ਸਮਾਜ ਸੇਵੀ ਅਤੇ ਮੀਡੀਆ ਰਿਪੋਰਟਰ ਸ਼ਾਮ ਲਾਲ ਚਾਵਲਾ ਨੇ ਆਪਣੇ ਸਪੁੱਤਰ ਇੰਜ: ਸ਼ੈਫੀ ਚਾਵਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਆਪਣਾ ਹਲਫੀਆ ਬਿਆਨ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੇ ਰਾਂਹੀ ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਹੈ । ਉਨਾਂ ਦੀ ਇੱਛਾ ਹੈ ਕਿ ਮਰਨ ਉਪਰੰਤ ਉਨਾਂ ਦੀਆਂ ਦੋਵੇਂ ਅੱਖਾਂ ਕਿਸੇ ਲੋੜਵੰਦ ਵਿਅਕਤੀ ਨੂੰ ਦੁਨੀਆਂ ਦੇ ਕੁਦਰਤੀ ਰੰਗਾਂ ਦਾ ਨਜਾਰਾ ਦੇਖਣ ਲਈ ਲਗਾਈਆਂ ਜਾਣ ਅਤੇ ਇਨਾਂ ਦੀ ਕੋਈ ਵੀ ਕੀਮਤ ਵਸੂਲ ਨਾ ਕੀਤੀ ਜਾਵੇ ।