>>ਇਸ ਵੈੱਬ ਸਾਈਟ ਵਿੱਚ ਆਪਣੀ ਐਡ ਦੇਣ ਲਈ ਸੰਪਰਕ ਕਰੋ 98550-56277, 99142-26277         ਅਸੀਂ ਧੰਨਵਾਦੀ ਹਾਂ ਉਨਾਂ ਸੱਜਣਾ ਦੇ ਜਿਨਾ ਨੇ ਕੋਟਕਪੂਰਾ ਸਿਟੀ ਡਾਟ ਕਾਮ ਵੈੱਬ ਸਾਈਟ ਨੂੰ ਨੇਪਰੇ ਚਾੜਨ ਵਿੱਚ ਤਨ ਮਨ ਅਤੇ ਧਨ ਨਾਲ ਸਹਿਯੋਗ ਦਿੱਤਾ ।    >> ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਇੱਕ ਮੋਹਰੀ ਸੰਸਥਾ           >> ਖੇਤੀ ਬਾੜੀ ਦੇ ਸੰਦਾਂ ਦਾ ਭੰਡਾਰ ਹੈ ਜੱਸਾ ਐਗਰੀਟੈਕ           >>ਮਾਲਵਾ ਗਰੁਪ ਆਫ ਇੰਸਟੀਚਿਊਟ ਵਿੱਚ ਆਉ ਤੇ ਆਪਣਾ ਭਵਿੱਖ ਉੱਜਲ ਬਣਾਉ      >> ਵਿੱਦਿਆ ਦਾ ਭੰਡਾਰ - ਰਿਸ਼ੀ ਸੀਨੀਅਰ ਸੈਕੰਡਰੀ ਸਕੂਲ         >> ਲੜਕੀਆਂ ਲਈ ਵਿੱਦਿਆ ਦਾ ਵਰਦਾਨ ਹੈ ਗੁਰੂਕੁਲ ਇੰਸਟੀਚਿਊਟ ਕੋਟਕਪੂਰਾ           >>ਕੋਟਕਪੂਰਾ ਸਿਟੀ ਡਾਟ ਕਾਮ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ।          >>ਆਪਣੇ ਕਾਰੋਬਾਰ ਨੂੰ ਚਮਕਾਉਣ ਲਈ ਸਾਡੀ ਇਸ ਵੈੱਬਸਾਈਟ ਵਿੱਚ ਆਪਣਾ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ 098550-56277          >> ਕੋਟਕਪੂਰੇ ਸ਼ਹਿਰ ਨਾਲ ਸੰਬੰਧ ਰੱਖਣ ਵਾਲੇ ਐਨ ਆਰ ਆਈ ਵੀਰ ਸਾਡੀ ਇਸ ਵੈੱਬਸਾਈਟ ਵਿੱਚ ਆਪਣਾ ਡਾਟਾ ਲੋਡ ਕਰਵਾ ਸਕਦੇ ਹਨ           >>ਕੋਟਕਪੂਰੇ ਦੇ ਜੰਮਪਲ ਲਿਖਾਰੀ ਖਿਡਾਰੀ ਸਾਹਿਤਕਾਰ ਕਲਾਕਾਰ ਜਾਂ ਕਿਸੇ ਵੀ ਖੇਤਰ ਵਿੱਚ ਨਾਮਨਾ ਖੱਟਣ ਵਾਲੇ ਵੀਰਾਂ ਦਾ ਕੋਟਕਪੂਰਾ ਸਿਟੀ ਡਾਟ ਕਾਮ ਵਿੱਚ ਸਵਾਗਤ ਹੈ ।
image
ਕੋਟਕਪੂਰਾ ਸ਼ਹਿਰ ਦੇ ਇਤਿਹਾਸ ਦੀਆਂ ਪੈੜਾਂ ਤੱਕ ਦਾ ਸਫਰ

ਸਮੇਂ ਸਮੇਂ ਵਿੱਚ ਬਦਲਦੇ ਇਤਿਹਾਸ ਦਾ ਗਵਾਹ ਕੋਟਕਪੂਰਾ ਅੱਜ ਘੁੱਗ ਵਸਦਾ ਹੈ । ਇਸ ਦੀ ਕੁਖੋਂ ਜਨਮੇਂ ਬਹੁਤ ਸਾਰੇ ਹੀਰਿਆਂ ਨੇ ਇਸ ਦੇ ਨਾਂ ਨੂੰ ਚਾਰ ਚੰਨ ਲਗਾਏ ਹਨ । ਪੰਜਾਬ ਦੇ ਪ੍ਰਸਿੱਧ ਸ਼ਹਿਰਾਂ ਬਠਿੰਡਾ-ਫਿਰੋਜਪੁਰ ਦੇ ਮੱਧ ਵਿੱਚ ਵੱਸੇ ਇਸ ਨਗਰ ਦਾ ਅਤੀਤ ਮੁਗਲ ਕਾਲ ਦੇ ਆਰੰਭ ਨਾਲ ਜਾ ਜੁੜਦਾ ਹੈ । ਦਿੱਲੀ ਦੇ ਲੋਧੀ ਸੁਲਤਾਨਾਂ ਤੋਂ ਅੱਕੇ ਸ਼ਾਸਕਾਂ ਦੇ ਸੱਦੇ ਉਪਰ ਆਏ ਬਾਬਰ ਨੇ ਜਦੋਂ ਰਾਜਸੀ ਸਤੁੰਲਨ ਹੀ ਬਦਲ ਦਿੱਤਾ ਤਾਂ ਰਾਜਪੁਤਾਨੇ ਤੋਂ ਅਨੇਕਾਂ ਜੋਧੇ ਮਾਲਵੇ ਦੇ ਇਸ ਰਮਣੀਕ ਖਿੱਤੇ ਵੱਲ ਵਧਣ ਲਗ ਪਏ । ਇਨਾਂ ਵਿਚੋਂ ਜੈਸਲਮੇਰ ਦੇ ਬੈਰਾੜਾਂ ਨੇ ਅੱਜ ਕੋਟਕਪੂਰਾ ਕਹਾਉਂਦੇ ਇਸ ਇਲਾਕੇ ਦੇ ਚੌਤਰਫੀ ਵੱਡੇ ਵੱਡੇ ਹਿੱਸਿਆਂ ਤੇ ਮੱਲਾਂ ਮਰ ਲਈਆਂ । ਉਦੋਂ ਦਿੱਲੀ ਮੁਲਤਾਣ ਪਾਕਪਟਣ ਦੇ ਸ਼ਾਹ ਮਾਰਗ ਦੇ ਦੁਪਾਸੀ ਇਹ ਇਲਾਕਾ ਸੀ । ਇਸ ਇਲਾਕੇ ਵਿੱਚ ਇੱਕ ਪ੍ਰਚਲਤ ਅਖੌਤ ਹੈ - ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ , ਇਸ ਦੇ ਨਾਇਕ ਭੱਲਣ ਦਾ ਪਿਤਾ ਸੀ ਸੰਘਰ ਬੈਰਾੜ । ਬਾਬਰ ਦੇ ਜਮਾਨੇ ਵਿੱਚ ਸੰਘਰ ਨੇ ਗੜੀ ਸੰਘਰ ਜੋ ਅੱਜ ਗੁੜੀ ਸੰਘਰ ਬਣ ਗਿਆ ਵਸਾਇਆ । ਜੋ ਇਸ ਖਿੱਤੇ ਵਿੱਚ ਜਾਗੀਰੂ ਪ੍ਰਬੰਧ ਦੀ ਸਥਾਪਨਾ ਦਾ ਮੁੱਢ ਸੀ । ਬਾਬਰ ਦੇ ਪੋਤੇ ਅਕਬਰ ਦੇ ਦਰਬਾਰ ਵਿੱਚ ਸੰਘਰ ਦੇ ਪੁੱਤਰ ਭੱਲਣ ਨੇ ਨਾ ਕੇਵਲ ਰਸਾਈ ਹੀ ਪਾਈ ਸੀ ਸਗੋਂ ਬਾਦਸ਼ਾਹ ਦੇ ਸਲਾਹਕਾਰ ਦੀ ਹੈਸੀਅਤ ਵੀ ਪਾ ਲਈ ਸੀ । ਇਸ ਇਲਾਕੇ ਦੇ ਮਾਣ ਦੀ ਇਹ ਵੀ ਦਾਸਤਾਂ ਹੈ ਕਿ ਅਕਬਰ ਦਾ ਵਜੀਰ ਟੋਡਰ ਮੱਲ ਇਸ ਇਲਾਕੇ ਦੇ ਪਿੰਡ ਢਿਲਵਾਂ ਦਾ ਜੰਮਪਲ ਦਸੀਦਾ ਸੀ ਅਤੇ ਉਸ ਦੀ ਸ਼ਾਦੀ ਇਸੇ ਪਿੰਡ ਦੇ ਇੱਕ ਖਤਰੀ ਪਰਿਵਾਰ ਵਿੱਚ ਹੋਈ ਸੀ ਜਿਸ ਪਿੰਡ ਦਾ ਨਾਂ ਮਗਰੋਂ ਕੋਟਕਪੂਰਾ ਪੈ ਗਿਆ ਸੀ । 1634 ਵਿੱਚ ਭੱਲਣ ਦੀ ਮੌਤ ਹੋ ਗਈ ਉਸਦਾ ਪੁੱਤਰ ਕਪੂਰਾ ਕੇਵਲ 6 ਸਾਲ ਦਾ ਬਾਲਕ ਸੀ ਜਿਸਨੂੰ ਚੌਧਰ ਪ੍ਰਾਪਤ ਹੋਈ । ਬਾਲਗ ਹੋਣ ਤੇ ਕਪੂਰੇ ਨੇ ਇਲਾਕੇ ਵਿੱਚ ਆਪਣੀ ਰਾਜਧਾਨੀ ਤੇ ਕਿਲਾ ਬਣਾ ਲਿਆ।         Read More

                                                            
image

ਸਰਕਾਰੀ ਹਸਪਤਾਲ ਕੋਟਕਪੂਰਾ ਜੋ 1935 ਵਿੱਚ ਫਰੀਦਕੋਟ ਸਟੇਟ ਦੇ ਰਾਜਾ ਹਰਿੰਦਰ ਸਿੰਘ ਬੰਸ ਬਹਾਦਰ ਦੀ ਦੇਖ ਰੇਖ ਹੇਠ ਕੁਈਨਜ ਮੈਰੀ ਜਨਰਲ ਹਸਪਤਾਲ Read more...

image

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਜਿਸ ਨੂੰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਦੇ ਨਾਂ Read more...

image

ਕੋਟਕਪੂਰੇ ਤੋਂ ਫਰੀਦਕੋਟ ਨੂੰ ਜਾਂਦਿਆਂ ਮੁੱਖ ਮਾਰਗ ਤੇ ਸਥਿਤ ਬਾਬਾ ਫਰੀਦ ਨਰਸਿੰਗ ਕਾਲਜ ਜੋ ਮਾਲਵੇ ਵਿੱਚ ਆਪਣੀ ਚੰਗੀ ਦਿਖ ਬਣਾਈ ਬੈਠਾ ਹੈ, Read more...

image

ਕੁਝ ਸਮਾਂ ਪਹਿਲਾਂ ਗਊਸ਼ਾਲਾ ਦੀ ਸਮਰਥਾ ਦਾ ਵਿਸਥਾਰ ਕੀਤਾ ਗਿਆ ਸੀ ।ਸਿੱਖਾਂਵਾਲਾ ਰੋਡ ਉਪਰ ਇੱਕ ਵੱਡਾ ਸ਼ੈਡ, ਪਾਰਕ ਉਸਾਰ ਲਏ ਗਏ ਹਨ । Read more...