ਲੋਕਾਂ ਦੇ ਦੁੱਖ ਸੁੱਖ ਦਾ ਸਾਂਝੀਵਾਲ ਹੈ ਗੁਰਸੇਵਕ ਐਮ ਸੀ

      ਕੋਟਕਪੂਰਾ ਸ਼ਹਿਰ ਦੇ ਵਾਰਡ ਨੰ: 9 ਤੋਂ ਲੋਕ ਭਲਾਈ ਪਾਰਟੀ ਦੇ ਝੰਡੇ ਥੱਲੇ ਚੋਣ ਲੜ ਕੇ ਐਮ ਸੀ ਬਣੇ ਗੁਰਸੇਵਕ ਸਿੰਘ ਦਾ ਜਨਮ 26 ਮਾਰਚ 1966 ਨੂੰ ਮੋਗਾ ਜਿਲ•ੇ ਦੇ ਪਿੰਡ ਡਰੋਲੀ ਭਾਈ ਵਿੱਚ ਸ: ਭਾਗ ਸਿੰਘ ਦੇ ਵਿਹੜੇ ਮਾਤਾ ਬਲਵੰਤ ਕੌਰ ਦੀ ਕੁਖੋਂ ਹੋਇਆ । ਬਚਪਨ ਪਿੰਡ ਦੀਆਂ ਗਲੀਆਂ ਵਿੱਚ ਗੁਜਾਰਦੇ ਹੋਏ ਗੁਰਸੇਵਕ ਨੇ ਮੁੱਢਲੀ ਵਿਦਿਆ ਪਿੰਡ ਦੇ ਹੀ ਸਕੂਲ ਵਿਚੋਂ ਪ੍ਰਾਪਤ ਕੀਤੇ ਤੇ ਦਸਵੀਂ ਪਾਸ ਕਰਨ ਉਪਰੰਤ ਪ੍ਰਾਈਵੇਟ ਨੋਕਰੀ ਪ੍ਰਾਪਤ ਕਰ ਲਈ ਤੇ ਉਹ ਕੋਟਕਪੂਰੇ ਦੇ ਮਿਲਕ ਪਲਾਂਟ ਰੰਮੀ ਫੂਡਸ ਲਿਮਟਿਡ ਵਿੱਚ ਪਹੁੰਚ ਗਿਆ ਜਿਥੇ ਉਸ ਨੇ ਕਈ ਸਾਲ ਨੋਕਰੀ ਕੀਤੀ । ਉਨਾਂ ਦੇ ਜੀਵਨ ਸਾਥੀ ਦੀ ਚੋਣ ਕਰਦਿਆਂ ਉਨਾਂ ਦੇ ਘਰਦਿਆਂ ਨੇ ਉਨਾਂ ਦਾ ਵਿਆਹ ਮੁਕਤਸਰ ਜਿਲ•ੇ ਦੇ ਪਿੰਡ ਭਾਗਸਰ ਦੀ ਬੀਬੀ ਰਣਜੀਤ ਕੌਰ ਨਾਲ ਤਹਿ ਕੀਤਾ ਤੇ ਉਨਾਂ ਦੇ ਵਿਹੜੇ ਦੋ ਫੁਲਾਂ ਦਾ ਜਨਮ ਹੋਇਆ । ਬਦ ਕਿਸਮਤੀ ਨਾਲ 1990 ਵਿੱਚ ਪਲਾਂਟ ਅੰਦਰ ਹੋਏ ਮਸ਼ੀਨੀ ਐਕਸੀਡੈਂਟ ਨਾਲ ਉਨਾਂ ਦੀ ਇੱਕ ਲੱਤ ਕੱਟੀ ਗਈ ਜਿਸ ਕਾਰਨ ਉਸ ਨੂੰ ਆਪਣੀ ਨੋਕਰੀ ਛੱਡਣੀ ਪਈ । ਗੁਰਸੇਵਕ ਅੰਦਰ ਸਿਆਸਤ ਅਤੇ ਧਰਮ ਦਾ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ । ਉਹ ਛੋਟੇ ਹੁੰਦੇ ਹੋਏ ਹੀ ਨਿਰੰਕਾਰੀ ਮਿਸ਼ਨ ਵਿੱਚ ਲੀਨ ਹੋ ਗਿਆ ਤੇ ਅੱਜ ਉਹ ਮਿਸ਼ਨ ਦਾ ਪ੍ਰਚਾਰਕ ਬਣਕੇ ਆਈਆਂ ਸੰਗਤਾਂ ਲਈ ਕੀਰਤਨੀ ਰਾਗ ਅਤੇ ਸਤਸੰਗ ਕਰਕੇ ਨਿਰੰਕਾਰੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ। ਮਿਲਕ ਪਲਾਂਟ ਦੀ ਡਿਉਟੀ ਦੌਰਾਨ ਉਸ ਨੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਦਲਿਤ ਜਾਗਰਣ ਮੰਚ ਦਾ ਗਠਨ ਕੀਤਾ । ਤੇ ਫਿਰ ਜਨਤਾ ਦਲ ਦੇ ਨਾਲ ਨਾਲ ਲੋਕ ਭਲਾਈ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਵਿੱਚ ਬਤੌਰ ਹਲਕਾ ਇੰਚਾਰਜ , ਸੂਬਾ ਕਮੇਟੀ ਦੇ ਮੈਂਬਰ ਰਹੇ ਤੇ ਲਗਾਤਾਰ ਦੋ ਵਾਰ ਕੋਟਕਪੂਰਾ ਦੇ 9 ਨੰ: ਵਾਰਡ ਦੇ ਐਮ ਸੀ ਬਣੇ । ਫਿਰ ਪੰਜਾਬ ਐਸੰਬਲੀ ਦੀ ਸੀਟ ਲਈ ਉਨਾਂ ਨੂੰ ਕੋਟਕਪੂਰਾ ਹਲਕੇ ਤੋਂ ਲੋਕ ਭਲਾਈ ਪਾਰਟੀ ਲਈ ਐਮ ਐਲ ਏ ਦੀ ਟਿਕਟ ਮਿਲੀ ਪਰ ਪਾਰਟੀ ਦੇ ਹਾਈ ਕਮਾਂਡ ਦੇ ਕਾਂਗਰਸ ਨਾਲ ਹੋਏ ਸਮਝੌਤੇ ਕਾਰਨ ਉਨਾਂ ਨੂੰ ਕਾਗਰਸ ਦੇ ਹੱਕ ਵਿੱਚ ਬੈਠਣਾ ਪਿਆ । ਸਿਆਸੀ ਦੌਰ ਵਿੱਚ ਪਹੁੰਚਣ ਲਈ ਉਹ ਕਾਮਰੇਡ ਅਮੋਲਕ ਅਤੇ ਕਾਮਰੇਡ ਜਗਰੂਪ ਅਤੇ ਰੂਪ ਲਾਲ ਸਾਥੀ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ । ਅੱਜ ਕੱਲ• ਉਹ ਐਮ ਸੀ ਹੁੰਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਦੁੱਖ ਸੁੱਖ ਦੇ ਸਾਥੀ ਬਣਦੇ ਹੋਏ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਪ੍ਰਾਪਰਟੀ ਅਡਵਾਈਜਰ ਦਾ ਕੰਮ ਕਰ ਰਹੇ ਹਨ ।