ਵਿਦਿਆਰਥਣਾਂ ਦੀ ਖਿੱਚ ਦਾ ਕੇਂਦਰ ਬਣਿਆ ਗੁਰੂਕੁਲ ਕਾਲਜ ਕੋਟਕਪੂਰਾ


            ਕੋਟਕਪੂਰਾ ਤੋਂ ਕੁਝ ਹੀ ਦੂਰੀ ਬਠਿੰਡਾ ਰੋਡ ਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਣਛੋਹ ਪ੍ਰਾਪਤ ਇਤਹਾਸਿਕ ਪਿੰਡ ਢਿਲਵਾਂ ਕਲਾਂ ਦੇ ਨਾਲ ਲੱਗਦੀ ਪਵਿੱਤਰ ਧਰਤੀ ਤੇ ਬਣੇ ਗੁਰੂਕੁਲ ਇੰਸਟੀਚਿਊਟਆਫ ਪ੍ਰੋਫੈਸ਼ਨਲ ਸਟੱਡੀਜ਼ ਫਾਰ ਵੁਮੈਨ ਜਿਸਨੇ ਥੋੜੇ ਸਮੇਂ ਵਿੱਚ ਹੀ ਆਪਣੀ ਵੱਖਰੀ ਪਹਿਚਾਣ ਬਣਾ ਨਾਮਵਰ ਵਿਦਿਅਕ ਅਦਾਰਿਆਂ ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਜਦੋਂ ਕਿ ਇਸ ਦੀ ਕੁਝ ਹੀ ਸਮਾਂ ਪਹਿਲਾਂ 2010-11 ਵਿੱਚ ਸ੍ਰ. ਗੁਰਸੇਵਕ ਸਿੰਘ ਢਿੱਲੋਂ ਦੇ ਵਿਸ਼ੇਸ਼ ਸਹਿਯੋਗ ਅਤੇ ਚੇਅਰਮੈਨ ਸ੍ਰ. ਜਸਵਿੰਦਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸ਼ੁਰੂਆਤ ਕੀਤੀ ਗਈ। ਉਨਾਂ ਵੱਲੋ. ਸਿਰਜੇ ਵਿਦਿਆ ਦੇ ਇਸ ਗੁਰੂਕੁਲ ਵਿੱਚ ਬਿਨਾਂ ਕਿਸੇ ਜਾਤ, ਧਰਤ ਦੇ ਵਖਰੇਵੇਂ ਤੋਂ ਉਪਰ ਉਠ ਕੇ ਵਿਦਿਆ ਦਾ ਗਿਆਨ ਦੇਣ ਲਈ ਉਚ ਸਿਖਸ਼ਾ ਪ੍ਰਾਪਤ ਮੇਹਨਤੀ ਸਟਾਫ ਦਾ ਪ੍ਰਬੰਧ ਲੰਬਾਂ ਸਮਾਂ ਯੋਗ ਸ਼ਿਖ਼ਸਕ ਦੇ ਤੌਰ ਤੇ ਤਜਰਬਾ ਪ੍ਰਾਪਤ ਅਤੇ ਵਿਦਿਅਕ ਗਿਆਨ ਦੀ ਭੰਡਾਰ ਮੈਡਮ ਦੇਵਇੱਛਾ ਮੌਂਗਾ ਦੀ ਅਗਵਾਈ ਹੇਠ ਕੀਤਾ ਹੋਇਆ ਹੈ ਜੋ ਵਿਦਿਆਰਥਣਾਂ ਦਾ ਵਿਦਿਆ ਦੇ ਨਾਲ ਨਾਲ ਆਪਣੀ ਜਿੰਦਗੀ ਦੇ ਤਜਰਬਿਆਂ ਅਨੁਸਾਰ ਮਾਰਗ ਦਰਸ਼ਨ ਕਰਦੇ ਰਹਿੰਦੇ ਹਨ। ਜਿਸਦਾ ਨਤੀਜਾ ਸੰਸਥਾ ਦਾ 100 ਪ੍ਰਤੀਸ਼ਤ ਰਿਜ਼ਲਟ ਤੇ ਵਿਦਿਆਰਥਣਾਂ ਵੱਲੋਂ ਹਾਸਿਲ ਕੀਤੇ ਅੰਕਾਂ ਦੀ ਪ੍ਰਤੀਸ਼ਤਤਾ ਦਾ ਗਰਾਫ ਯੋਗ ਸ਼ਿਖਸ਼ਾ ਪ੍ਰਬੰਧਾਂ ਦੀ ਪ੍ਰਤੱਖ ਗਵਾਹੀ ਭਰਦਾ ਹੈ। ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਏਅਰਕੰਡੀਸ਼ਨ ਲਾਇਬ੍ਰੇਰੀ ਜਿਸ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ 5000 ਤੋਂ ਉਪਰ ਕਿਤਾਬਾਂ, ਮੈਗਜ਼ੀਨ ਅਤੇ ਸਾਰੀਆਂ ਭਾਸ਼ਾਵਾਂ ਦੇ ਅਖਬਾਰਾਂ ਦਾ ਪ੍ਰਬੰਧ ਹੈ। ਵਿਦਿਆਰਥਣਾਂ ਲਈ ਵੱਖ ਵੱਖ ਵਿਸ਼ਿਆਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਨਕਲ ਵਰਗੀ ਭਿਆਨਕ ਬਿਮਾਰੀ ਜੋ ਬੱÎਚਿਆਂ ਦੇ ਭਵਿੱਖ ਨੂੰ ਦੀਮਕ ਦੀ ਤਰਾਂ ਖਤਮ ਕਰ ਰਹੀ ਹੈ ਤੋਂ ਬਚਣ ਲਈ ਸੰਸਥਾ ਨੇ ਪ੍ਰੀਖਿਆ ਕੇਂਦਰਾਂ ਵਿੱਚ ਆਨਲਾਈਨ ਕੈਮਰਿਆਂ ਹੇਠ ਸਲਾਨਾ ਪ੍ਰੀਖਿਆਵਾਂ ਕਰਵਾ ਕੇ ਸਾਬਿਤ ਕੀਤਾ ਹੈ ਕਿ ਨਕਲ ਤੋਂ ਬਿਨਾਂ ਵੀ ਬੱਚੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰ ਸਕਦੇ ਹਨ। ਜਿਸਦੀ ਮਿਸਾਲ ਇਸ ਵਾਰ +2 ਦਾ ਸਲਾਨਾ ਨਤੀਜੇ ਤੋਂ ਮਿਲਦੀ ਹੈ ਜਿਸ ਵਿੱਚ ਪੰਜਾਬ ਭਰ ਦੇ ਮੈਰਿਟ ਲਿਸਟ ਵਿੱਚ ਆਉਣ ਵਾਲੇ ਕੁਲ 14 ਵਿਦਿਆਰਥੀਆਂ ਵਿਚੋਂ ਗੁਰੂ ਕੁਲ ਕਾਲਜ ਫਾਰ ਵੋਮੈਨ ਕੋਟਕਪੂਰਾ ਦੀਆਂ ਛੇ ਵਿਦਿਆਰਥਣਾਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ । ਤੇ ਬਾਕੀ ਦੀਆਂ ਵਿਦਿਆਰਥਣਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਸਟਾਫ ਦਾ ਮਾਨ ਵਧਾਇਆ ਹੈ । ਸੰਸਥਾਂ ਵੱਲੋਂ ਵਿਦਿਆਰਥਣਾਂ ਨੂੰ ਘਰ ਤੋਂ ਸੰਸਥਾਂ ਲੈ ਜਾਣ ਲਈ ਇਲਾਕੇ ਦੇ ਲਗਭਗ 60 ਕਿਲੋਮੀਟਰ ਦੇ ਘੇਰੇ ਵਿੱਚ ਵਧੀਆ ਬੱਸਾਂ ਦਾ ਇੰਤਜਾਮ ਹੈ ਜੋ ਬੱਚਿਆਂ ਨੂੰ ਘਰ ਤੋਂ ਲੈ ਕੇ ਸੰਸਥਾ ਜਾਂਦੀਆਂ ਹਨ। ਸਮਾਜ ਵਿੱਚ ਵਧ ਰਹੀਆਂ ਗੈਰ ਸਮਾਜਿਕ ਤੇ ਅਪਰਾਧਿਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱÎਖਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ ਸੁਰੱਖਿਆ ਇੰਤਜਾਮਾਂ ਹੇਠ ਬੱਸਾਂ ਬੱਚਿਆਂ ਨੂੰ ਘਰ ਤੋਂ ਲੈ ਕੇ ਸੰਸਥਾਂ ਆਉਂਦੀਆਂ ਹਨ ਤੇ ਸੰਸਥਾਂ ਤੋਂ ਘਰ ਪਹੁੰਚਾਣ ਤੱਕ ਬੱਚੇ ਵਿਸ਼ੇਸ਼ ਸੁਰੱÎਖਆ ਦਾਇਰੇ ਹੇਠ ਰਹਿੰਦੇ ਹਨ। ਮੁੱਖ ਗੇਟ ਤੇ ਬਾਇਉਮੈਟ੍ਰਿਕ ਸਕਿਉਰਟੀ ਸਿਸਟਮ ਤੇ ਬੱਸਾਂ ਲਈ ਜੀ.ਪੀ.ਐਸ. ਸਿਸਟਮ ਲੱਗਿਆ ਹੈ ਤੇ ਹਰੇਕ ਕਲਾਸ ਰੂਮ ਵਿੱਚ ਆਨਲਾਈਨ ਕੇਮਰੇ ਲੱਗੇ ਹੋਏ ਹਨ। ਫਿੰਗਰ ਪ੍ਰਿਟ ਰਾਹੀਂ ਵਿਦਿਆਰਥਣਾਂ ਦਾ ਸੰਸਥਾਂ ਵਿੱਚ ਦਾਖਿਲਾ ਹੁੰਦਾ ਹੈ। ਬੱਚੇ ਦੇ ਹਾਜਰ ਹੋਣ ਤੇ ਗੈਰ ਹਾਜਿਰ ਹੋਣ ਦੀ ਸੂਰਤ ਵਿੱਚ ਐਸ.ਐਮ.ਐਸ. ਰਾਹੀਂ ਮਾਪਿਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਛੁੱਟੀ ਹੋਣ ਸਮੇਂ ਵੀ ਫਿੰਗਰ ਪ੍ਰਿੰਟ ਰਾਹੀਂ ਬੱਚਿਆਂ ਦੀ ਹਾਜਰੀ ਲੱਗਣ ਉਪਰੰਤ ਹੀ ਬੱਚੇ ਬੱਸਾਂ ਵਿੱਚ ਬੈਠਦੇ ਹਨ, ਬੱਸਾਂ ਵਿੱਚ ਚੜਣ ਤੇ ਉਤਰਨ ਸਮੇਂ ਵੀ ਬੱਸ ਵਿੱਚ ਮੌਜੂਦ ਇੰਚਾਰਜ ਵੱਲੋਂ ਹਾਜਰੀ ਲਗਾਈ ਜਾਂਦੀ ਹੈ। ਵਿਸ਼ਾਲ ਹਰਿਆਲੀ ਭਰਪੂਰ ਲਗਭਗ 10 ਏਕੜ ਵਿੱਚ ਫੈਲੀ ਗੁਰੂਕੁਲ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਸਟੱਡੀਜ਼ ਫਾਰ ਵੁਮੈਨ ਨਾਮ ਦੀ ਇਸ ਸੰਸਥਾ ਵਿੱਚ 2000 ਤੋਂ ਉਪਰ ਵਿਦਿਆਰਥਣਾਂ ਵਿਦਿਆ ਹਾਸਿਲ ਕਰ ਰਹੀਆਂ ਹਨ। ਸੰਸਥਾਂ ਵਿੱਚ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਗੁਰੂਕੁਲ ਕਾਲਜ (ਲੜਕੀਆਂ) ਗੁਰੂਕੁਲ ਸਕੂਲ ਆਫ ਨਰਸਿੰਗ ਚੱਲ ਰਹੇ ਹਨ ਜਿਸ ਵਿੱਚ 9ਵੀਂ ਕਲਾਸ ਤੋਂ 12ਵੀਂ ਤੱਕ ਮੈਡੀਕਲ, ਨਾਨ ਮੈਡੀਕਲ, ਕਾਮਰਸ, ਆਰਟਸ (ਸਮੂਹ ਪ੍ਰੈਕਟੀਕਲ ਤੇ ਥਿਉਰੀ ਵਿਸ਼ੇ) ਬੀ.ਏ. ਸਾਰੇ ਵਿਸ਼ਿਆਂ ਨਾਲ ਬੀ.ਸੀ.ਏ., ਬੀ.ਬੀ.ਏ., ਐਮ.ਐਸ.ਸੀ. (ਆਈ.ਟੀ.) ਲੇਟਰਲ ਐਂਟਰੀ, ਪੀ.ਜੀ.ਡੀ.ਸੀ.ਏ., ਪੀ.ਜੀ. ਡਿਪਲੋਮਾ ਇਨ ਟੂਰਿਜ਼ਮ, ਪੀ.ਜੀ. ਡਿਪਲੋਮਾ ਇਨ ਡਰੈਸ ਡਿਜਾਇਨਿੰਗ, ਏ.ਐਨ.ਐਮ., ਜੀ.ਐਨ.ਐਮ., ਦੇ ਕੋਰਸ । ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਡੀਅਨ ਨਰਸਿੰਗ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੇ ਹਨ। ਸੰਸਥਾਂ ਦੇ ਐਮ.ਡੀ. ਸ੍ਰ. ਕੁਲਦੀਪ ਸਿੰਘ ਧਾਲੀਵਾਲ ਜੋ ਕਿ ਸਮਾਜਿਕ ਕੁਰੀਤੀਆਂ ਦੇ ਖਿਲਾਫ ਡਟੇ ਹੋਏ ਹਨ ਦਾ ਮੰਨਣਾ ਹੈ ਕਿ ਔਰਤਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੁਕ ਨਾ ਹੋਣਾ, ਆਰਥਿਕ ਲੋੜਾਂ ਲਈ ਮਰਦਾਂ ਤੇ ਨਿਰਭਰ ਰਹਿਣਾ, ਬਾਲ ਵਿਆਹ ਅਤੇ ਭਰੂਣ ਹੱਤਿਆਂ ਵਰਗੀਆਂ ਕੁਰੀਤੀਆਂ ਦੀ ਜੜ ਔਰਤ ਦਾ ਸਾਖਰ ਨਾ ਹੋਣਾ ਹੈ। ਇਸ ਲਈ ਉਨਾਂ ਲੜਕੀਆਂ ਦੀ ਪੜਾਈ ਤੇ ਵਿਸ਼ੇਸ਼ ਜੋਰ ਦਿੰਦੇ ਹਨ। ਉਨਾਂ ਇਲਾਕੇ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਤੇ ਸਾਖਰ ਕਰਨ ਦਾ ਟੀਚਾ ਮਿਥਿਆ ਹੈ। ਅੱਜ ਇਹ ਸੰਸਥਾ ਸ੍ਰ. ਗੁਰਾਂਦਿੱਤਾ ਸਿੰਘ ਧਾਲੀਵਾਲ ਦੀ ਸਰਪ੍ਰਸਤੀ ਹੇਠ ਤਰੱਕੀ ਦੀਆਂ ਮੰਜਿਲਾਂ ਸਰ ਕਰਦੀ ਅੱਗੇ ਵਧ ਰਹੀ ਹੈ ਤੇ ਕੀਰਤਪੁਰ ਸਾਹਿਬ ਮਨਾਲੀ ਰੋਡ ਤੇ ਇਸੇ ਸੰਸਥਾਂ ਦੀ ਬਰਾਂਚ ਗੁਰੂਕੁਲ ਇੰਸਟੀਚਿਊਟ ਦੀ ਸਥਾਪਨਾ ਹੋ ਚੁੱਕੀ ਹੈ, ਜਿੱਥੇ ਵਿਦਿਆਰਥਣਾਂ ਦਾ ਦਾਖਲਾ ਚੱਲ ਰਿਹਾ ਹੈ ਤੇ ਇਹ ਸੰਸਥਾਂ ਗੁਰੂਕੁਲ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਸਟੱਡੀਜ਼ ਫਾਰ ਵੂਮੈਨ ਇਲਾਕੇ ਦੀਆਂ ਵਿਦਿਆਰਥਣਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਰੱਬ ਕਰੇ ਇਹ ਸੰਸਥਾ ਲੜਕੀਆਂ ਲਈ ਇਸ ਤੋਂ ਵੀ ਵੱਧ ਪ੍ਰਬੰਧ ਕਰ ਤਰੱਕੀਆਂ ਦੀਆਂ ਬੁਲੰਦੀਆਂ ਹਾਸਿਲ ਕਰੇ। ਡਾ. ਰਣਜੀਤ ਸਿੰਘ ਸਿੱਧੂ 99144-21007


for website click here !!!!!