ਇਤਿਹਾਸਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਕੋਟਕਪੂਰਾ

                ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਜਿਸ ਨੂੰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ 28 ਅਪ੍ਰੈਲ 1704 ਈਸ਼ਵੀ ਵਿੱਚ ਆਪਣੇ ਚਰਨ ਪਾਏ ਸਨ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ । ਗੁਰੂ ਜੀ ਨੇ ਮੁਗਲਾਂ ਦਾ ਟਾਕਰਾ ਕਰਨ ਲਈ ਚੌਧਰੀ ਕਪੂਰੇ ਤੋਂ ਕਿਲ•ੇ ਦੀ ਮੰਗ ਕੀਤੀ ਪਰ ਚੌਧਰੀ ਮੁਗਲਾਂ ਦੇ ਡਰ ਕਾਰਨ ਕਿਲ•ਾ ਦੇਣ ਤੋਂ ਟਾਲ ਮਟੋਲ ਕਰ ਗਿਆ । ਤੇ ਗੁਰੂ ਸਾਹਿਬ ਇਸ ਤੋਂ ਨਾਰਾਜ ਹੋ ਕੇ ਢਿਲਵਾਂ ਕਲਾਂ ਚਲੇ ਗਏ ਜਿਥੇ ਜਾ ਕੇ ਕਪੂਰੇ ਨੇ ਆਪਣੀ ਕਿਲ•ਾ ਨਾ ਦੇਣ ਕਰਕੇ ਭੁੱਲ ਬਖਸ਼ਾਈ ਤੇ ਮੁਆਫੀ ਮੰਗ ਕੇ ਅੰਮ੍ਰਿਤ ਪਾਨ ਕੀਤਾ ਸੀ । ਕਪੂਰੇ ਦੀ ਭੁੱਲ ਬਖਸ਼ਾਉਣ ਤੋਂ ਬਾਅਦ ਗੁਰੂ ਜੀ ਨੇ ਵਰ ਦਿੱਤਾ ਕਿ ਕਪੂਰੇ ਸ਼ਾਹ ਤੇਰਾ ਨਗਰ ਹਮੇਸ਼ਾਂ ਚੜ•ਦੀ ਕਲ•ਾ ਵਿੱਚ ਰਹੇਗਾ । ਇਸ ਨਗਰ ਵਿੱਚ ਰੁੱਕ ਕੇ ਗੁਰੂ ਜੀ ਨੇ ਸਸ਼ਤਰ ਪੂਜਾ ਵੀ ਕੀਤੀ ਸੀ । ਅਸਿ ਕ੍ਰਿਪਾਨ ਖੰਡੋ ਖੜਕਾ , ਤੁਪਕ ਤਬਰ ਅਰ ਤੀਰ । ਸੈਫ ਸਰੋਹੀ ਸੈਥੀ ਤੁਹੀ , ਤੁਹੀ ਤਬਰ ਤਰਵਾਰ । ਨਾਮ ਤੁਹਾਰੋ ਜੋ ਜਪੈ,ਭਏ ਸਿੰਧ ਭਵਪਾਰ । ਜਿੱਤੇ ਸ਼ਸਤਰ ਨਾਂਮੰ ਨਮਸਕਾਰ, ਤਾਮੰ ਜਿਤੇ ਅਸਤਕ ਭੋਯੰ, ਨਮਸਕਾਰ ਤੇਯੰ । ਗੁਰਬਾਣੀ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਨੇ ਆਪਣੇ ਸ਼ਾਸਤਰਾਂ ਨੂੰ ਪੀਰ ਕਹਿ ਕੇ ਨਿਵਾਜਿਆ ਹੈ ।

                ਸੰਮਤ 1761 ਈ: ਨੂੰ ਅਨੰਦਪੁਰ ਛੱਡਣ ਸਮੇਂ ਗੁਰੂ ਕੇ ਮਹਿਲ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਜੀ ਗੁਪਤ ਰੂਪ ਵਿੱਚ ਭਾਈ ਲਾਲ ਚੰਦ ਬੂੜੀਏ ਵਾਲੇ ਨਾਲ ਕੋਟਕਪੂਰੇ ਪੁੱਜੇ। ਗੁਰੂ ਸਾਹਿਬ ਨੇ ਉਨਾਂ ਦੀ ਭਾਲ ਵਿੱਚ ਕੋਟਕਪੂਰੇ ਪਹੁੰਚ ਕੇ ਇਥੋਂ ਦੇ ਜੰਮਪਲ ਕਪੂਰਾ ਸਿੰਘ ਬੰਸ ਬਰਾੜ ਅਤੇ ਵੁਨਾਂ ਦੇ ਪਰਿਵਾਰ ਨੂੰ ਅੰਮ੍ਰਿਤ ਛਕਾ ਕੇ ਬੰਸ ਨੂੰ ਰਾਜ ਕਰਨ ਲਈ ਵਰ ਅਰ ਖੰਡਾ ਤੇ ਢਾਲ ਵੀ ਬਖਸ਼ਿਸ਼ ਕੀਤੀ । ਉਸ ਵਕਤ ਕੋਟਕਪੂਰੇ ਦੇ ਨਾਲ ਲਗਦੀ ਖਿਦਰਾਣਾ ਢਾਬ ਅਤੇ ਗਿਰਦ ਨਵਾਹ ਵਿਖੇ ਕਪੂਰ ਸਿੰਘ ਨੇ ਤਮਾਮ ਆਪਣੀ ਕੌਮ ਬਰਾੜ ਸਮੇਤ ਜੰਗ ਕੀਤਾ ਜਿਸ ਦਾ ਨਾਂ ਹੁਣ ਸ੍ਰੀ ਮੁਕਤਸਰ ਸਾਹਿਬ ਨਾਲ ਮਸ਼ਹੂਰ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਇਤਿਹਾਸਕ ਗੁਰਦਵਾਰਾ ਸਾਹਿਬ ਦਾ ਬੁਨਿਆਦੀ ਪੱਥਰ 1937 ਵਿੱਚ ਸ੍ਰੀ ਹਜੂਰ ਮਹਾਰਾਜਾ ਹਰਇੰਦਰ ਸਿੰਘ ਬਰਾੜ ਬੰਸ ਬਹਾਦਰ ਰਿਆਸਤ ਫਰੀਦਕੋਟ ਨੇ ਰੱਖਿਆ ਅਤੇ ਗੁਰਦਵਾਰਾ ਸਾਹਿਬ ਦੇ ਨਾਂ ਬਹੁਤ ਸਾਰੀ ਜਮੀਨ ਵੀ ਲਗਵਾਈ । ਗੁਰਦਵਾਰਾ ਸਾਹਿਬ ਵਿਖੇ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਪੰਜਵਾਂ ਤਖਤ ਦੇ ਜਥੇਦਾਰ ਬਾਬਾ ਸੰਤਾ ਸਿੰਘ ਜੀ ਦੀ ਰਹਿਨੁਮਾਈ ਹੇਠ ਜਥੇਦਾਰ ਬਾਬਾ ਕੁਲਵੰਤ ਸਿੰਘ ਅਚਾਨਕ ਨੂੰ ਸੇਵਾ ਕਰਨ ਲਈ ਬਖਸ਼ਿਸ਼ ਹੋਈ । ਸੰਗਤਾਂ ਇਸ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਆਉਂਦੀਆਂ ਹਨ । ਦਰਸ਼ਨੀ ਡਿਉੜੀ ਦੇ ਦਰਸ਼ਨ ਕਰਦਿਆਂ ਹੀ ਸਾਹਮਣੇ ਗੁਰੂ ਘਰ ਦੀ ਪਵਿੱਤਰ ਇਮਾਰਤ ਨਜਰ ਆਉਂਦੀ ਹੈ ਤੇ ਸੱਜੇ ਹੱਥ ਅਰੋੜ ਬੰਸ ਬਰਾਦਰੀ ਦੀ ਤਰਫੋਂ ਚਲਾਇਆ ਜਾ ਰਿਹਾ ਕੰਨਿਆਂ ਕੰਪਿਉਟਰ ਸੈਂਟਰ ਹੈ । ਜਿਥੌਂ ਸ਼ਹਿਰ ਦੀਆਂ ਬੱਚੀਆਂ ਨੂੰ ਮੁਫਤ ਕੰਪਿਉਟਰ ਸਿੱਖਿਆ ਦੇ ਕੇ ਨਿਵਾਜਿਆ ਜਾਂਦਾ ਹੈ । ਦਰਬਾਰ ਸਾਹਿਬ ਅੰਦਰ ਦਾਖਲ ਹੁੰਦਿਆਂ ਹੀ ਸਵਰਗ ਨਜਰ ਆਉਣ ਲਗਦਾ ਹੈ ਸਵੇਰੇ ਸ਼ਾਮ ਰਸਭਿੰਨੀ ਗੁਰਬਾਣੀ ਦਾ ਅਨੰਦ ਸੰਗਤਾਂ ਦੇ ਮਨੀ ਗੁਰੂ ਪਿਆਰ ਭਰਦਾ ਹੈ । ਸ੍ਰੀ ਸੱਚ ਖੰਡ ਸਾਹਿਬ ਵੀ ਦਰਬਾਰ ਸਾਹਿਬ ਦੇ ਅੰਦਰ ਹੀ ਸੁਸ਼ੋਬਿਤ ਹੈ । ਦਰਬਾਰ ਸਾਹਿਬ ਨੂੰ ਪਾਰ ਕਰਦਿਆਂ ਹੀ ਇੱਕ ਪਵਿੱਤਰ ਕਮਰੇ ਵਿੱਚ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਸ਼ਾਸ਼ਤਰਾਂ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਬਿਤ ਕੀਤਾ ਗਿਆ ਹੈ । ਤੇ ਨਾਲ ਹੀ ਸੰਗਤਾਂ ਪਵਿੱਤਰ ਸਰੋਵਰ ਦੀ ਪ੍ਰਕਰਮਾਂ ਕਰਦੀਆਂ ਗੁਰੂ ਸਾਹਿਬ ਦੀ ਗੁਰਬਾਣੀ ਦਾ ਪਾਠ ਪੜ• ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ । ਹਰ ਸਾਲ ਮਾਘੀ ਦੇ ਮੇਲੇ ਤੇ ਜਾਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਆਪਣੇ ਘੋੜਿਆਂ ਦੇ ਦਲਾਂ ਨਾਲ ਨਗਾਰੇ ਵਜਾਉਂਦੀਆਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ । ਤੇ ਦੋ ਤਿੰਨ ਦਿਨਾਂ ਦੇ ਪੜ•ਾਅ ਤੋਂ ਬਾਅਦ ਇਹ ਮਾਘੀ ਦੇ ਮੇਲੇ ਦੇ ਇਸ਼ਨਾਨਾਂ ਲਈ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੁੰਦੀਆਂ ਹਨ । ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਨੂੰ ਮੁੱਖ ਰੱਖਦਿਆਂ ਬਾਬਾ ਕੁਲਵੰਤ ਸਿੰਘ ਵੱਲੋਂ ਗੁਰਦਵਾਰਾ ਸਾਹਿਬ ਵਿੱਚ ਇੱਕ ਵਹੀਕਲ ਪਾਰਕਿੰਗ ਬਣਾਈ ਗਈ ਹੈ ਜੋ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਸੰਗਤਾਂ ਦੀਆਂ ਮਨੋਕਾਮਨਾ ਗੁਰਦਵਾਰਾ ਸਾਹਿਬ ਵਿਖੇ ਪੂਰਨ ਹੁੰਦੀਆਂ ਹਨ । ਗੁਰਦਵਾਰਾ ਸਾਹਿਬ ਵਿਖੇ ਕਾਰ ਸੇਵਾ ਦਾ ਕੰਮ ਲਗਾਤਾਰ ਜਾਰੀ ਰਹਿੰਦਾ ਹੈ । ਇਸ ਦੀ ਸੁੰਦਰਤਾ ਲਈ ਬਾਬਾ ਕੁਲਵੰਤ ਸਿੰਘ ਅਚਾਨਕ ਬਹੁਤ ਮੇਹਨਤ ਕਰ ਰਹੇ ਹਨ ਜੋ ਵਧਾਈ ਦੇ ਪਾਤਰ ਹਨ ।ਇਤਿਹਾਸਕ ਗੁਰਦਵਾਰਾ ਗੁਦਾਵਰੀਸਰ ਸਾਹਿਬ (ਪਾਤਸ਼ਾਹੀ ਦਸਵੀਂ) ਢਿਲਵਾਂ ਕਲਾਂ

ਕੋਟਕਪੂਰਾ ਤੋਂ 3 ਕਿਲੋਮੀਟਰ ਕੋਟਕਪੂਰਾ -ਬਾਜਾਖਾਨਾ ਰੋਡ ਤੇ ਸਥਿਤ ਪਿੰਡ ਢਿਲਵਾਂ ਕਲਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 4 ਦਿਨ ਵਿਸ਼ਰਾਮ ਕੀਤਾ ਸੀ । ਜੀ ਟੀ ਰੋਡ ਤੇ ਜਾਂਦੇ ਹੋਏ ਚੜ•ਦੇ ਵਾਲੇ ਪਾਸੇ ਨਜਰ ਘੁਮਾਉਣ ਤਾਂ ਸੋਨੇ ਰੰਗੀਆਂ ਕਣਕਾਂ ਵਿਚੋਂ ਹੰਸਾਂ ਵਰਗੇ ਰੰਗ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਉਪਰ ਬਣਿਆ ਗੁਰਦਵਾਰਾ ਸ੍ਰੀ ਗੁਦਾਵਰੀਸਰ ਸਾਹਿਬ ਪਾਤਸ਼ਾਹੀ ਦਸਵੀਂ ਦੇ ਨਾਂ ਨਾਲ ਪੂਜਣ ਯੋਗ ਅਸਥਾਨ ਬਣਿਆ ਹੋਇਆ ਨਜਰ ਆਵੇਗਾ । ਇਸ ਜਗ•ਾ ਉਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਕਪੂਰੇ ਸ਼ਾਹ ਨੂੰ ਸਰਾਫ ਦੇ ਕੇ ਆਏ ਸਨ । ਸਰਾਧਾਂ ਦੇ ਦਿਨਾਂ ਵਿੱਚ ਗੁਰੂ ਜੀ ਨੇ ਚਲਦੇ ਚਲਦੇ ਪਾਣੀ ਦੀ ਢਾਬ ਵੇਖ ਕੇ ਆਪਣਾ ਘੋੜਾ ਦਰੱਖਤ ਨਾਲ ਬੰਨ• ਦਿੱਤਾ ਅਤੇ ਢਾਬ ਕਿਨਾਰੇ ਵਿਸ਼ਰਾਮ ਕਰਨ ਬੈਠ ਗਏ । ਹਜੂਰ ਦੇ ਆਉਣ ਦੀ ਖਬਰ ਢਿਲਵਾਂ ਦੇ ਵਸਨੀਕ ਪ੍ਰਿਥੀ ਚੰਦ ਦੀ ਔਲਾਦ ਨੂੰ ਮਿਲੀ । ਪ੍ਰਿਥੀ ਚੰਦ ਦੀ ਔਲਾਦ ਵਿਚੋਂ ਭਾਈ ਕੌਲ ਨਾਂ ਦਾ ਆਦਮੀ ਸੀ ਜੋ ਪੁੱਤ ਪੋਤਰਿਆਂ ਵਾਲਾ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਗੁਬਿੰਦ ਸਿੰਘ ਜੀ ਆਏ ਹੋਏ ਹਨ ਤਾਂ ਉਹ ਆਪਣੇ ਪੁੱਤਰਾਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ , ਸਾਹਿਬਾਂ ਨੇ ਬੜੇ ਸਤਿਕਾਰ ਨਾਲ ਬਿਠਾ ਕੇ ਸੁੱਖ ਸਾਂਦ ਪੁੱਛੀ । ਗੁਰੂ ਜੀ ਨੇ ਜਦੋਂ ਕੌਲ ਦੇ ਉਂਗਲਾਂ ਵਿੱਚ ਪਾਏ ਹੋਏ ਸਰਾਧਾਂ ਦੇ ਛੱਲੇ (ਕੜੇ) ਦੇਖੇ ਤਾਂ ਪੁੱਛਿਆ , ਕਿ ਇਹ ਕਿਉਂ ਪਾਏ ਹੋਏ ਹਨ ਤਾਂ ਸੋਢੀ ਕੌਲ ਨੇ ਜਵਾਬ ਦਿੱਤਾ ਕਿ ਮਹਾਰਾਜ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹਾਂ । ਇਹ ਸੁਣ ਕੇ ਮਹਾਰਾਜ ਹੱਸੇ ਤੇ ਕਿਹਾ ਕਿ ਕੌਲ ਅਜੇ ਵੀ ਤੁਹਾਡੇ ਪਿੱਤਰ ਤ੍ਰਿਹਾਏ ਫਿਰਦੇ ਹਨ । ਵਾਹ ਉ ਗੁਰਮੁਖਾ , ਸਤਿਗੁਰੂ ਰਾਮਦਾਸ ਜੀ ਦੀ ਵੰਸ਼ ਵਿਚੋਂ ਹੋ ਕੇ ਅਜੇ ਵੀ ਇਹ ਕੂੜੇ ਭਰਮਾਂ ਨੂੰ ਭੁਲਾ ਨਾ ਸਕੇ । ਸਰਾਧ ਪਤਲ ਕਿਰਿਆ ਕਰਮ ਤਾਂ ਗੁਰੂ ਘਰ ਵਿੱਚ ਮਨਾਹੀ ਹਨ । ਇਹ ਕਰਮ ਕਰਨੇ ਜਹਾਲਤ ਦੀ ਨਿਸ਼ਾਨੀ ਹੈ । ਕੀ ਇਹ ਕੁਝ ਕਰਨਾ ਤੁਸਾਂ ਵਾਸਤੇ ਯੋਗ ਹੈ । ਗੁਰੂ ਜੀ ਦੀ ਇਹ ਗੱਲ ਸੁਣ ਕੇ ਕੌਲ ਨੇ ਸਰਾਧਾਂ ਦੀ ਸਮੱਸਿਆ ਉਤੇ ਚਰਚਾ ਕਰਨੀ ਆਰੰਭ ਕੀਤੀ ਪਰ ਸਤਿਗੁਰੂ ਜੀ ਨੇ ਆਪਣੇ ਨਿਸ਼ਾਨੇ ਵਲ ਮੋੜ ਕੇ ਉਸ ਦੇ ਭਰਮ ਭੁਲੇਖੇ ਦੂਰ ਕੀਤੇ । ਜਦੋਂ ਕੌਲ ਨੂੰ ਇਹ ਪਤਾ ਲੱਗਾ ਕਿ ਗੂਰੁ ਸਾਹਿਬ ਨੇ ਲੜਾਈ ਲੜਦੇ ਹੋਏ ਆਪਣੇ ਚਾਰੇ ਸਾਹਿਬਜਾਦੇ ਸ਼ਹੀਦ ਕਰ ਲਏ ਤਾਂ ਉਹ ਉਦਾਸ ਹੋ ਗਿਆ ਤੇ ਕਹਿਣ ਲੱਗਾ ਕਿ ਹੁਣ ਕਿਧਰ ਜਾਰਹੇ ਹੋ ਤੇ ਜੀਵਨ ਦਾ ਕੀ ਲਕਸ਼ ਬਾਕੀ ਰਹਿ ਗਿਆ ਹੈ ਤ। ਹਜੂਰ ਮਹਾਰਾਜ ਨੇ ਜਵਾਬ ਦਿੱਤਾ ਕਿ ਹੁਣ ਤੁਰਕਾਂ ਨਾਲ ਯੁੱਧ ਕਰਨਾ ਹੈ ਕਿਉਂਕਿ ਤੁਰਕ ਲਸ਼ਕਰ ਪਿਛੋਂ ਚੜ•ਾਈ ਕਰਦਾ ਆ ਰਿਹਾ ਹੈ ਤੇ ਕਪੂਰੇ ਨੇ ਕਿਲ•ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ ਮੋਰਚੇ ਲਈ ਕੋਈ ਹੋਰ ਥਾਂ ਦੀ ਤਲਾਸ਼ ਵਿੱਚ ਹਾਂ ਜਿਥੇ ਤੁਰਕਾਂ ਨਾਲ ਟੱਕਰ ਲਈ ਜਾਵੇ । ਬਾਦਸ਼ਾਹ ਔਰੰਗਜੇਬ ਦੀ ਬਾਦਸ਼ਾਹੀ ਹੁਣ ਆਖਰੀ ਦਿਨਾਂ ਤੇ ਹੈ ਉਹ ਛੇਤੀ ਹੀ ਖਤਮ ਹੋ ਜਾਵੇਗੀ ।ਜਿਸ ਦਾ ਅੰਤ ਸਾਡੇ ਸਿੱਖਾਂ ਦੇ ਹੱਥੋਂ ਹੋਵੇਗਾ ।

       ਕੌਲ ਨਾਲ ਬਚਨ ਬਿਲਾਸ ਕਰਦੇ ਹੋਏ ਮਹਾਰਾਜ ਨੇ ਸਿੰਘਾਂ ਨੂੰ ਜਲ ਛਕਾਉਣ ਦਾ ਹੁਕਮ ਦਿੱਤਾ । ਸਿੰਘ ਪਾਣੀ ਦੀ ਭਾਲ ਵਿੱਚ ਗਏ ਪਰ ਚੰਗਾ ਪੀਣ ਯੋਗ ਪਾਣੀ ਨਾ ਮਿਲਿਆ ਤਾਂ ਉਨਾਂ ਕੋਲੋਂ ਹੀ ਢਾਬ ਵਿਚੋਂ ਪਾਣੀ ਭਰ ਲਿਆਦਾਂ ਤਾਂ ਕੌਲ ਜੀ ਬੋਲੇ ਕਿ ਮਹਾਰਾਜ ਇਹ ਪਾਣੀ ਪੀਣ ਯੋਗ ਨਹੀਂ ਹੈ ਇਹ ਜਾਨਵਰਾਂ ਦਾ ਖਰਾਬ ਕੀਤਾ ਹੋਇਆ ਹੈ ਤੇ ਮੈਂ ਆਪ ਜੀ ਲਈ ਜਲ ਦਾ ਇੰਤਜਾਮ ਕਰਦਾ ਹਾਂ । ਗੁਰੂ ਜੀ ਬੋਲੇ, ਕੌਲ ਜੀ ਇਹ ਤਾਂ ਗੁਦਾਵਰੀ ਹੈ । ਸਾਧ ਸੰਗਤ ਜੀ, ਹੁਣ ਉਸ ਜਗ•ਾ ਤੇ ਸਰੋਵਰ ਮੌਜੂਦ ਹੈ ਜਿਸ ਨੂੰ ਗੁਦਾਵਰੀ ਦਾ ਵਰ ਮਿਲਿਆ ਹੋਇਆ ਹੈ । ਅਗਲੇ ਦਿਨ ਸਵੇਰ ਹੋਣ ਤੇ ਕੌਲ ਜੀ ਨੇ ਕਪੂਰੇ ਚੌਧਰੀ ਨੂੰ ਗੁਰੂ ਜੀ ਕੋਲ ਇਸ ਜਗ•ਾ ਤੇ ਲਿਆਦਾਂ ਤੇ ਕਪੂਰੇ ਤੋਂ ਮੁਆਫੀ ਮੰਗਵਾਈ । ਸੋਢੀ ਕੌਲ ਨੇ ਆਪ ਅੰਮ੍ਰਿਤ ਪਾਨ ਕੀਤਾ ਅਤੇ ਆਪਣੇ ਪਰਿਵਾਰ ਦੇ ਨਾਲ ਹੀ ਕਪੂਰੇ ਨੂੰ ਵੀ ਅੰਮ੍ਰਿਤ ਪਾਨ ਕਰਵਾਇਆ । ਇਸ ਤੋਂ ਮਗਰੌਂ ਕੌਲ ਜੀ ਨੇ ਮਹਾਰਾਜ ਸਾਹਿਬ ਨੂੰ ਬਸਤਰ ਪਹਿਨਣ ਵਾਸਤੇ ਭੇਂਟ ਕੀਤੇ ਅਤੇ ਕਿਹਾ ਕਿ ਗੁਰੂ ਜੀ ਪੁਰਾਣੇ ਜੰਗੀ ਬਸਤਰ ਉਤਾਰਕੇ ਨਵੇਂ ਪਹਿਨੋ। ਹਜੂਰ ਮਹਾਰਾਜ ਆਪਣੇ ਬਸਤਰ ਬਦਲ ਕੇ ਲਾਹੇ ਹੋਏ ਬਸਤਰਾਂ ਨੂੰ ਅੰਗੀਠਾ ਲਗਾ ਕੇ ਅਗਨੀ ਭੇਂਟ ਕਰਨ ਲੱਗੇ ਤਾਂ ਕੌਲ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਪੁਰਾਣੇ ਬਸਤਰ ਸਾਨੂੰ ਬਖਸ਼ ਦਿਉ ਤਾਂ ਅਸੀਂ ਦਰਸ਼ਨ ਕਰ ਲਿਆ ਕਰਾਂਗੇ । ਗੁਰੂ ਜੀ ਨੇ ਕਿਹਾ ਕਿ ਇਹ ਤਾਂ ਪੁਰਾਣੇ ਗੋਦੜੇ ਹਨ ਇਨਾਂ ਦਾ ਤੁਸੀਂ ਕੀ ਕਰੋਗੇ । ਕੌਲ ਨੇ ਜਵਾਬ ਵਿੱਚ ਨਿਮਰਤਾ ਨਾਲ ਕਿਹਾ ਕਿ ਹਜੂਰ ,ਅਸੀਂ ਇਨਾਂ ਨੂੰ ਆਪ ਜੀ ਦਾ ਸਰੂਪ ਸਮਝ ਕੇ ਆਪਣੇ ਪਾਸ ਰੱਖਾਂਗੇ । ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਆਪਣੇ ਪੁਰਾਣੇ ਬਸਤਰ ਕੌਲ ਨੂੰ ਦੇ ਦਿੱਤੇ । ਅਤੇ ਵਰ ਦਿੱਤਾ ਕਿ ਜੋ ਵੀ ਪ੍ਰੇਮ ਤੇ ਸ਼ਰਧਾ ਨਾਲ ਇਸ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ । (ਇਹ ਬਸਤਰ ਅੱਜ ਵੀ ਢਿਲਵਾਂ ਕਲਾਂ ਵਿੱਚ ਦਰਸ਼ਨਾਂ ਲਈ ਮੌਜੂਦ ਹਨ )

ਕੌਲ ਜੀ ਵੱਲੋਂ ਭੇਂਟ ਕੀਤੇ ਚਿੱਟੇ ਬਸਤਰ ਪਹਿਨਣ ਤੋਂ ਬਾਅਦ ਆਪਣੇ ਤਨ ਤੋਂ ਉਤਾਰਿਆ ਨੀਲੇ ਰੰਗ ਦਾ ਬਾਣਾ , ਜੋ ਗੁਰੂ ਜੀ ਨੇ ਮਾਛੀਵਾੜੇ ਤੋਂ ਪਹਿਨਿਆ ਸੀ , ਨੂੰ ਅਗਨੀ ਭੇਂਟ ਕਰਨ ਲੱਗੇ ਤਾਂ ਮਾਨ ਸਿੰਘ ਜੋ ਕਿਅਸਨ ਵਿੱਚ ਮਸਤਾਨਾ ਸਿੰਘ ਸੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਨੀਲੇ ਚੋਲੇ ਦੀ ਨਿਸ਼ਾਨੀ ਮੈਨੂੰ ਦੇਵੋ । ਹਜੂਰ ਦੇ ਮਨਾਂ ਕਰਨ ਤੇ ਮਾਨ ਸਿੰਘ ਜਿੱਦ ਪੈ ਗਿਆ ਤਾਂ ਗੁਰੂ ਜੀ ਨੇ ਨੀਲੇ ਚੋਲੇ ਦਾ ਇੱਕ ਹਿੱਸਾ ਪਾੜ• ਕੇ ਦੇ ਦਿੱਤਾ । ਮਾਨ ਸਿੰਘ ਚੋਲੇ ਦਾ ਪਾੜਿ•ਆ ਹਿੱਸਾ ਲੈ ਕੇ ਸੀਸ ਪਰ ਸਜਾ ਕਰ ਖੁਸ਼ ਹੋਇਆ ਤੇ ਸੰਗਤਾਂ ਨੂੰ ਦੱਸਣ ਲੱਗਾ ਕਿ ਇਹ ਗੁਰੂ ਜੀ ਨੇ ਬਖਸਿਸ਼ ਕੀਤਾ ਹੈ । ਉਸ ਵੇਲੇ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਮਾਨ ਸਿੰਘ ਜੀ, ਇਹ ਨੀਲੀ ਲੀਰ ਤੁਸਾਂ ਨੂੰ ਚੰਗੀ ਲੱਗੀ ਹੈ ਇਸ ਨੂੰ ਰੱਖੋ ਇਸ ਬਾਣੇ ਵਾਲੀ ਆਪ ਦੀ ਸੰਪ੍ਰਦਾਇ ਚਲੇਗੀ ਜੋ ਨਿਹੰਗ ਸਿੰਘ ਅਖਵਾਏਗੀ ਪਰ ਇੱਕ ਗੱਲ ਜਰੂਰ ਹੈ ਕਿ ਨੀਲੇ ਬਾਣੇ ਵਾਲੇ ਨਿਹੰਗ ਸੰਨਿਆਸੀਆਂ ਦੀ ਤਰ•ਾਂ ਤਿਆਗੀ ਹੋਣਗੇ । ਗ੍ਰਹਿਸਥੀ ਬਣ ਕੇ ਨਿਹੰਗ ਸਿੰਘ ਆਪਣੇ ਜੀਵਨ ਨਿਸ਼ਾਨੇ ਤੋਂ ਦੂਰ ਚਲੇ ਜਾਇਆ ਕਰਨਗੇ । ਨਿਹੰਗਾਂ ਦੇ ਜਥੇ ਦੇਸ਼ ਦੇ ਧਰਮ ਦੀ ਰੱਖਿਆ ਕਰਨਗੇ । ਜਦੋਂ ਇਹ ਧਰਮ ਕਰਮ ਦੀ ਮਰਿਆਦਾ ਵਿੱਚ ਪੂਰੇ ਰਹਿਣਗੇ ਤਦੇ ਅਸੀਂ ਅੰਗ ਸੰਗ ਰਿਹਾ ਕਰਾਂਗੇ । ਜਦੋਂ ਇਹ ਮਰਿਆਦਾ ਛੱਡ ਜਾਣਗੇ ਤਾਂ ਖੁਆਰ ਹੋਣਗੇ । ਇਸ ਤਰ•ਾਂ ਭਾਈ ਮਾਨ ਸਿੰਘ ਨੂੰ ਵਰ ਦੇ ਕੇ ਨਿਹਾਲ ਕੀਤਾ ਭਾਈ ਮਾਨ ਸਿੰਘ ਬਹੁਤ ਪ੍ਰਸੰਨ ਹੋਏ । ਤਦੇ ਨਿਹੰਗ ਸਿੰਘਾਂ ਦਾ ਜਥਾ ਕਾਇਮ ਹੋਇਆ ਤੇ ਭਾਈ ਮਾਨ ਸਿੰਘ ਜੀ ਪਹਿਲੇ ਜਥੇਦਾਰ ਹੋਏ ਸਨ ।

ਗੁਰੂ ਸਾਹਿਬ ਵੱਲੋਂ ਦਿੱਤੇ ਸਰੋਵਰ ਤੇ ਗੁਦਾਵਰੀ ਤੇ ਵਰ ਨਾਲ ਇਥੇ ਗੁਰਦਵਾਰਾ ਗੁਦਾਵਰੀ ਸਰ ਸਾਹਿਬ ਦਾ ਨਿਰਮਾਣ ਕੀਤਾ ਗਿਆ ਜਿੱਥੇ ਅੱਜ ਕਲ• ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਸੰਗਰਾਂਦ ਤੇ ਪੁੰਨਿਆਂ ਨੂੰ ਸੰਗਤਾਂ ਇਸ਼ਨਾਨ ਕਰਦੀਆਂ ਹਨ ।