ਆਸਥਾ ਅਤੇ ਸ਼ਰਧਾ ਦੀ ਪ੍ਰਤੀਕ ਹੈ ਬਾਬਾ ਸ਼ਾਹ ਨੂਰ ਦੀ ਦਰਗਾਹ ਕੋਟਕਪੂਰਾ

   
      1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਮਿਸਤਰੀ ਬਰਾਦਰੀ ਦੇ ਲੋਕਾਂ ਲਈ ਭਾਂਵੇਂ ਸਰਕਾਰ ਨੇ ਮੁੜ ਵਸੇਬੇ ਲਈ ਸੇਂਕੜੇ ਏਕੜ ਜਮੀਨ ਦਾਨ ਵਿੱਚ ਦਿੱਤੀ ਪਰ ਫਿਰ ਵੀ ਇਹ ਸਾਰੇ ਪਰਿਵਾਰ ਆਪਣੇ ਵੱਡ ਵਡੇਰਿਆਂ ਦੀ ਮਿੱਟੀ ਆਪਣੇ ਨਾਲ ਲਿਆਏ ਭਾਰਤ ਵਿੱਚ ਆਕੇ ਉਨਾਂ ਆਪਣੇ ਪੀਰਾਂ ਫਕੀਰਾਂ ਨੂੰ ਸਿਜਦਾ ਕੀਤਾ । ਲਾਹੌਰ ਜਿਲ੍ਰੇ ਦੇ ਪਿੰਡ ਅਟਾਰੀ ਸਰੋਪਾ ਤੋਂ ਵੰਡ ਸਮੇਂ ਭਾਰਤ ਦੇ ਹਿੱਸੇ ਆਏ ਬਹਾਦਰ ਸਿੰਘ ਦੇ ਪਰਿਵਾਰ ਵਿਚੋਂ ਕਰਮ ਸਿੰਘ , ਭਾਨ ਸਿੰਘ , ਵਰਿਆਮ ਸਿੰਘ , ਖਜਾਨ ਸਿੰਘ , ਹਜਾਰਾ ਸਿੰਘ , ਮੰਗਲ ਸਿੰਘ , ਤੇ ਹੀਰਾ ਸਿੰਘ ਪੁੱਤਰ ਵਿਸਾਖਾ ਸਿੰਘ , ਪਿਆਰਾ ਸਿੰਘ ਪੁੱਤਰ ਹਰਨਾਮ ਸਿੰੰਘ ਤੇ ਹੋਰ ਬਹੁਤ ਸਾਰੇ ਮਿਸਤਰੀ ਭਰਾ ਆ ਕੇ ਕੋਟਕਪੂਰਾ ਦੇ ਪਰੇਮ ਨਗਰ ਵਿੱਚ ਵਸ ਗਏ ਤੇ ਸਰਕਾਰ ਨੇ ਇਥੇ ਇਨਾਂ ਨੂੰ ਕਈ ਘੁਮਾਂ ਜਮੀਨ ਦੇ ਕੇ ਖੇਤੀ ਬਾੜੀ ਕਰਕੇ ਆਪਣੇ ਪਰਿਵਾਰ ਪਾਲਣ ਦਾ ਜੁੰਮਾ ਸੌਂਪ ਦਿੱਤਾ । ਇਹ ਸਾਰਾ ਪਰਿਵਾਰ ਪਾਕਿਸਤਾਨ ਦੇ ਅਟਾਰੀ ਵਿਖੇ ਧੰਨ ਧੰਨ ਬਾਬਾ ਸ਼ਾਹ ਨੂਰ ਜੀ ਮਹਾਰਾਜ ਦਾ ਦਿਵਾਨਾ ਸੀ , ਉਨਾਂ ਦਾ ਮੰਨਣਾ ਹੈ ਕਿ ਕਿਸੇ ਸਮੇਂ ਮਿਸਤਰੀ ਪਰਿਵਾਰ ਵਿੱਚ ਕੋਈ ਔਲਾਦ ਨਹੀਂ ਹੁੰਦੀ ਸੀ ਜੇਕਰ ਹੁੰਦੀ ਸੀ ਤਾਂ ਉਹ ਪੂਰ ਨਹੀਂ ਸੀ ਚੜਦੀ ਤਾਂ ਉਨਾਂ ਬਾਬਾ ਸ਼ਾਹ ਨੂਰ ਜੀ ਦੇ ਦਰਬਾਰ ਵਿੱਚ ਆਪਣੀ ਫਰਿਆਦ ਲਗਾਈ । ਬਾਬਾ ਸ਼ਾਹ ਨੂਰ ਦੇ ਇਲਾਹੀ ਹੁਕਮ ਨਾਲ ਉਨਾਂ ਪਰਿਵਾਰਾਂ ਨੂੰ ਦਰਗਾਹ ਤੇ ਆਈ ਸੰਗਤ ਵਿੱਚ ਕਣਕ ਦੇ ਦਲੀਏ ਦਾ ਪ੍ਰਸ਼ਾਦ ਵੰਡਣ ਦੀ ਬਖਸ਼ਿਸ਼ ਹੋਈ ਤਾਂ ਇਸ ਪਰਿਵਾਰ ਦੀ ਪੂਰਤੀ ਸਿਰੇ ਚੜਨ ਲੱਗੀ ਤਾਂ ਸਾਰੇ ਪਰਿਵਾਰ ਬਾਬਾ ਸ਼ਾਹ ਨੂਰ ਜੀ ਦੇ ਦਿਵਾਨੇ ਹੋ ਗਏ। ਸਮਾਂ ਬੀਤਿਆ,ਬਦਕਿਸਮਤੀ ਨਾਲ ਹਿੰਦ-ਪਾਕਿ ਰਿਸ਼ਤੇ ਖਤਮ ਹੋ ਗਏ ਆਪਣੀ ਹੀ ਧਰਤੀ ਦੋ ਹਿੱਸਿਆਂ ਵਿੱਚ ਵੰਡੀ ਗਈ । ਪਰ ਆਪਸ ਵਿੱਚ ਅਤੇ ਆਪਣਿਆਂ ਦੇ ਮਿਲਣ ਦੀ ਤਾਂਘ ਨੇ ਸਾਰਿਆਂ ਦੇ ਮਨਾਂ ਤੇ ਉਦਾਸੀ ਦੀਆਂ ਕਿਰਨਾਂ ਵਿਸ਼ਾ ਦਿੱਤੀਆਂ । ਪਰ ਬਾਬੇ ਸ਼ਾਹ ਨੂਰ ਦੀ ਕ੍ਰਿਪਾ ਇਸ ਪਰਿਵਾਰ ਨੂੰ ਨਾ ਭੁਲੀ । ਪੂਰੇ ਪਰਿਵਾਰ ਨੇ ਆਪਣੇ ਮਨਾਂ ਵਿਚੋਂ ਬਾਬਾ ਸ਼ਾਹ ਨੂਰ ਦੀ ਸ਼ਾਖ ਨੂੰ ਜਗਾਈ ਰੱਖਿਆ ਤੇ ਹੁਣ ਅੱਧੀ ਸਦੀ ਬੀਤ ਜਾਣ ਤੇ ਕੋਟਕਪੂਰਾ ਸ਼ਹਿਰ ਦੇ ਪ੍ਰੇਮ ਨਗਰ ਯਾਨੀ ਆਪਣੀ ਜਗਾ ਵਿਚ ਬਾਬਾ ਸ਼ਾਹ ਨੂਰ ਜੀ ਮਹਾਰਾਜ ਦੀ ਦਰਗਾਹ ਦੀ ਉਸਾਰੀ ਕੀਤੀ । ਇਸ ਤਿੰਨ ਮੰਜਲੀ ਇਮਾਰਤ ਵਿੱਚ ਹਰੇਕ ਵੀਰਵਾਰ ਬਾਬਾ ਜੀ ਦੇ ਚਿਰਾਗ ਸੁਸ਼ੋਬਿਤ ਕੀਤੇ ਜਾਂਦੇ ਹਨ । ਇਨਾਂ ਪਰਿਵਾਰਾਂ ਦਾ ਮੰਨਣਾ ਹੈ ਕਿ ਬਾਬਾ ਜੀ ਦੀ ਤੋਂ ਉੱਚੀ ਇਮਾਰਤ ਇਸ ਪਰਿਵਾਰ ਵਿੱਚ ਨਹੀਂ ਬਣ ਸਕਦੀ । ਜੇਕਰ ਕਿਸੇ ਨੇ ਚਾਰ ਮੰਜਿਲਾਂ ਮਕਾਨ ਬਣਾਉਣਾ ਹੈ ਤਾਂ ਪਹਿਲਾਂ ਬਾਬਾ ਜੀ ਦੀ ਦਰਗਾਹ ਤੇ ਮੰਜਿਲ ਵਧੇਗੀ ਤੇ ਫਿਰ ਉਸ ਘਰ ਵਿੱਚ ਮੰਜਿਲ ਵਧਾਈ ਜਾ ਸਕਦੀ ਹੈ। ਸ਼ਰਧਾ ਤੇ ਭਾਵਨਾ ਨਾਲ ਭਰਪੂਰ ਇਨਾਂ ਪਰਿਵਾਰਾਂ ਵਿੱਚ ਇਹ ਰੀਤ ਚਲ ਰਹੀ ਹੈ ਕਿ ਕਿਸੇ ਘਰ ਖੁਸ਼ੀ ਹੋਵੇ ਸਭ ਤੋਂ ਪਹਿਲਾਂ ਉਹ ਆਪਣੀ ਖੁਸ਼ੀ ਇਸ ਦਰਗਾਹ ਤੇ ਸਾਂਜੀ ਕਰੇਗਾ , ਅਗਰ ਕੋਈ ਆਪਣੇ ਘਰ ਲੜਕੇ ਦਾ ਵਿਆਹ ਕਰਦਾ ਹੈ ਤਾਂ ਇਸ ਦਰਗਾਹ ਤੇ ਸਿਹਰੇ ਚੜਾਉੰਂਦਾ ਹੈ ਜੇ ਕਿਸੇ ਦੇ ਘਰ ਪੁੱਤਰ ਦੀ ਦਾਤ ਬਖਸ਼ਿਸ਼ ਹੁੰਦੀ ਹੈ ਤਾਂ ਦਰਗਾਹ ਤੇ ਸ਼ਰੀਂ ਬੰਨ ਕੇ ਜਾਂਦਾ ਹੈ , ਇਨਾਂ ਪਰਿਵਾਰਾਂ ਨੇ ਮਿਲ ਕੇ ਇਸ ਬਾਬੇ ਦੀ ਦਰਗਾਹ ਦੇ ਸਾਂਭ ਸੰਭਾਲ ਲਈ ਧੰਨ ਧੰਨ ਬਾਬਾ ਸ਼ਾਹ ਨੂਰ ਵੇਲਫੇਅਰ ਕਲੱਬ ਰਜਿ: ਕਰਵਾਇਆ ਹੈ । ਜਿਸ ਰਾਂਹੀ ਮਿਲ ਕੇ ਇਸ ਕਲੱਬ ਦੇ ਮੇਂਬਰ ਧਾਰਮਿਕ ਕੰਮਾਂ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਹਨ । ਇਸ ਕੱਲਬ ਨੇ ਮਰੀਜਾਂ ਦੇ ਟੇਸਟਾਂ ਲਈ ਅੱਧੇ ਰੇਟ ਤੇ ਟੇਸਟ ਕਰਕੇ ਦੇਣ ਲਈ ਇੱਕ ਲੇਬਾਰਟਰੀ ਖੋਲੀ ਹੋਈ ਹੈ। ਦਰਗਾਹ ਵਿੱਚ ਗਰੀਬਾਂ ਦੇ ਵਿਆਹਾਂ ਸ਼ਾਦੀਆਂ ਲਈ 1000 ਵਿਅਕਤੀਆਂ ਦੇ ਖਾਣੇ ਲਈ ਭਾਡਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਸਥਾਨ ਉਪਰ ਸ਼ੁੱਧ ਸ਼ਾਕਾਹਾਰੀ ਵਸਤੂਆਂ ਦੀ ਵਰਤੋਂ ਹੁੰਦੀ ਹੈ ਤੇ ਆਏ ਵੀਰਵਾਰ ਇਥੇ ਮਾਤਾ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਚਿਰਾਗ ਜਗਾਏ ਜਾਂਦੇ ਹਨ ਤੇ ਸੰਗਤਾਂ ਇਥੇ ਸ਼ਰਧਾ ਨਾਲ ਮੱਥਾ ਟੇਕ ਕੇ ਆਪਣੀਆਂ ਮਨੌਕਾਮਨਾਂ ਪੂਰੀਆਂ ਕਰਦੀਆਂ ਹਨ । ਇਨਾਂ ਸ਼ਰਧਾਲੂਆਂ ਦੇ ਮਨਾਂ ਚ ਆਪਣੇ ਅਟਾਰੀ ਵਾਲੇ ਬਾਬਾ ਸ਼ਾਹ ਨੂਰ ਜੀ ਮਹਾਰਾਜ ਦੀ ਦਰਗਾਹ ਦੇ ਦਰਸ਼ਨਾਂ ਦੀ ਅਭਿਲਾਸ਼ਾ ਬਰਕਰਾਰ ਹੈ, ਉਨਾਂ ਨੂੰ ਉਮੀਦ ਹੇ ਕਿ ਇੱਕ ਦਿਨ ਭਾਰਤ -ਪਾਕਿ ਰਿਸ਼ਤਿਆਂ ਵਿੱਚ ਪਈ ਦਰਾੜ ਖਤਮ ਹੋਵੇਗੀ ਤੇ ਉਹ ਆਪਣੇ ਪੀਰਾਂ ਫਕੀਰਾਂ ਦੇ ਦਰਬਾਰ ਚ ਹਾਜਰੀਆਂ ਭਰਣਗੇ । ਖੁਦਾ ਹਾਫਿਸ । ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਤੇ ਆਧਾਰਿਤ ਕਲਮ ਚੋ |

ਧੰਨ ਧੰਨ ਬਾਬਾ ਸ਼ਾਹ ਨੂਰ ਵੇਲਫੇਅਰ ਕਲੱਬ ਕੋਟਕਪੂਰਾ

ਮਲਕੀਤ ਸਿੰਘ ਮੀਤਾਪ੍ਰਧਾਨ98156-02200
ਨਿਰਮਲ ਸਿੰਘ ਨਿੰਮਾਮੀਤ ਪ੍ਰਧਾਨ99141-79945
ਸਰਦਾਰੀ ਲਾਲ ਕਪੂਰਜਨਰਲ ਸਕੱਤਰ97797-22108
ਅੰਕੁਰ ਗਰਗ ਸਹਾਇਕ ਸਕੱਤਰ98145-24112
ਲਖਵਿੰਦਰ ਸਿੰਘਖਜਾਨਚੀ 99887-51054
ਭਜਨ ਸਿੰਘ ਨੰਬਰਦਾਰ ਸਲਾਹਕਾਰ 98141-27452
ਜਸਵਿੰਦਰ ਸਿੰਘ ਸੰਧੂ ਸਲਾਹਕਾਰ 98152-26380