ਗਊਸ਼ਾਲਾ ਕੋਟਕਪੂਰਾ ਦੇ ਪ੍ਰਬੰਧਾਂ ਤੇ ਇੱਕ ਝਾਤ


ਦੇਸ਼ ਵਿੱਚ ਇਸਲਾਮ ਧਾਰਕਾਂ ਤੋਂ ਬਾਅਦ ਵਿੱਚ ਅੰਗਰੇਜ ਕੌਮ ਦਾ ਰਾਜ ਆ ਗਿਆ ਤਾਂ ਗਊ ਅਤੇ ਗਊ ਦੇ ਜਾਇਆਂ ਨੂੰ ਮਾਸਾਹਾਰੀ ਲੋਕਾਂ ਨੇ ਖਾਜਾ ਬਣਾ ਲਿਆ । ਰਾਜਸੀ ਸ਼ਕਤੀ ਵਾਲੇ ਅਤੇ ਵਸੋਂ ਵਿੱਚ ਵੱਡੀ ਗਿਣਤੀ ਵਾਲੇ ਉਕਤ ਮਾਸਾਹਾਰੀ ਲੋਕਾਂ ਦੀ ਮੂਲ ਵਸਨੀਕਾਂ ਵਲੋਂ ਵਿਰੋਧ ਦੀ ਜੁਰਅਤ ਨਾ ਹੋਣ ਕਰਕੇ , ਗਊ ਪਾਲਕਾਂ ਨੇ ਗਊ ਰੱਖਿਆ ਲਈ ਧਾਰਮਿਕ ਅਕੀਦਾ ਅਪਨਾ ਲਿਆ । ਪੁਜਾਰੀਆਂ , ਸੰਤਾਂ , ਪ੍ਰਚਾਰਕਾਂ ਨੇ ਲੋਕ ਮਨਾਂ ਲਈ , ਗਊ ਦੀ ਮਹਾਨਤਾ ਨੂੰ , ਰੁਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ । ਜਿਥੇ ਗਊ ਦੀ ਸੇਵਾ ਹੁੰਦੀ ਹੈ , ਉਥੇ ਦੇਵਾਂ ਦਾ ਵਾਸ ਹੁੰਦਾ ਹੈ , ਜਿਹੇ ਉਪਦੇਸ਼ਾਂ ਨੇ ਗਊਆਂ ਦੀ ਮਾਨਤਾ ਤੇ ਸੇਵਾ ਨੂੰ ਪੁੰਨ ਦਾ ਕੰਮ ਬਣਾ ਦਿੱਤਾ । ਪਰ ਦੁਧੋਂ ਭੱਜੀਆਂ ਗਊਆਂ, ਢੱਠਿਆਂ ਦੀ ਬੇਹੁਰਮਤੀ ਨਾ ਰੁਕੀ ਕਿਉਂ ਜੋ ਆਰਥਿਕਤਾ ਨੂੰ ਠੁੰਮਣਾ ਦੇਣ ਦੀ ਅਸਮਰਥਤਾ ਕਰਕੇ ਅਮਲ ਵਿੱਚ ਲੋਕਾਂ ਦੀ ਆਸਥਾ ਸਿਮਟ ਕੇ ਦੁਧਾਰੂ ਗਊਆਂ ਤੱਕ ਸੀਮਤ ਹੋ ਗਈ । ਇਸ ਵਰਤਾਰੇ ਤੋਂ ਟੁੰਬੇ ਗਏ ਕੁਝ ਸੰਵੇਦਨਸ਼ੀਲ ਲੋਕਾਂ ਦੀ ਅਗਵਾਈ ਕਰਦੇ ਕੋਟਕਪੂਰੇ ਦੇ ਸ਼ਾਹੂਕਾਰ ਖੇਮਕਾ ਪਰਿਵਾਰ ਦੇ ਵਡੇਰੇ ਕੇਦਾਰ ਨਾਥ ਖੇਮਕਾ ਨੇ ਇੱਕ ਕਮੇਟੀ ਦਾ ਗਠਨ ਕੀਤਾ ਜੋ ਅਵਾਰਾ ਗਊਆਂ ਅਤੇ ਗਊਜਾਇਆਂ ਦੀ ਸੰਭਾਲ ਨੂੰ ਸਪਰਪਿਤ ਹੋ ਗਈ । ਇਸ ਨੂੰ 27 ਅਕਤੂਬਰ 1938 ਨੂੰ ਸ੍ਰੀ ਗਊਸ਼ਾਲਾ ਬਿਕਰਮ ਮੰਡੀ ਕੋਟਕਪੂਰਾ ਵਜੋਂ ਪੰਜੀਕਿਰਤ (ਰਜਿਸਟਰ ) ਕਰਵਾ ਲਿਆ ਗਿਆ । ਇਸ ਅਦਾਰੇ ਨੂੰ ਸ਼ਾਮਲਾਤ ਜਮੀਨ ਅਲਾਟ ਕੀਤੀ ਗਈ । ਮੰਡੀ ਦੇ ਆੜ•ਤੀਆਂ ਵੱਲੋਂ ਜਿਨਸ ਦੀ ਵੇਚ ਖਰੀਦ ਹੋਣ ਸਮੇਂ ਇਸ ਪੁੰਨ ਦੇ ਕੰਮ ਲਈ ਬਹੁਤ ਹੀ ਮਾਮੂਲੀ ਅੰਸਦਾਨ ਦੀ ਪਿਰਤ ਪਾਈ ਗਈ । ਸ਼ਰਧਾਵਾਨ ਬਿਰਤੀ ਸਦਕਾ ਅਤੇ ਨਿਗੂਣੀ ਕਟੌਤੀ ਹੋਣ ਕਰਕੇ ਇਹ ਪਰਥਾ ਲੰਮਾ ਸਮਾਂ ਕਾਇਮ ਰਹੀ , ਧਨ ਜੁੜਦਾ ਗਿਆ ਜਿੱਥੇ ਦਾਨ ਦੀ ਮਾਤਰਾ ਤੇ ਕੋਈ ਕਿੰਤੂ-ਪ੍ਰੰਤੂ ਹੋਣ ਦੀ ਗੁਜਾਇੰਸ਼ ਨਹੀਂ ਸੀ ਅਨੇਕਾਂ ਵਾਰ ਅਜਿਹੇ ਮੌਕੇ ਬਣੇ ਹੋਣਗੇ ਜਦ ਨਿਰਸੰਤਾਨ ਅੰਤਿਮ ਸਮੇਂ ਆਪਣੀ ਸੰਪਤੀ ਇਨਾਂ ਗਊਆਂ ਦੇ ਸਥਾਨ ਨੂੰ ਸੌਂਪ ਗਏ ਹੋਣੇ ਨੇ । ਇਉਂ ਇਹ ਅਦਾਰਾ ਇੱਕ ਸੰਪਨ ਸੇਵਾ ਅਸਥਾਨ ਉਸਰਦਾ ਗਿਆ । ਜਿਵੇਂ ਹਮੇਸ਼ਾਂ ਹੁੰਦਾ ਹੈ ਸਮੇਂ ਨਾਲ ਸੰਸਥਾਵਾਂ ਕੁਪਰਬੰਧ ਦਾ ਸ਼ਿਕਾਰ ਹੋ ਜਾਂਦੀਆਂ ਹਨ । ਉਨਾਂ ਦੀਆਂ ਕੁਤਾਹੀਆਂ ਲੋਕ ਨਜਰਾਂ ਤੋਂ ਬਚੀਆਂ ਨਹੀਂ ਰਹਿੰਦੀਆਂ ਅਤੇ ਮੂੰਹੋਂ-ਮੂੰਹ ਉਨਾਂ ਦੀ ਨਿੰਦਾ ਚਰਚਾ ਚੱਲ ਪੈਂਦੀ ਹੈ । ਜਦ ਗਲੀਆਂ ਬਜਾਰਾਂ ਵਿੱਚ ਅਵਾਰਾ ਫਿਰਦੇ ਢੱਠੇ , ਫੰਡਰ ਗਊਆਂ ਲੋਕਾਂ ਨੂੰ ਪਰੇਸ਼ਾਨ ਕਰਨ , ਦੁਰਘਟਨਾਵਾਂ ਦਾ ਕਾਰਨ ਹੋਣ , ਭੁੱਖੇ ਭਾਣੇ ਹੱਡੀਆਂ ਦੀ ਮੁੱਠ ਡੰਗਰ ਅੱਖਾਂ ਚੋਂਭਲਣ , ਤਾਂ ਲੋਕ ਗਊਸ਼ਾਲਾ ਵਾਲਿਆਂ ਦਾ ਲੇਖਾ ਜੋਖਾ ਕਰਨ ਲੱਗ ਜਾਂਦੇ ਹਨ । ਅਜਿਹਾ ਵਰਤਾਰਾ ਜਦ ਕੋਟਕਪੂਰੇ ਦੀ ਗਊਸ਼ਾਲਾ ਬਾਰੇ ਚਲਿਆ ਤਾਂ ਸੇਠ ਸੁਰਿੰਦਰ ਕੁਮਾਰ , ਸੁਰਿੰਦਰ ਸਚਦੇਵਾ ਵਰਗੇ ਲੋਕ ਪੱਖੀ ਸੱਜਣ ਅੱਗੇ ਆਏ । ਪ੍ਰਬੰਧਾਂ ਨੂੰ ਸੰਭਾਲਿਆ , ਅਦਾਰੇ ਦੀ 92 ਏਕੜ ਜਮੀਨ ਨੂੰ ਠੀਕ ਢੰਗ ਨਾਲ ਠੇਕੇ ਤੇ ਦਿੱਤਾ ਜਾਣ ਲੱਗ ਪਿਆ । ਦਾਨੀਆਂ ਵੱਲੋਂ ਆਉਣ ਵਾਲੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਤੇ ਇਹ ਲੱਖਾਂ ਰੁਪੈ ਵਿੱਚ ਚਲੀ ਗਈ । ਗਊਸ਼ਾਲਾ ਦੀਆਂ ਦੁਕਾਨਾਂ ਆਦਿ ਤੋਂ ਕਿਰਾਇਆ ਆਉਣ ਲੱਗਾ । ਦਾਨ ਪ੍ਰਾਪਤੀ ਦੇ ਸਾਧਨਾਂ ਨੂੰ ਹੋਰ ਵੀ ਸੁਚਾਰੂ ਕਰ ਲਿਆ ਗਿਆ । ਕੁਝ ਸਮਾਂ ਪਹਿਲਾਂ ਗਊਸ਼ਾਲਾ ਦੀ ਸਮਰਥਾ ਦਾ ਵਿਸਥਾਰ ਕੀਤਾ ਗਿਆ ਸੀ । ਸਟੇਸ਼ਨ ਕੋਲ ਦੀ ਬਰਾਂਚ ਵਲੋਂ ਸਿੱਖਾਂਵਾਲਾ ਰੋਡ ਉਪਰ ਇੱਕ ਵੱਡਾ ਵਲਗਣ ਸ਼ੈਡ, ਸਟੋਰ , ਪਰਵਚਨ ਅਸਥਾਨ , ਮੰਦਰ ਲੋਕਾਂ ਦੀ ਆਮਦ ਲਈ ਵਧੀਆ ਪਾਰਕ , ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਉਸਾਰ ਲਏ ਗਏ ਹਨ । ਇਥੇ ਇਸ ਸਮੇਂ ਛੇ ਸੱਤ ਸੌ ਗਊਆਂ ਹਨ ਤੋ ਪਹਿਲੇ ਮੁੱਖ ਅਸਥਾਨ ਤੇ ਕਰੀਬ ਚਾਰ ਕੁ ਸੌ । ਲੋਕਾਂ ਨੇ ਇਸ ਵਿਸਤਾਰ ਵਿੱਚ ਦਿਲ• ਖੋਲ• ਕੇ ਹਿੱਸਾ ਪਾਇਆ । ਇੱਕ ਮਹਾਂਪੁਰਸ਼ ਸਵ: ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਸਿਰੀ 108 ਮਹੰਤ ਜੀ ਦੇ ਪ੍ਰਚਾਰ ਅਤੇ ਪ੍ਰੇਰਨਾ ਸਦਕਾ ਇਸ ਸੇਵਾ ਨੂੰ ਬਹੁਰੰਗੀ ਕਰ ਲਿਆ ਗਿਆ । ਪੱਠਿਆਂ ਲਈ ਟੋਕਾ ਲੱਗਾ ਹੈ । ਗਊਆਂ ਦੇ ਇਲਾਜ ਲਈ ਦਵਾਈਆਂ ਦਾ ਭੰਡਾਰ ਹੈ , ਚਾਰੇ ਦਾ ਪੂਰਾ ਪ੍ਰਬੰਧ ਹੈ । ਡਾਕਟਰਾਂ ਦੀਆਂ ਟੀਮਾਂ ਹਮੇਸ਼ਾਂ ਤਾਇਨਾਤ ਰਹਿੰਦੀਆਂ ਹਨ । ਗਊਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਸੇਵਾ ਕਰਨ ਲਈ ਨੌਜਵਾਨਾਂ ਦਾ ਗਊ ਸੇਵਾ ਦਲ ਇਥੇ ਕਾਰਜਸ਼ੀਲ ਹੈ । ਇਸ ਤੋਂ ਬਿਨਾਂ ਇੱਕ ਗਰੁਪ ਹੈ ਰਾਧਾ ਕ੍ਰਿਸ਼ਨ ਮਿੱਤਰ ਮੰਡਲ । ਜੋ ਚਾਰੇ ਦੀ ਭਰਪਾਈ ਕਰਦਾ ਹੈ । ਗੋਲਕ ਵਿੱਚੋਂ ਪ੍ਰਾਪਤ ਧੰਨ ਵਿਚੋਂ ਘਟਦੀ ਰਕਮ ਕੋਲੋਂ ਪਾ ਕੇ ਇਹ ਮੰਡਲ ਸਦਾ ਬਹਾਰ ਗਊਆਂ ਦੇ ਭੋਜਨ ਦਾ ਪ੍ਰਬੰਧ ਕਰਦਾ ਹੈ । ਲਗਭਗ 100 ਕੁਇੰਟਲ ਪੱਠੇ ਦੀ ਰੋਜਾਨਾ ਲਾਗਤ ਹੈ । ਗਊਆਂ ਤੇ ਗਊ ਜਾਇਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਇਥੋਂ ਗਊਆਂ ਨੂੰ ਵੇਚਣਾ ਬੰਦ ਕਰ ਦਿੱਤਾ ਗਿਆ ਹੈ । ਪ੍ਰਬੰਧਕਾਂ ਦਾ ਤਰਕ ਹੈ ਕਿ ਲੋਕ ਦੁਧਾਰੂ ਸਮੇਂ ਤੱਕ ਗਊ ਸਾਂਭ ਕੇ ਬਾਦ ਵਿੱਚ ਅਵਾਰਾ ਛੱਡ ਦਿੰਦੇ ਹਨ ਜੋ ਗਊਸ਼ਾਲਾ ਨੂੰ ਫਿਰ ਆਪ ਹੀ ਸੰਭਾਲਣੀ ਪੈਂਦੀ ਹੈ । ਉਕਤ ਸਾਰੇ ਬਿਰਤਾਂਤ ਤੋਂ ਪਾਠਕਾਂ ਨੂੰ ਸਪੱਸ਼ਟ ਹੋ ਸਕਦਾ ਹੈ ਕਿ ਅਵਾਰਾ ਪਸ਼ੂਆਂ ਨੂੰ ਸਾਂਭਣ ਦੇ ਇਸ ਪ੍ਰਬੰਧ ਵਿੱਚ ਕਮੀਆਂ ਕਿਸ ਕਾਰਨ ਹਨ । ਕੇਵਲ ਕਿਸੇ ਅਦਾਰੇ ਦੀ ਨੂਕਤਾ ਚੀਨੀ ਕਰਕੇ ਉਸਨੂੰ ਬੱਦੂ ਕਰਨ ਦੀ ਬਜਾਇ ਉਸ ਦੇ ਕੰਮ ਦੀ ਪੂਰੀ ਨਿਰਖ ਕਰਨੀ ਲੋੜੀਂਦੀ ਹੈ । ਲੋਕ ਸਹਿਯੋਗ ਅਤੇ ਲੋਕ ਮਾਨਸਿਕਤਾ ਵਿੱਚ ਸੁਧਾਰ ਬਿਨਾਂ ਅਵਾਰਾ ਪਸ਼ੂ ਸ਼ਹਿਰ ਦੇ ਬਾਲਾਂ ਬਿਰਧਾਂ ਨਾਲ ਟਕਰਾਊਂਦੇ ਰਹਿਣਗੇ ਅਤੇ ਵਧਦੇ ਵਾਹਨ ਚਲਨ ਵਿੱਚ ਆਪ ਵੀ ਦਰੜੀਦੇ ਰਹਿਣਗੇ । ਗਊ ਭਗਤਾਂ ਲਈ ਇਹ ਇੱਕ ਵੰਗਾਰ ਹੈ । ਮੌਜੂਦਾ ਗਊਸ਼ਾਲਾ ਦੇ ਪ੍ਰਧਾਨ ਇਸ ਦੇ ਮੁਕਾਬਲੇ ਵਾਸਤੇ ਲੋਕਾਂ ਦੇ ਮਿਲਵਰਤਨ ਲਈ ਯਤਨਸ਼ੀਲ ਹਨ ।

ਪ੍ਰਬੰਧਕਾਂ ਨਾਲ ਵਾਰਤਾ ਲਾਪ ਤੋਂ ਬਾਅਦ