ਗੁਰਦਵਾਰਾ ਬਾਬਾ ਜੀਵਨ ਸਿੰਘ ਕੋਟਕਪੂਰਾ


   

    ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਵਿਸਾਖੀ ਵਾਲੇ ਦਿਨ ਡੂੰਘੀ ਸੋਚ ਵਿਚਾਰ ਤੋਂ ਬਾਅਦ ਸਿੱਖ ਕੌਮ ਨੂੰ ਨਵਾਂ ਜੀਵਨ ਦੇਣ ਵਾਲੇ ਅਤੇ ਖਾਲਸਾ ਸਰੂਪ ਦੇ ਪ੍ਰੇਰਨਾ ਸਰੋਤ ਭਾਈ ਜੈਤਾ ਜੀ ਦਾ ਨਾਮ ਜੀਵਨ ਸਿੰਘ ਰੱਖਿਆ ਸੀ । ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਮ ਪਿਆਰੇ * ਰੰਗਰੇਟੇ ਗੁਰੂ ਕੇ ਬੇਟੇ * ਬੜੇ ਨਿਕਟਵਰਤੀ , ਹਜੂਰੀ ਸਿੱਖ , ਅਤੀ ਵਿਸਵਾਸ ਪਾਤਰ , ਨਿੱਧੜਕ ਜਰਨੈਲ, ਘੋੜ ਸਵਾਰ , ਤੀਰ ਅੰਦਾਜ , ਬੰਦੂਕ ਦੇ ਨਿਸ਼ਾਨਚੀ , ਮਹਾਨ ਤਲਵਾਰ ਬਾਜ , ਮਹਾਨ ਵਿਉਂਤਕਾਰ , ਤੇ ਮੁੱਖ ਸਲਾਹਕਾਰ ਤੇ ਸਮਕਾਲੀ ਇਤਿਹਾਸ ਕਾਰ ਅਤੇ ਰਹਿਤਨਾਮਾਕਾਰ ਸਨ । ਭਾਈ ਜੈਤਾ ਜੀ , ਸਤਿਗੁਰੂ ਤੇਗ ਬਹਾਦਰ ਜੀ ਦੇ ਆਤਮ ਗਿਆਨ ਪੰਜ ਪਿਆਰਿਆਂ ਵਿਚੋਂ ਇੱਕ ਸਨ । ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਬ੍ਰਹਮ ਗਿਆਨੀ ਸਨ । ਉਨਾਂ ਦੀ ਯਾਦ ਵਿੱਚ ਕੋਟਕਪੂਰਾ ਵਿਖੇ ਬਾਬਾ ਜੀਵਨ ਸਿੰਘ ਨਗਰ ਵਸਾਇਆ ਗਿਆ । ਕਰੀਬ ਤੀਹ ਸਾਲ ਪਹਿਲਾਂ ਇਸ ਨਗਰ ਵਿੱਚ ਜਥੇਦਾਰ ਕਰਤਾਰ ਸਿੰਘ , ਗਿਆਨੀ ਅਜੀਤ ਸਿੰਘ , ਹਰਬੰਸ ਸਿੰਘ ਭੱਟੀ , ਸੇਵਾ ਸਿੰਘ ਅਤੇ ਸੰਗਤ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦਵਾਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ । ਤੇ ਸੰਗਤ ਦੀ ਹਾਜਰੀ ਵਿੱਚ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ ਕੀਤਾ ਗਿਆ । ਗੁਰਦਵਾਰਾ ਸਾਹਿਬ ਦੀ ਉਸਾਰੀ ਲਈ ਕਾਰਸੇਵਾ ਸੁਰੂ ਕੀਤੀ ਗਈ ਜੋ ਅੱਜ ਵੀ ਜਾਰੀ ਹੈ । ਸਮਾਂ ਬੀਤਦਾ ਗਿਆ ਗੁਰਦਵਾਰਾ ਸਾਹਿਬ ਦੀ ਮਾਨਤਾ ਵੱਧਣ ਲੱਗੀ ਤੇ ਹੁਣ ਨਵੀਂ ਪ੍ਰਬੰਧਕ ਕਮੇਟੀ ਬਣਾ ਕੇ ਇਸ ਦੇ ਪ੍ਰਬੰਧਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ । ਕਮੇਟੀ ਦੀ ਦੇਖ ਰੇਖ ਹੇਠ ਹਰ ਸਾਲ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੇ ਨਗਰ ਕੀਰਤਨ ਬੜੀ ਧੂਮ ਧਾਮ ਨਾਲ ਸਾਰੇ ਸ਼ਹਿਰ ਵਿੱਚ ਲਿਜਾਇਆ ਜਾਂਦਾ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ ਕਰਵਾਏ ਜਾਂਦੇ ਹਨ । ਇਸ ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਦਰਸ਼ਨ ਸਿੰਘ ਪੰਜਗਰਾਂਈ ਖੁਰਦ ਵਾਲੇ ਗੰ੍ਰਥੀ ਸਿੰਘ ਦੀ ਡਿਊਟੀ ਬਾਖੂਬੀ ਨਿਭਾਉਂਦੇ ਹੋਏ ਸੰਗਤਾਂ ਨੂੰ ਗੁਰਮੱਤ ਵਿਚਾਰਾਂ ਰਾਂਹੀ ਗੁਰਬਾਣੀ ਦੀ ਜਾਣਕਾਰੀ ਦਿੰਦੇ ਹੋਏ ਗੁਰੂ ਲੜ ਲਾ ਰਹੇ ਹਨ । ਸਵੇਰੇ ਸ਼ਾਮ ਪਾਠ ਦੇ ਨਾਲ ਨਾਲ ਸੰਗਤਾਂ ਦੇ ਇੱਕਠ ਨੂੰ ਕਥਾ ਦੇ ਰੂਪ ਵਿੱਚ ਗੁਰੂ ਦਾ ਗਿਆਨ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦੇ ਰਹੇ ਹਨ । ਇਸ ਗੁਰਦਵਾਰਾ ਸਾਹਿਬ ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰ ਵਾਦ ਪ੍ਰਾਪਤ ਕਰਦੀਆਂ ਹਨ । ਸੁਖਵਿੰਦਰ ਸਿੰਘ ਪ੍ਰਧਾਨ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਸਕੱਤਰ ਗੁਰਦੇਵ ਸਿੰਘ ਖਜਾਨਚੀ ਸੋਨਾ ਸਿੰਘ ਮੈਂਬਰ ਦਲਬੀਰ ਸਿੰਘ ਸਰਪੰਚ


ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ

ਸੁਖਵਿੰਦਰ ਸਿੰਘਪ੍ਰਧਾਨ
ਭੁਪਿੰਦਰ ਸਿੰਘ ਬਿੱਟੂਮੀਤ ਪ੍ਰਧਾਨ
ਗੁਰਦੇਵ ਸਿੰਘ ਸਕੱਤਰ
ਸੋਨਾ ਸਿੰਘ ਖਜਾਨਚੀ
ਦਲਬੀਰ ਸਿੰਘ ਸਰਪੰਚ ਮੈਂਬਰ

   

    ਗਿਆਨੀ ਦਰਸ਼ਨ ਸਿੰਘ ਪੰਜਗਰਾਂਈ ਖੁਰਦ 1954 ਵਿੱਚ ਪੰਜਗਰਾਂਈ ਖੁਰਦ ਦੇ ਨਾਮੀ ਪਹਿਲਵਾਨ ਤੇ ਨਿਹੰਗ ਸਿੰਘ ਬਾਬਾ ਹੀਰਾ ਸਿੰਘ ਦੇ ਘਰ ਦੇ ਚਿਰਾਗ ਪਰਤਾਪ ਸਿੰਘ ਦੇ ਵਿਹੜੇ ਮਾਤਾ ਭਗਵਾਨ ਕੌਰ ਦੀ ਕੁਖੌਂ ਜਨਮਿਆਂ ਲਾਲ ਆਪਣੇ ਪੁਰਖਾਂ ਤੋਂ ਮਿਲੀ ਧਾਰਮਿਕ ਗੁੜਤੀ ਦੇ ਸਹਾਰੇ ਕਥਾ ਵਾਚਕ ਬਣ ਕੇ ਸੰਗਤਾਂ ਨੂੰ ਗੁਰਬਾਣੀ ਦੇ ਗਿਆਨ ਰਾਂਹੀ ਗੁਰੂ ਘਰ ਨਾਲ ਜੋੜਨ ਲਈ ਸਿੱਖ ਧਰਮ ਦਾ ਪਰਚਾਰਕ ਬਣਿਆ ਹੋਇਆ ਹੈ । ਕੋਟਕਪੂਰਾ ਸ਼ਹਿਰ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਵਿਖੇ ਬਤੌਰ ਮੁੱਖ ਗਰੰਥੀ ਸੇਵਾ ਨਿਭਾ ਰਹੇ ਗਿਆਨੀ ਜੀਵਨ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਪੜ•ਾਈ ਪੰਜਗਰਾਂਈ ਕਲਾਂ ਤੋਂ ਪ੍ਰਾਪਤ ਕੀਤੀ । ਬਚਪਨ ਤੋਂ ਕਿਤਾਬਾਂ ਰਾਂਹੀ ਪੁਰਾਤਨ ਕਹਾਣੀਆਂ , ਕਿੱਸੇ , ਵਾਰਾਂ ਤੇ ਹਰ ਤਰ•ਾਂ ਦੀ ਜਾਣਕਾਰੀ ਦਾ ਸ਼ੌਂਕ ਰੱਖਣ ਵਾਲੇ ਦਰਸ਼ਨ ਸਿੰਘ ਅੱਜ ਆਪਣੀ ਯੋਗਤਾ ਤੇ ਆਧਾਰ ਤੇ ਗਿਆਨੀ ਦਰਸ਼ਨ ਸਿੰਘ ਕਹਾਉਣ ਲੱਗ ਪਏ ਹਨ । ਗੁਰਬਾਣੀ ਵਿੱਚ ਰੁਚੀ ਰੱਖਣ ਦੇ ਨਾਲ ਨਾਲ ਗੁਰਦਵਾਰਿਆਂ ਵਿੱਚ ਗੰ੍ਰਥੀ ਸਿੰਘ ਬਣ ਕੇ ਪਿਛਲੇ 35 ਸਾਲ ਤੋਂ ਇੱਕ ਨਿੱਧੜਕ ਹੋ ਕੇ ਗੁਰੂ ਨਾਨਕ ਮਿਸ਼ਨ ਦੀ ਸੋਚ ਤੇ ਪਹਿਰਾ ਦਿੰਦਾ ਹੋਏ ਸਿੱਖੀ ਦਾ ਪਰਚਾਰ ਕਰ ਰਹੇ ਹਨ । ਵੱਖ ਵੱਖ ਗੁਰਦਵਾਰਿਆਂ ਵਿੱਚ ਕਥਾ ਵਾਚਕ ਦੇ ਤੌਰ ਤੇ ਸਵੇਰੇ ਸ਼ਾਮ ਗੁਰੂ ਦੀ ਬਾਣੀ ਦਾ ਪਾਠ ਕਰਦੇ ਹੋਏ ਗਿਆਨੀ ਦਰਸ਼ਨ ਸਿੰਘ ਸੰਗਤਾਂ ਨੂੰ ਕਰਮਕਾਂਡਾ, ਸਮਾਜਿਕ ਬੁਰਾਈਆਂ ਦੇ ਖਿਲਾਫ ਪਰੇਰਦੇ ਹੋਏ ਸੰਗਤਾਂ ਨੂੰ ਗੁਰੂ ਘਰ ਨਾਲ ਜੋੜ ਰਹੇ ਹਨ । ਇਲਾਕੇ ਵਿੱਚ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗਿਆਨੀ ਦਰਸ਼ਨ ਸਿੰਘ ਦੀ ਕਥਾ ਸੁਣਨ ਲਈ ਗੁਰਦਵਾਰਾ ਸਾਹਿਬ ਨਤਮਸਤਕ ਹੁੰਦੀਆਂ ਹਨ ।