ਕੋਟਕਪੂਰੇ ਦੇ ਮਹਾਰਾਜ ਨੇ ਮਹਾਰਾਣੀ ਦੀ ਫਰਮਾਇਸ਼ ਤੇ ਵਸਾਇਆ ਪਿੰਡ ਮੌੜ


    ਕਰੀਬ 243 ਸਾਲ ਪਹਿਲਾਂ ਕੋਟਕਪੂਰਾ ਰਿਆਸਤ ਵਿੱਚੋਂ ਚੌਧਰੀ ਕਪੂਰੇ ਦੇ ਖਾਨਦਾਨ ਦੇ ਚਿਰਾਗ ਟੇਕ ਸਿੰਘ ਵੱਲੋਂ ਆਪਣੀ ਮਹਾਰਾਣੀ (ਪਤਨੀ) ਦੀ ਪੇਕਿਆਂ ਨਾਲ ਮਿਲਣ ਮਿਲਾਉਣ ਦੀ ਸਾਂਝ ਦਾ ਨਿੱਘ ਮਾਨਣ ਦੀ ਮੰਗ ਤੇ ਦਿੱਤੇ 2200 ਏਕੜ ਰਕਬੇ ਵਿੱਚ ਵਸਿਆ ਤੇ ਕਰੀਬ 5000 ਹਜਾਰ ਦੀ ਅਬਾਦੀ ਵਾਲਾ ਅਤੇ 2400 ਵੋਟਰਾਂ ਦਾ ਪਿੰਡ ਮੌੜ (ਠਾੜ•ਾ) ਅੱਜ ਘੁੱਗ ਵਸਦਾ ਹੈ । ਇਸ ਪਿੰਡ ਦੇ ਇਤਿਹਾਸ ਬਾਰੇ ਘੋਖ ਕਰਨ ਤੇ ਪਤਾ ਲੱਗਾ ਕਿ 1761 ਬਿਕ੍ਰਮੀ ਤੋਂ ਪਹਿਲਾਂ ਕੋਟਕਪੂਰੇ ਰਿਆਸਤ ਤੇ ਚੌਧਰੀ ਕਪੂਰੇ ਦਾ ਰਾਜ ਸੀ । ਚੌਧਰੀ ਕਪੂਰੇ ਦੇ ਤਿੰਨ ਪੁੱਤਰ ਸਨ । ਪਹਿਲਾ ਪੁੱਤਰ ਸੁਖੀਆ,ਦੂਜਾ ਮੁਖੀਆ ਤੇ ਤੀਜਾ ਸੂਜਾ । 1761 ਵਿੱਚ ਚੌਧਰੀ ਕਪੂਰੇ ਦੀ ਮੌਤ ਤੋਂ ਬਾਅਦ ਰਿਆਸਤ ਉਪਰ ਕਪੂਰੇ ਦੇ ਵੱਡੇ ਪੁੱਤਰ ਸੁਖੀਏ ਨੇ ਰਾਜ ਭਾਗ ਦੀ ਡੋਰ ਸੰਭਾਲੀ । ਅੱਗੇ ਸੁਖੀਏ ਦੇ ਵੀ ਤਿੰਨ ਪੁੱਤਰ ਹੋਏ ਜਿਨਾਂ ਦੇ ਨਾਂ ਜੋਧ ਰਾਏ , ਹਮੀਰਾ ਰਾਏ ਤੇ ਬੀਰਾ ਰਾਏ ਸਨ , ਤੇ ਜੋਧ ਰਾਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਦ ਚਿੰਨਾਂ ਦੇ ਚਲਦੇ ਹੋਏ ਅੰਮ੍ਰਿਤ ਪਾਨ ਕਰ ਲਿਆ ਤੇ ਜੋਧ ਰਾਏ ਤੋਂ ਜੋਧ ਸਿੰਘ ਬਣ ਗਿਆ ਤੇ ਕੋਟਕਪੂਰੇ ਰਿਆਸਤ ਦੀ ਰਾਜ ਗੱਦੀ ਜੋਧ ਸਿੰਘ ਦੇ ਹੱਥ ਆਈ । ਸਮਾਂ ਬੀਤਦਾ ਗਿਆ ਤੇ 1824 ਬਿਕ੍ਰਮੀ ਵਿੱਚ ਕੋਟਕਪੂਰੇ ਰਿਆਸਤ ਦੇ ਰਾਜੇ ਜੋਧ ਸਿੰਘ ਅਤੇ ਪਟਿਆਲੇ ਵਾਲੇ ਰਾਜੇ ਦੀ ਆਪਸੀ ਤਕਰਾਰ ਬਾਜੀ ਹੋਈ ਜਿਸ ਵਿੱਚ ਕੋਟਕਪੂਰੇ ਦੇ ਰਾਜੇ ਜੋਧ ਸਿੰਘ ਦੀ ਮੌਤ ਹੋ ਗਈ ( ਜਿਨਾਂ ਦੀ ਸਮਾਧ ਅੱਜ ਵੀ ਕੋਟਕਪੂਰਾ ਵਿਖੇ ਮੋਗਾ ਰੋਡ ਤੇ ਸਥਿਤ ਹੈ ) ਤੇ ਉਨਾਂ ਤੋਂ ਬਾਅਦ ਉਨਾਂ ਦਾ ਵੱਡਾ ਪੁੱਤਰ ਟੇਕ ਸਿੰਘ ਰਾਜ ਗੱਦੀ ਤੇ ਬੈਠਾ । ਤੇ ਉਸ ਦਾ ਵਿਆਹ ਮਾਨਸਾ ਜਿਲ•ੇ ਦੇ ਪਿੰਡ ਢਿੱਲਵ ਮੌੜ ਦੀ ਮਹਾਰਾਣੀ ਨਾਲ ਹੋਇਆ । ਉਨਾਂ ਸਮਿਆਂ ਵਿੱਚ ਆਉਣ ਜਾਣ ਦੇ ਸਾਧਨ ਸਿਰਫ ਉੱਠ ਘੋੜੇ ਤੇ ਗੱਡੇ ਵਗੈਰਾ ਹੀ ਹੁੰਦੇ ਸਨ ਤੇ ਸਫਰ ਤਹਿ ਕਰਦਿਆਂ ਬਹੁਤ ਸਮਾਂ ਲੱਗ ਜਾਂਦਾ ਸੀ । ਤਾਂ ਇੱਕ ਦਿਨ ਆਪਣੇ ਪੇਕਿਆਂ ਨਾਲ ਮਿਲਣ ਦੀ ਤਾਂਗ ਰੱਖਣ ਵਾਲੀ ਮਹਾਰਾਣੀ ਨੇ ਆਪਣੇ ਪਤੀ ਰਾਜੇ ਟੇਕ ਸਿੰਘ ਕੋਲ ਮੰਗ ਰੱਖੀ ਕਿ ਉਹ ਕੋਟਕਪੂਰਾ ਰਿਆਸਤ ਵਿੱਚ ਇੱਕ ਪਿੰਡ ਵਸਾਉਣ ਜਿਥੇ ਉਸ ਦੇ ਪੇਕੇ ( ਭਰਾ ) ਨੇੜੇ ਰਹਿ ਸਕਣ ਤਾਂ ਕਿ ਆਉਣਾ ਜਾਣਾ ਸੌਖਾ ਹੋ ਸਕੇ । ਮਹਾਰਾਣੀ ਦੀ ਮੰਗ ਨੂੰ ਲੈ ਕੇ ਮਹਾਰਾਜਾ ਟੇਕ ਸਿੰਘ ਨੇ ਰਿਆਸਤ ਦੇ ਨੇੜਲੇ ਪਿੰਡ ਕੋਹਾਰਵਾਲਾ ਦੇ ਨਾਲ ਲੱਗਦੀ 2200 ਏਕੜ ਜਮੀਨ ਦਾਨ ਵਿੱਚ ਦਿੱਤੀ ਜਿਥੇ ਮਹਾਰਾਣੀ ਦੇ ਭਾਈ ਭਤੀਜਿਆਂ ਵਿਚੋਂ ਢਿਲਵ ਮੌੜ ਦੇ ਬਾਬਾ ਸੰਗਤ ਸਿੰਘ ਆਦਿ ਨੇ ਆ ਕੇ ਨਗਰ ਵਸਾਇਆ ਜਿਸਨੂੰ ਮੌੜ ਪਿੰਡ ਦਾ ਨਾਂ ਦਿੱਤਾ ਗਿਆ ।

ਜੋ ਕੋਟਕਪੂਰਾ - ਮੁਕਤਸਰ ਰੋਡ ਤੇ ਵਾੜਾਦਰਾਕਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਇਹ ਪਿੰਡ ਸਾਰਾ ਹੀ ਮਾਨਾਂ ਦਾ ਪਿੰਡ ਗਿਣਿਆਂ ਜਾਂਦਾ ਹੈ । ਉਸ ਸਮੇਂ ਦੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਵਪਾਰ ਨਾਲ ਸੰਬੰਧਤ ਅਰੋੜਾ ਬਰਾਦਰੀ ਦੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਦੇ ਪਿੰਡ ਦਿਪਾਲਪੁਰ ਤੋਂ ਚਾਵਲਾਂ ਦੇ ਤਕੜੇ ਵਪਾਰੀਆਂ ਦੇ ਪਰਿਵਾਰ ਨੂੰ 100 ਘੁੰਮਾਂ ਜਮੀਨ ਦੇ ਕੇ ਪਿੰਡ ਵਿੱਚ ਲਿਆ ਵਸਾਇਆ ਲੋਕਾਂ ਨੇ ਆਪਣਾ ਵਸੇਬਾ ਸੁਰੂ ਕਰ ਦਿੱਤਾ ਤੇ ਪਿੰਡ ਵਿੱਚ ਦੋ ਪੱਤੀਆਂ ਬਣੀਆਂ ਸੰਗਤ ਕੀ ਪੱਤੀ ਤੇ ਜਾਨੀ ਕੀ ਪੱਤੀ । ਉਸ ਸਮੇਂ ਦੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਵਪਾਰ ਨਾਲ ਸੰਬੰਧਤ ਅਰੋੜਾ ਬਰਾਦਰੀ ਦੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਦੇ ਪਿੰਡ ਦਿਪਾਲਪੁਰ\ਤੇਜ ਪੁਰ ਤੋਂ ਚਾਵਲਾਂ ਦੇ ਤਕੜੇ ਵਪਾਰੀ ਨਿਭਾਊ ਚਾਵਲਾ ਦੇ ਪੁੱਤਰ ਖੇਵਾ ਰਾਮ ਚਾਵਲਾ ਦੇ ਪਰਿਵਾਰ ਨੂੰ 100 ਘੁੰਮਾਂ ਜਮੀਨ ਦੇ ਕੇ ਪਿੰਡ ਵਿੱਚ ਲਿਆ ਵਸਾਇਆ , ਤੇ ਇਹ ਪਰਿਵਾਰ 13 ਪੀੜ•ੀਆਂ ਤੌਂ ਚਲਦਾ ਹੋਇਆ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦਾ ਰਿਹਾ ਇਸ ਪਰਿਵਾਰ ਦੀ ਅੰਸ਼ ਅੱਜ ਵੀ ਪਿੰਡ ਵਿੱਚ ਚਾਵਲਾ ਪਰਿਵਾਰ ਦੇ ਨਾਂ ਨਾਲ ਜਾਣੀ ਜਾਂਦੀ ਹੈ । ਪਿੰਡ ਵਿੱਚ ਮੁਸਲਮਾਨ , ਰਾਮਗੜ•ੀਏਸਿੱਖ , ਮਜਬ•ੀ ਸਿੱਖ , ਰਵੀਦਾਸੀਏ ਸਿੱਖ , ਅਰੋੜਾ ਬਰਾਦਰੀ , ਜੁਲਾਹੇ ਸਿੱਖ ਤੇ ਜੱਟ ਸਿੱਖ ਜਾਤੀ ਦੇ ਲੋਕ ਆਣ ਵਸੇ । ਪੁਰਾਣੇ ਸਮੇਂ ਵਿੱਚ ਇਸ ਪਿੰਡ ਦੇ ਵਿਚਾਲੇ ਛੱਪੜ ਦੇ ਕਿਨਾਰੇ ਇੱਕ ਬੁਰਜ (ਮੁਸਲਮਾਨਾਂ ਦਾ ਮਖਬਰਾ ) ਹੁੰਦਾ ਸੀ ਜਿਸ ਵਿੱਚ ਲੋਕ ਆਪਣਾ ਸਿਰ ਝੁਕਾਂਉਂਦੇ ਸਨ। ਉਸ ਸਮੇਂ ਧਰਮਾਂ ਦੇ ਇਨੈ ਬਟਵਾਰੇ ਨਹੀਂ ਸਨ ਹੁੰਦੇ । ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਉਸ ਮਖਬਰੇ ਵਿੱਚ ਆਪਣੀਆਂ ਮੰਨਤਾਂ ਮੰਗਣ ਲਈ ਜਾਂਦੇ ਸਨ । ਸੰਨ 1947 ਹਿੰਦ- ਪਾਕਿ ਦੀ ਜੰਗ ਵਿੱਚ ਵੰਡ ਸਮੇਂ ਮੁਸਲਮਾਨਾਂ ਦੇ 25-30 ਘਰ ਜੋ ਪਿੰਡ ਵਿੱਚ ਸਨ ਪਾਕਿਸਤਾਨ ਚਲੇ ਗਏ ਤੇ ਕੁਝ ਪਾਕਿਸਤਾਨ ਚੋਂ ਆਕੇ ਇਸ ਪਿੰਡ ਵਿੱਚ ਵਸ ਗਏ । ਮਖਬਰਾ ਰੁਬਰੂ ਖੜ•ਾ ਰਿਹਾ ਪਰ ਮੁਸਲਮਾਨਾਂ ਦੇ ਜਾਣ ਤੋਂ ਬਾਅਦ ਉਸ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਕਈ ਸਾਲਾਂ ਬਾਅਦ ਉਹ ਢਹਿ ਢੇਰੀ ਹੋ ਗਿਆ ।

ਪਿੰਡ ਵਿੱਚ 1947 ਵਿੱਚ ਸ਼ਾਹ ਕਿਸ਼ੌਰ ਚੰਦ ਚਾਵਲਾ , ਡਾ : ਸਰਦਾਰਾ ਸਿੰਘ ਦੁੱਗਲ , ਸ: ਮੈਂਗਲ ਸਿੰਘ ਅਤੇ ਸ: ਬਾਬਾ ਸੰਤਾਂ ਸਿੰਘ ਹੁਰਾਂ ਨੇ ਅੱਗੇ ਲੱਗਕੇ ਮਖਬਰੇ ਦੇ ਨਾਲ ਲੱਗਦੇ ਹੀ ਗੁਰਦਵਾਰਾ ਸਾਹਿਬ ਦੀ ਨੀਂਹ ਰੱਖੀ ਤੇ ਪਿੰਡ ਦੇ ਸਹਿਯੋਗ ਨਾਲ ਉਸ ਦੀ ਵਧੀਆ ਇਮਾਰਤ ਦੀ ਉਸਾਰੀ ਕੀਤੀ ਜਿਥੇ ਅੱਜ ਵੀ ਲੋਕ ਸੀਸ ਝੁਕਾਉਂਦੇ ਹੋਏ ਤੇ ਇਸ ਦੀ ਉਸਾਰੀ ਨੂੰ ਅੱਗੇ ਤੋਰ ਕੇ ਹੋਰ ਵੀ ਵਧੀਆ ਬਣਾ ਦਿੱਤਾ ਗਿਆ ਹੈ । ਸੰਨ 1947 ਤੋਂ ਬਾਅਦ ਦੇਸ਼ ਅਜਾਦ ਹੋਇਆ ਤੇ ਸਰਕਾਰ ਬਣੀ । ਪੰਚਾਇਤੀ ਰਾਜ ਲਾਗੂ ਹੋਇਆ ਤਾਂ ਪਿੰਡ ਵਿੱਚ ਸਭ ਤੋਂ ਪਹਿਲਾਂ ਡਾ : ਮੁਖਤਿਆਰ ਸਿੰਘ ਨੂੰ ਸਰਪੰਚ ਚੁਣਿਆ ਤੇ ਫਿਰ ਕਰਮਵਾਰ ਜਲੌਰ ਸਿੰਘ , ਵੀਰ ਸਿੰਘ , ਹਰਜੀਤ ਸਿੰਘ (ਸੀਤਾ) , ਆਤਮਾ ਸਿੰਘ , ਦਰਬਾਰਾ ਸਿੰਘ , ਹਰਨੇਕ ਸਿੰਘ , ਮਹਿੰਦਰਪਾਲ ਕੌਰ , ਸੁਖਪਾਲ ਕੌਰ ਅਤੇ ਹੁਣ ਜਤਿੰਦਰ ਸਿੰਘ ਸ਼ਨੀ ਪਿੰਡ ਦੇ ਸਰਪੰਚ ਹਨ । ਸਮੇਂ ਸਮੇਂ ਸਿਰ ਸਰਪੰਚਾਂ ਦੀ ਹਿੰਮਤ ਤੇ ਸਰਕਾਰ ਦੇ ਸਹਿਯੌਗ ਨਾਲ ਪਿੰਡ ਨੂੰ ਸਰਕਾਰੀ ਸਕੀਮਾਂ ਨਾਲ ਜੋੜਿਆ ਜਾਂਦਾ ਰਿਹਾ । 1972 ਵਿੱਚ ਪਿੰਡ ਵਿੱਚ ਬਿਜਲੀ ਆਈ ਜਿਸ ਦਾ ਉਦਘਾਟਨ ਉਸ ਸਮੇਂ ਦੇ ਮੰਤਰੀ ਸ: ਅਵਤਾਰ ਸਿੰਘ ਬਰਾੜ ਨੇ ਹਰਜੀਤ ਸਿੰਘ ਸੀਤਾ ਸਰਪੰਚ ਦੇ ਹੁੰਦਿਆਂ ਆਪਣੇ ਕਰ ਕਮਲਾਂ ਨਾਲ ਕੀਤਾ ਸੀ । ਪਿੰਡ ਵਿੱਚ ਪਸ਼ੂ ਹਸਪਤਾਲ , ਆਰ ਉ ਸਿਸਟਮ , ਸੀਨੀਅਰ ਸੈਕੰਡਰੀ ਸਕੂਲ , ਵਾਟਰ ਬਕਸ , ਦਾਨਾ ਮੰਡੀ , ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਤੋਂ ਇਲਾਵਾ ਸਹਿਕਾਰੀ ਸਭਾਵਾਂ ਲਈ ਕੋਅਪ੍ਰੇਟਿਵ ਸੋਸਾਇਟੀ ਮੌਜੂਦ ਹੈ । ਪਿੰਡ ਦੇ ਬਹੁਤ ਸਾਰੇ ਵਿਦਿਆਰਥੀ ਅੱਜ ਸਰਕਾਰੀ ਅਦਾਰਿਆਂ ਵਿੱਚ ਉੱਚ ਸਥਾਨਾਂ ਤੇ ਬਿਰਾਜਮਾਨ ਹਨ । ਤੇ ਇਸ ਪਿੰਡ ਵਿਚੋਂ ਉੱਠ ਕੇ ਬਹੁਤ ਸਾਰੇ ਲੋਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਾ ਵਸੇ ਹਨ ਜਿਥੇ ਉਨਾਂ ਬੇ ਅਥਾਹ ਤਰੱਕੀਆਂ ਕਰਕੇ ਪਿੰਡ ਮੌੜ ਦਾ ਨਾਂ ਰੋਸ਼ਨ ਕੀਤਾ ਹੈ ।


ਸਾਡੇ ਪਿੰਡ ਦਾ ਅਣਗੌਲਿਆ ਖੂਹ :


       ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਸ ਪਿੰਡ ਦਾ ਇੱਕ ਨੋਜਵਾਨ ਧੰਨਾ ਸਿੰਘ ਉਸ ਦੀ ਫੌਜ ਵਿੱਚ ਮੁਲਾਜਮ ਭਰਤੀ ਹੋਇਆ । ਮੁਗਲਾਂ ਦੀ ਜੰਗ ਲੱਗੀ ਤੇ ਮਹਾਰਾਜ ਦੀਆਂ ਫੌਜਾਂ ਨੇ ਮੁਗਲਾਂ ਤੇ ਹਮਲਾ ਬੋਲ ਦਿੱਤਾ ਉਸ ਸਮੇਂ ਧੰਨਾ ਸਿੰਘ ਤੋਪਖਾਨੇ ਦਾ ਇੰਚਾਰਜ ਸੀ । ਤੇ ਉਹ ਵੱਖ ਵੱਖ ਟੁਕੜੀਆਂ ਬਣਾ ਕੇ ਮੁਗਲਾਂ ਤੇ ਤੋਪਾਂ ਨਾਲ ਹਮਲਾ ਕਰ ਰਿਹਾ ਸੀ । ਤੇ ਦੂਜੇ ਪਾਸੇ ਮਹਾਰਾਜ ਦੀਆਂ ਫੌਜਾਂ ਦਾ ਬਿਗਲ ਵਜਿਆ ਕਿ ਉਨਾਂ ਜੰਗ ਜਿੱਤ ਲਈ ਹੈ ਪਰ ਧੰਨਾ ਸਿੰਘ ਆਪਣੇ ਸ਼ਹੀਦ ਹੋÂੈ ਸਾਥੀਆਂ ਤੋ ਇਲਾਵਾ ਇੱਕਲਾ ਹੀ ਤੋਪਾਂ ਗੋਲੇ ਦਾਗ ਰਿਹਾ ਸੀ ਤਾਂ ਫੌਜੀ ਸਾਥੀਆਂ ਨੇ ਉਸ ਨੂੰ ਰੋਕਦਿਆਂ ਦੱਸਿਆ ਕਿ ਧੰਨਿਆਂ ਆਪਾਂ ਜੰਗ ਜਿੱਤ ਲਈ ਹੈ ਹੁਣ ਗੋਲੇ ਦਾਗਨੇ ਬੰਦ ਕਰ । ਲੜਾਈ ਬੰਦ ਕਰਕੇ ਧੰਨੇ ਨੇ ਤੋਪਖਾਨੇ ਵਲ ਮੁਹਾਰਾਂ ਮੋੜ ਦਿੱਤੀਆਂ ਤਾਂ ਇਸ ਦਾ ਪਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਕਿ ਧੰਨਾ ਆਪਣੇ ਸਾਥੀ ਸ਼ਹੀਦ ਹੋਣ ਤੋਂ ਬਾਅਦ ਵੀ ਦੁਸ਼ਮਣਾ ਦੇ ਨੱਕੇ ਮੋੜ ਰਿਹਾ ਸੀ ਤਾਂ ਉਹ ਖੁਸ਼ ਹੋਏ ਤੇ ਉਨਾਂ ਕਿਹਾ ਧੰਨਿਆਂ ਮੰਗ ਕੀ ਮੰਗਦਾ , ਉਨਾਂ ਧੰਨੇ ਨੂੰ ਗਵਰਨਰ ਲਗਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਧੰਨੇ ਨੇ ਤੋਪਖਾਨੇ ਦੀ ਸੇਵਾ ਨੂੰ ਹੀ ਪਹਿਲ ਦਿੱਤੀ । ਮਹਾਰਾਜੇ ਦੇ ਜੋਰ ਪਾਉਣ ਤੇ ਧੰਨੇ ਨੇ ਉਸ ਸਮੇਂ ਦੀ ਲੋਕਾਂ ਦੀ ਪਾਣੀ ਦੀ ਮੁਸ਼ਕਲ ਨੂੰ ਦੇਖਦੇ ਆਪਣੇ ਪਿੰਡ ਮੌੜ ਵਿਖੇ ਖੂਹ ਲਗਵਾਉਣ ਦੀ ਬੇਨਤੀ ਕੀਤੀ । ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਮੌੜਾਂ ਵਿੱਚ ਯਾਨੀ ਕਿ ( ਢਿਲਵ ਮੌੜ , ਵੱਡੇ ਮੌੜ , ਛੋਟੇ ਮੌੜ , ਜਿਲ•ਾ ਮਾਨਸਾ ਮਹਿਲ ਮੌੜ (ਜਿਉਨੈ ਮੌੜ ਵਾਲੇ ) ਜਿਲ•ਾ ਸੰਗਰੂਰ , ਮੌੜ ਨੌ ਆਬਾਦ ਜਿਲ•ਾ ਮੋਗਾ , ਕੋਠੇ ਮੌੜ (ਭਦੌੜ ) ਮੌੜ (ਮੁਕਤਸਰ ) ਅਤੇ ਮੌੜ (ਠਾੜ•ਾ) ਜਿਲ•ਾ ਫਰੀਦਕੋਟ ਵਿੱਚ ਦੋ ਦੋ ਖੂਹ ਲਗਵਾ ਦਿੱਤੇ , ਜਿਥੋਂ ਲੋਕ ਸਦੀਆਂ ਭਰ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਰਹੇ । ਪਰ ਯੁੱਗ ਬਦਲਿਆ , ਸਰਕਾਰ ਵੱਲੋਂ ਵਾਟਰਬਕਸ ਲੱਗੇ , ਆਰ ਉ ਸਿਸਟਮ ਲੱਗੇ , ਤੇ ਬਿਜਲੀ ਦੀ ਵਰਤੋਂ ਨਾਲ ਮੋਟਰਾਂ ਦਾ ਯੁੱਗ ਆਇਂਆ । ਤਾਂ ਉਨਾਂ ਖੂਹਾਂ ਦੀ ਕਦਰ ਘੱਟ ਗਈ ਤੇ ਅੱਜ ਧੰਨੇ ਨੂੰ ਸਨਮਾਨ ਵਿੱਚ ਮਿਲਿਆ ਖੂਹ ਪਿੰਡ ਵਾਸੀਆਂ ਦੇ ਸਹਿਯੋਗ ਦੀ ਮੰਗ ਕਰਦਾ ਹੈ । ਅੱਜ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਧੰਨੇ ਦੇ ਸਨਮਾਨ ਦੀ ਨਿਸ਼ਾਨੀ ਨੂੰ ਸੰਭਾਲਣ ਲਈ ਹਰੇਕ ਵਸੀਲਾ ਕਰਨ । ਤੇ ਪਿੰਡ ਦੇ ਇਤਿਹਾਸ ਨੂੰ ਜਿਉਂਦਾ ਰੱਖ ਕੇ ਧੰਨੇ ਦਾ ਨਾਂ ਵੀ ਅਮਰ ਰਹੇ ।ਉਦਾਸੀਨ ਡੇਰਾ ਬਾਬਾ ਦਿਆਲ ਦਾਸ ਜੀ

    1947 ਤੋਂ ਪਹਿਲਾਂ ਉਦਾਸੀ ਮੱਤ ਦੇ ਸੰਤਾਂ ਦੀ ਕਾਫੀ ਮਹਿਮਾ ਹੁੰਦੀ ਸੀ ਤੇ ਇਸ ਪਿੰਡ ਵਿੱਚ ਉਦਾਸੀ ਸੰਤ ਬਾਬਾ ਦਿਆਲ ਦਾਸ ਜੀ ਆਏ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਜਗ•ਾ ਲੈ ਕੇ ਆਪਣੀ ਭਗਤੀ ਸੁਰੂ ਕਰ ਦਿੱਤੀ ਤੇ ਹਮੇਸ਼ਾਂ ਹੀ ਗੁਰੂ ਦੀ ਬੰਦਗੀ ਵਿੱਚ ਲੀਨ ਰਹਿਣ ਲੱਗੇ । ਆਪਦੀ ਉਦਾਸੀ ਮੱਤ ਨੂੰ ਲੈ ਕੇ ਬਾਬਾ ਦਿਆਲ ਦਾਸ ਜਿਥੇ ਗੁਣੀ ਗਿਆਨੀ ਸਨ ਉਥੇ ਮਿਸਤਰੀ ਜਾਤ ਨਾਲ ਸੰਬੰਧ ਰੱਖਦੇ ਸਨ । ਉਨਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਹੱਥੀਂ ਡੇਰੇ ਦੀ ਉਸਾਰੀ ਕੀਤੀ । ਇਸ ਡੇਰੇ ਵਿੱਚ ਉਦਾਸੀ ਮਤ ਦੇ ਸੰਤਾਂ ਨੇ ਆਉਣਾ ਜਾਣਾ ਸੁਰੂ ਕੀਤਾ ਤੇ ਮੇਲੇ ਮਨਾਂਏ ਜਾਣ ਲੱਗੇ । ਬਾਬਾ ਦਿਆਲ ਸਿੰਘ ਦੇ ਹੁੰਦਿਆਂ ਇਥੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਾ ਇਲਾਜ ਦੇਸੀ ਤਰੀਕੇ ਨਾਲ ਕੀਤਾ ਜਾਂਦਾ ਸੀ । ਉਨਾਂ ਸਮਿਆਂ ਵਿੱਚ ਨੇੜੇ ਤੇੜੇ ਕੋਈ ਵੀ ਪਾਗਲ ਆਦਮੀਆਂ ਨੂੰ ਠੀਕ ਕਰਨ ਦਾ ਹਸਪਤਾਲ ਨਹੀਂ ਸੀ ਹੁੰਦਾ ਤੇ ਬਾਬਾ ਦਿਆਲ ਦਾਸ ਜੀ ਸਿੰਗੀਆਂ ਲਗਾ ਕੇ ਮਰੀਜਾਂ ਦਾ ਇਲਾਜ ਕਰਦੇ ਸਨ । ਬਾਬਾ ਦਿਆਲ ਦਾਸ ਜੀ ਦੇ ਚੋਲਾ ਛੱਡ ਜਾਣ ਤੋਂ ਬਾਅਦ ਇਥੇ ਬਾਬਾ ਰਾਮ ਦਾਸ ਜੀ ਗੱਦੀ ਨਸ਼ੀਨ ਹੋਏ । ਫਿਰ ਬਾਬਾ ਗੁਰਮੁਖ ਦਾਸ ਜੀ ਤੇ ਫਿਰ ਬਾਬਾ ਹਰੀ ਦੇਵ ਦਾਸ ਜੀ ਨੇ ਇਸ ਡੇਰੇ ਵਿੱਚ ਸੇਵਾ ਕੀਤੀ । ਇਸ ਉਦਾਸੀਨ ਡੇਰੇ ਵਿੱਚ ਪਾਗਲਾਂ ਦਾ ਇਲਾਜ ਤੇ ਲਗਾਤਾਰ ਮਾਨਤਾ ਵਾਲੇ ਪ੍ਰੋਗਰਾਮਾ ਨਾਲ ਡੇਰੇ ਦੀ ਮਾਨਤਾ ਸਾਰੀ ਦੁਨੀਆਂ ਵਿੱਚ ਹੋਣ ਲੱਗੀ ਤੇ ਵੱਡੇ ਵੱਡੇ ਲੀਡਰ ਤੇ ਅਫਸਰ ਵੀ ਇਨਾਂ ਸੰਤਾਂ ਦੇ ਚਰਨੀਂ ਆ ਲੱਗਦੇ ਸਨ । ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਆਏ ਕਾਲੇ ਦਿਨਾਂ ਦੇ ਸਮੇਂ ਇਥੋਂ ਦੇ ਸੰਤ ਮਹੰਤ ਹਰੀ ਦੇਵ ਦਾਸ ਜੀ ਦੇ ਚੋਲਾ ਛੱਡ ਤੋਂ ਬਾਅਦ ਇਥੇ ਬਾਬਾ ਕੌਰ ਦਾਸ ਗੱਦੀ ਨਸ਼ੀਨ ਹੋਏ ਪਰ ਉਨਾਂ ਦੀਆਂ ਲਾਪ੍ਰਵਾਹੀਆਂ ਤੇ ਲੋਕਾਂ ਨਾਲ ਦੁਰ ਵਿਵਹਾਰ ਦੀਆਂ ਘਟਨਾਵਾਂ ਨੇ ਜਿਥੇ ਡੇਰੇ ਦੇ ਨਾਂ ਨੂੰ ਰੋਲਿਆ ਉਥੇ ਦੁਨੀਆਂ ਭਰ ਦੇ ਲੋਕ ਡੇਰੇ ਨਾਲੋਂ ਵਿਕਸਤ ਹੋ ਗਏ । ਬਾਬਾ ਕੋਰ ਦਾਸ ਦਾ ਸਵਰਗਾਸ ਹੋਇਆ ਤਾਂ ਇਸ ਉਦਾਸੀਨ ਡੇਰੇ ਨੂੰ ਤਾਲਾ ਲੱਗ ਗਿਆ। ਫਿਰ ਪਿੰਡ ਦੇ ਭਗਤ ਸਿੰਘ ਕਲੱਬ ਦੇ ਮੈਂਬਰਾਂ ਨੇ ਡੇਰੇ ਦੀ ਮਹਿਮਾ ਨੂੰ ਮੁੱਖ ਰੱਖਦਿਆਂ ਇਸ ਨੂੰ ਖੋਲਣ ਦਾ ਬੀੜਾ ਚੁੱਕਿਆ ਤੇ ਇੱਕਠੇ ਹੋ ਕੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਸੁਰਜੀਤ ਸਿੰਘ ਨਾਲ ਮਿਲ ਕੇ ਇਸ ਡੇਰੇ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਦਿ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ ਕਰਵਾ ਕੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਚੜ•ਾਇਆ । ਜਿਥੇ ਅੱਜ ਵੀ ਬਹੁਤ ਵਧੀਆ ਤਰੀਕੇ ਨਾਲ ਗੁਰੂ ਗੰ੍ਰਥ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਪਿੰਡ ਵਾਸੀਆਂ ਦਾ ਸਹਿਯੋਗ ਵੀ ਇਸ ਡੇਰੇ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ ।

ਤੇ ਇਥੋਂ ਦੇ ਲੋਕਾਂ ਬੜੀ ਬੇ-ਸਬਰੀ ਨਾਲ ਉਸ ਮਹਾਨ ਸਪੂਤ ਦਾ ਇੰਤਜਾਰ ਕਰ ਰਹੀ ਹੈ ਜੋ ਇਸ ਦੀਆਂ ਲੋਚਾਂ ਪੂਰੀਆਂ ਕਰਨ ਹਿੱਤ ਅੰਗੜਾਈਆਂ ਲੈ ਰਹੀ ਇਸ ਮਹਾਨ ਨਗਰੀ ਦੀ ਬਾਂਹ ਫੜੇ ।


ਖੁਦਾ ਹਾਫਿਜ ।

ਸ਼ਾਮ ਲਾਲ ਚਾਵਲਾ ਮੀਡੀਆ ਰਿਪੋਰਟਰ

98550-56277

(ਸ: ਗੁਲਾਬ ਸਿੰਘ ਨਿਹੰਗ ਸਿੰਘ ਦੀ ਮੱਦਦ ਨਾਲ ਪ੍ਰਾਪਤ ਇਤਿਹਾਸ ਵਿਚੋਂ ਸਤਿਕਾਰ ਸਹਿਤ)

ਮਾਪਿਆਂ ਦੀ ਲਾਡਲੀ ਨਾਲ ਪ੍ਰਚਲਤ ਹੋਇਆ ਹਰਕੀਰਤ ਮਾਨ


    ਮਾਪਿਆਂ ਦੀ ਲਾਡਲੀ ਨਾਲ ਪ੍ਰਚਲਤ ਹੋਇਆ ਹਰਕੀਰਤ ਮਾਨ ਬਾਲ ਉਮਰੇ ਕੋਇਲ ਜਿਹੀ ਮਿੱਠੀ ਅਵਾਜ ਨਾਲ ਸੰਗੀਤ ਦੇ ਖੇਤਰ ਵਿੱਚ ਉਭਰੇ, ਪਿੰਡ ਮੌੜ ਦੇ ਮੰਨੇ ਪ੍ਰਵੰਨੇ ਸਰਪੰਚ ਅਤੇ ਉੱਘੇ ਸਮਾਜਸੇਵਕ ਸਵ; ਸ: ਆਤਮਾ ਸਿੰਘ ਮਾਨ ਦੇ ਫਰਜੰਦ ਕੁਲਦੀਪ ਸਿੰਘ ਮਾਨ (ਰਾਣਾ ਮੌੜ) ਦੇ ਵਿਹੜੇ ਵਿੱਚ ਮਾਤਾ ਅਮਨਪ੍ਰੀਤ ਕੌਰ ਦੀ ਕੁਖੋਂ ਖਿੜੇ ਇਸ ਫੁੱਲ ਦੀ ਖੁਸ਼ਬੂ ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਤੁਸੀਂ ਗੀਤਾਂ ਦੇ ਰੂਪ ਵਿੱਚ ਮਾਨ ਰਹੇ ਹੋ। 1996 ਵਿੱਚ ਮਹਿਕਾਂ ਵੰਡਦੀ ਸਵੇਰ ਨੂੰ ਜਨਮੇਂ ਹਰਕੀਰਤ ਮਾਨ ਨੇ ਬਚਪਨ ਆਪਣੇ ਮਾਪਿਆਂ ਦੀ ਗੋਦ ਵਿੱਚ ਬਿਤਾਉਣ ਤੋਂ ਬਾਅਦ ਮੁੱਢਲੀ ਵਿਦਿਆ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਅਤੇ ਮੈਟਰਿਕ ਫੈਬਲ ਸਕੂਲ ਕੋਟਕਪੂਰਾ ਤੋਂ ਪ੍ਰਾਪਤ ਕਰਕੇ ਹੁਣ ਚੰਡੀਗੜ ਵਿਖੇ ਡੀ ਏ ਵੀ ਕਾਲਜ ਵਿੱਚ ਬੀ ਏ ਦੀ ਪੜਾਈ ਕਰ ਰਿਹਾ ਹੈ। ਗੀਤ ਸੰਗੀਤ ਵਿੱਚ ਬਚਪਨ ਤੋਂ ਰੁਚੀ ਰੱਖਣ ਵਾਲਾ ਹਰਕੀਰਤ ਆਪਣੇ ਕਲਾਸੀਕਲ ਜੀਵਨ ਦੀ ਸੁਰੂਆਤ ਦਾ ਸਿਹਰਾ ਆਪਣੇ ਫੈਬਲ ਸਕੂਲ ਦੇ ਸੰਗੀਤ ਅਧਿਆਪਕ ਤੇ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਦਰਸ਼ਨਜੀਤ ਦੇ ਸਿਰ ਮੜਦਾ ਹੈ । ਛੋਟੀ ਉਮਰ ਵਿੱਚ ਹੀ 100 ਦੇ ਕਰੀਬ ਗੀਤਾਂ ਦਾ ਰਚੇਤਾ ਹਰਕੀਰਤ ਆਪਣੀ ਪੜਾਈ ਦੇ ਨਾਲ ਨਾਲ ਹੁਣ ਜਗਰਾਉਂ ਵਿਖੇ ਉਸਤਾਦ ਲਾਲੀ ਖਾਨ ਦੀ ਸ਼ਗਿਰਦੀ ਕਰ ਰਿਹਾ ਹੈ। ਮਾਰਕੀਟ ਵਿੱਚ ਪੈਰ ਧਰਦਿਆਂ ਹਰਕੀਰਤ ਨੇ ਆਪਣਾ ਲਿਖਿਆ ਪਹਿਲਾ ਗੀਤ ਯਾਰ ਚੇਤੇ ਆਉਣੈ 2010 ਚ ਰਿਲੀਜ ਕਰਵਾਇਆ ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ।

ਜਿਵੇਂ ਸੋਸ਼ਲ ਮੀਡਿਆ ਦਾ ਜੁੱਗ ਤੇਜ ਹੋਇਆ ਤਾਂ ਹੁਣ 2017 ਵਿੱਚ ਹਰਕੀਰਤ ਦਾ ਗਾਇਆ ਤੇ ਜੇ ਦੀਪ ਦਾ ਲਿਖਿਆ ਨਵਾਂ ਗੀਤ ਅਮਰ ਆਡੀਉ ਰਾਹੀਂ ਮਾਪਿਆਂ ਦੀ ਲਾਡਲੀ 22 ਮਾਰਚ 2017 ਨੂੰ ਸੋਸ਼ਲ ਮੀਡੀਆ ਦੇ ਨਾਲ ਨਾਲ ਚੈਨਲਾਂ ਤੇ ਰਿਲੀਜ ਹੋਇਆ ਤਾਂ ਕਈਆਂ ਦੀਆਂ ਉਂਗਲਾਂ ਦੰਦਾਂ ਹੇਠ ਦੱਬੀਆਂ ਰਹਿ ਗਈਆਂ ਤੇ ਸਰੋਤਿਆਂ ਨੇ ਬੇ-ਅਥਾਹ ਪਿਆਰ ਦਿੱਤਾ । ਇਸ ਦੀ ਚੜਤ ਤੇ ਲੋਕਾਂ ਦਾ ਪਿਆਰ ਦੇਖਦੇ ਹੋਏ ਬਹੁਤ ਜਲਦੀ ਸਮਾਟ ਬਰਮੀ ਦਾ ਲਿਖਿਆ ਗੀਤ ਹਰਕੀਰਤ ਦੀ ਅਵਾਜ ਵਿੱਚ ਜਲਦੀ ਹੀ ਸਰੋਤਿਆਂ ਤੇ ਰੂਬਰੂ ਕੀਤਾ ਜਾ ਰਿਹਾ ਹੈ । ਜਿਸ ਨੂੰ ਮਿਊਜਿਕ ਅਮਦਾਦ ਅਲੀ ਨੇ ਦਿੱਤਾ ਹੈ। ਤੇ ਇਹ ਰੋਮਾਂਟਿਕ ਬੀਟ ਗਾਣੇ ਵਜੋਂ ਪ੍ਰਸਿੱਧੀ ਪ੍ਰਾਪਤ ਕਰੇਗਾ ਇਹ ਹਰਕੀਰਤ ਮਾਨ ਦਾ ਭਰੋਸਾ ਹੈ। ਹਰਕੀਰਤ ਦੇ ਲਿਖੇ ਗੀਤ ਸੈਂਟੀ ਗੁੰਬਰ ਮਲੋਟ ਵਰਗੇ ਹੋਰ ਕਈ ਕਲਾਂਕਾਰਾਂ ਨੇ ਗਾਏ ਹਨ। ਹਰਕੀਰਤ ਨੂੰ ਐਮੀ ਵਿਰਕ, ਹਰਿੰਦਰ ਸੰਧੂ , ਹਰਭਜਨ ਮਾਨ , ਮੀਤ ਬਰਾੜ , ਸੰਧੂ ਸੁਰਜੀਤ , ਜੋਤੀ ਢਿਲੋਂ , ਵੀਤ ਬਲਜੀਤ ਅਤੇ ਹੈਪੀ ਰਾਏ ਕੋਟੀ ਵਰਗੇ ਉਭਰੇ ਹੋਏ ਮਹਾਨ ਕਲਾਕਾਰਾਂ ਨਾਲ ਸਟੇਜ ਸਾਂਝੀ ਕਰਨ ਦਾ ਸੁਭਾਗ ਪ੍ਰਾਪਤ ਹੈ । ਛੋਟੀ ਉਮਰੇ ਵੱਡੀਆਂ ਪੁਲਾਘਾਂ ਪੁੱਟਣ ਦਾ ਚਾਹਵਾਨ ਹਰਕੀਰਤ ਜਿਥੇ ਬੱਬੂ ਮਾਨ ਦਾ ਫੈਨ ਆਪਣੇ ਆਪ ਨੂੰ ਕਹਿੰਦਾ ਹੈ ਉਥੇ ਹਰਭਜਨ ਮਾਨ , ਗੁਰਦਾਸ ਮਾਨ , ਸ਼ੈਰੀ ਮਾਨ ਅਤੇ ਭਗਵੰਤ ਮਾਨ ਵਾਲੀ ਲਾਈਨ ਵਿੱਚ ਜੁੜ ਕੇ ਮਾਨਾਂ ਦੀ ਏਕਤਾ ਨੂੰ ਚਾਰ ਚੰਨ ਲਾਉਣ ਦਾ ਸੁਪਨਾ ਰੱਖਦਾ ਹੈ । ਉਹ ਆਉਣ ਵਾਲੇ ਸਮੇਂ ਦਾ ਚੋਟੀ ਦਾ ਕਲਾਕਾਰ ਬਨਣਾਂ ਚਾਹੁੰਦਾ ਹੈ ਆਪਣੀ ਇਸ ਦੌੜ ਪਿੱਛੇ ਉਹ ਜਿਥੇ ਆਪਣੇ ਮਾਂ ਬਾਪ ਦੀ ਹੱਲਾਸ਼ੇਰੀ ਨੂੰ ਉਜਾਗਰ ਕਰਦਾ ਹੈ ਉਥੇ ਇਸ ਕਾਮਯਾਬੀ ਪਿੱਛੇ ਉਹ ਪ੍ਰੀਤ ਅਤੇ ਆਪਣੇ ਨਾਨਕਿਆਂ ਨੂੰ ਵੀ ਨਹੀਂ ਭੁਲਾਉਂਦਾ। ਉਸ ਦਾ ਮੁੱਖ ਮਕਸਦ ਲੱਚਰ ਗਾਇਕੀ ਤੋਂ ਦੂਰ ਰਹਿ ਕੇ ਪਰਿਵਾਰਕ ਗੀਤਾਂ ਵਿੱਚ ਪ੍ਰਵੇਸ਼ ਕਰਨਾ ਹੈ । ਉਹ ਚਾਹੁੰਦਾ ਹੈ ਕਿ ਜੋ ਵੀ ਗੀਤ ਹਰਕੀਰਤ ਮਾਨ ਗਾਵੇ ਉਸ ਨੂੰ ਸੁਣਦੇ ਸਮੇਂ ਕੋਈ ਵੀ ਮਾਂ ਧੀ ਆਪਣੇ ਭਰਾ ਜਾਂ ਬਾਪ ਦੇ ਕੋਲ ਬੈਠਿਆਂ ਦੇਖ ਕੇ ਟੀਵੀ ਛੱਡ ਕੇ ਨਾ ਜਾਵੇ ਪਰਿਵਾਰਕ ਗੀਤਾਂ ਦੀ ਛੋਹ ਉਸ ਨੂੰ ਟੋਹਦੀਂ ਹੈ । ਆਪਣੀ ਛੋਟੀ ਉਮਰ ਵਿੱਚ ਗੀਤਾਂ ਦੀ ਭਰਮਾਰ ਸਰੋਤਿਆਂ ਦੀ ਝੋਲੀ ਪਾ ਕੇ ਜਿਥੇ ਹਰਕੀਰਤ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਹੈ ਉਥੇ ਆਪਣੀ ਗਾਇਕੀ ਨੂੰ ਮਿਲੇ ਹੁੰਗਾਰੇ ਤੇ ਦਰਸ਼ਕਾਂ ਦਾ ਧੰਨਵਾਦ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਬੁਲੰਦੀਆਂ ਨੂੰ ਛੁੰਹਣ ਬਾਰੇ ਵਿਚਾਰ ਤੇ ਸਲਾਹ ਮਸ਼ਵਰਾ ਵੀ ਆਪਣੇ ਮੋਬਾਇਲ ਨੰਬਰ 97795-75554 ਉਪਰ ਲੈਣਾ ਚਾਹੁੰਦਾ ਹੈ । ਰੱਬ ਖੈਰ ਕਰੇ , ਇਸ ਛੋਟੀ ਉਮਰ ਵਿੱਚਂ ਸੋਹਣੀ ਤੇ ਮਿੱਠੀ ਅਵਾਜ ਦਾ ਮਾਲਕ ਹਰਕੀਰਤ ਮਾਨ ਆਪਣੀ ਉਮਰ ਦੇ ਹਰ ਪੜਾਅ ਵਿੱਚ ਖੁਸ਼ੀਆਂ ਮਾਣੇ ਤੇ ਤਰੱਕੀਆਂ ਕਰੇ। ਇਹ ਸਾਡੀ ਦੁਆ ਹੈ ।

ਸ਼ਾਮ ਲਾਲ ਚਾਵਲਾ ਕੋਟਕਪੂਰਾ 98550-56277