸਨਮਾਨ ਵਿੱਚ ਨਿੱਗਰ ਵਾਧਾ ਕੀਤਾ ਹੈ । ਪਹਿਲੀ ਅਗਸਤ 1969 ਨੂੰ ਸੁਰ ਸਿੰਘ ਵਾਲਾ (ਜਿਲਾ ਫਿਰੋਜਪੁਰ )ਵਿਖੇ ਬਲਕਾਰ ਸਿੰਘ ਤੇ ਮਾਤਾ ਬਲਜੀਤ ਕੋਰ ਜੀ ਦੇ ਢਿਲੋਂ ਪਰਿਵਾਰ ਵਿੱਚ ਜਨਮੇਂ ਮਨਜੀਤ ਸਿੰਘ ਨੇ ਭਾਵੇਂ ਵਿਦਿਆ ਕੋਟਕਪੂਰੇ ਤੋਂ ਬਾਹਰ ਰਹਿ ਕੇ ਹੋਮਿਉਪੈਥੀ ਦੀ ਐਮ ਡੀ ਤੱਕ ਪਾਈ ਪਰ ਆਪਣੀ ਲਿਆਕਤ ਦੇ ਫਲ ਕੋਟਕਪੂਰੇ ਦੇ ਲੋਕਾਂ ਨੂੰ ਪੁਚਾਉਣੇ ਆਪਣਾ ਮਿਸ਼ਨ ਬਣਾ ਲਿਆ ਹੋਇਆ ਹੈ । ਫਰੀਦਕੋਟ ਰੋਡ ਤੇ ਸਾਢੇ ਚਾਰ ਏਕੜ ਵਿੱਚ ਨਵੇਂ ਨਮੂਨੇ ਦਾ ਨਰਸਿੰਗ ਕਾਲਜ ਤਿਆਰ ਕਰਵਾ ਕੇ ਨਰਸਿੰਗ ਦੀ ਗ੍ਰੈਜੂਏਸ਼ਨ ( ਬੀ ਐਸ ਸੀ ) ਤੋਂ ਬਿਨਾਂ ਏ ਐਨ ਐਮ ਦਾ ਡੇਢ ਸਾਲਾ ਤੇ ਜੀ ਐਨ ਐਮ ਦਾ ਤਿੰਨ ਸਾਲਾ ਕੋਰਸ ਚਾਲੂ ਕੀਤਾ। ਇਹ ਕਾਲਜ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ ਨਾਮੀ ਸੰਸਥਾ ਹੋ ਗਈ ਹੈ । ਕੋਈ 500 ਲੜਕੀਆਂ ਇਸ ਕਾਲਜ ਚ ਨਰਸਿੰਗ ਦੀ ਨਵੀਂ ਤਰਜ ਦੀ ਸਿਖਲਾਈ ਪਾ ਕੇ ਅੱਜ ਦੇਸ਼ ਦੇ ਨਾਮੀ ਹਸਪਤਾਲਾਂ ਅਤੇ ਵਿਦੇਸ਼ਾਂ ਵਿੱਚ ਨਰਸਿੰਗ ਦੀ ਪੁਬੀਨ ਸੇਵਾ ਕਰ ਰਹੀਆਂ ਹਨ । ਡਾ ਮਨਜੀਤ ਸਿੰਘ ਢਿਲੋਂ ਕੋਲ ਪ੍ਰਬੀਨ ਸਟਾਫ ਵੀ ਹੈ ਤੇ ਇਹ ਸਾਰੀ ਟੀਮ ਨਗਰ ਦੇ ਸਮਾਜ ਸੇਵੀ ਕੰਮਾਂ ਵਿੱਚ ਵੀ ਅਗਰਸਰ ਰਹਿੰਦੀ ਹੈ । ਇਨਾਂ ਨੇ 165 ਮੁਫਤ ਮੈਡੀਕਲ ਕੈਂਪ ਲਗਾਏ ਤੇ ਅਨੇਕਾਂ ਗਰੀਬ ਕੁੜੀਆਂ ਦੀਆਂ ਸ਼ਾਦੀਆਂ ਕਰਵਾਈਆਂ ਸਥਾਨਕ ਸਾਸ਼ਤਰੀ ਫੁਟਬਾਲ ਕਲੱਬ ਨੂੰ ਅਪਣਾ ਕੇ ਹਰ ਸਾਲ ਟੂਰਨਾਂਮੈਂਟ ਦੀ ਸਰਪ੍ਰਸਤੀ ਕਰਨਾ ,ਖਿਡਾਰੀਆਂ ਚ ਉਤਸ਼ਾਹ ਭਰਨਾ ਆਪਣਾ ਫਰਜ ਸਮਝਦੇ ਹਨ । ਗੁਰੂ ਗੁਬਿੰਦ ਸਿੰਘ ਸਟੱਡੀ ਸਰਕਲ ਦੇ ਕਾਰਜਾਂ ਸਮੇਤ ਹੋਰ ਵੀ ਅਨੇਕਾਂ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਦਰਿਆ-ਦਿਲੀ ਨਾਲ ਸਹਿਯੋਗੀ ਹੁੰਦੇ ਹਨ। ਪ੍ਰਾਮਤਮਾ ਇਨਾਂ ਦੀ ਲੰਬੀ ਉਮਰ ਕਰੇ ।


ਪ੍ਰਿਸੀਪਲ ਕਰਨੈਲ ਸਿੰਘ ਮੱਕੜ - ਇੱਕ ਵਿਲੱਖਣ ਸਖਸ਼ੀਅਤ

      ਸ੍ਰ: ਕਿਸ਼ਨ ਸਿੰਘ ਮੱਕੜ ਦੇ ਮੁਕਤਸਰ ਰੋਡ ਉਪਰ ਸਥਿਤ ਖੱਡੀਆਂ ਵਾਲੀ ਗਲੀ ਦੇ ਨਿਵਾਸ ਵਿੱਚ ਉਨਾਂ ਨੂੰ ਇੱਕ ਪ੍ਰਤਿੱਭਾਵਾਨ ਪੁੱਤਰ ਦੀ ਦਾਤ ਮਿਲੀ । ਇਹ ਕਰਨੈਲ ਸਿੰਘ ਬੜਾ ਲਾਇਕ ਵਿਦਿਆਰਥੀ ਬਣ ਨਿਕਲਿਆ ਜਿਸ ਨੇ ਬੀ ਐਸ ਸੀ , ਐਮ ਏ (ਪੰਜਾਬੀ ਇਕਨੋਮਿਕਸ ) ਐਮ ਐਡ, ਐਮ ਫਿਲ (ਐਜੂਕੇਸ਼ਨ) ਦੀਆਂ ਡਿਗਰੀਆਂ ਦੀ ਝੜੀ ਲਾ ਦਿੱਤੀ । ਉਹ ਮਹਾਤਮਾ ਗਾਂਧੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਪ੍ਰਿਸੀਪਲ ਹਨ । ਇਸ ਦੇ ਨਾਲ ਹੀ ਉਹ ਗੁਰੂ ਨਾਨਕ ਮਿਸ਼ਨ ਸੁਸਾਇਟੀ ਰਜਿ: ਦੇ ਸਕੱਤਰ ਹਨ ਅਤੇ ਇਸ ਦੇ ਚਲਾਏ ਸੀ: ਸੈ: ਸਕੂਲ ਦੇ ਪ੍ਰਬੰਧਕ ਹਨ । ਇਨਾਂ ਦੀ ਨਿਸ਼ਟਾ ਸਦਕਾ ਇਨਾਂ ਨੂੰ ਰਾਸਾ (ਮਾਨਤਾ ਪ੍ਰਾਪਤ ਸਕੂਲਾਂ ਦੀ ਸੰਸਥਾ ) ਦੇ ਜਿਲਾ ਪ੍ਰਧਾਨ ਬਣਾਇਆ ਗਿਆ ਸੀ ਇਸੇ ਤਰਾਂ ਪੰਜਾਬ ਰਾਜ ਸਹਾਇਤਾ ਪ੍ਰਾਪਤ ਅਧਿਆਪਕਾਂ ਤੇ ਕਰਮਚਾਰੀਆਂ ਦੀ ਯੂਨੀਅਨ ਦੇ ਜਿਲਾ ਪ੍ਰਧਾਨ ਵੀ ਰਹੇ । ਪੜਾਈ ਪ੍ਰਬੰਧ ਦੇ ਨਾਲ ਨਾਲ ਇਨਾਂ ਨੇ ਵਿਦਿਆਰਥੀਆਂ ਨੂੰ ਫਸਟ ਏਡ ਤੇ ਹੋਮ ਨਰਸਿੰਗ ਨਾਲ ਵੱਡੀ ਗਿਣਤੀ ਵਿੱਚ ਜੋੜਿਆ ਜਿਸ ਪਿੱਛੇ ਡੀ ਸੀ ਫਰੀਦਕੋਟ ਕੋਲੋਂ ਸਨਮਾਨ ਪਾਇਆ । ਅੱਜ ਕੱਲ ਅਰੋੜ ਬੰਸ ਸਭਾ ਦੇ ਸੰਯੁਕਤ ਸਕੱਤਰ ਵੀ ਹਨ ।