ਦੇਵ ਭੂਮੀ ਮਾਂ ਵੈਸ਼ਨੂੰ ਦੇਵੀ ਮੰਦਿਰ , ਹਰੀਨੋਂ ਰੋਡ ਕੋਟਕਪੂਰਾ

   

    ਕਰੀਬ 25 ਸਾਲ ਪਹਿਲਾਂ ਇਸ ਜਗ•ਾ ਤੇ ਸ਼ਮਸ਼ਾਨ ਘਾਟ ਹੁੰਦਾ ਸੀ । ਜਿਉਂ ਜਿਉਂ ਅਬਾਦੀ ਵਧਦੀ ਗਈ ਤਿਉਂ ਤਿਉਂ ਹੀ ਰੇਲਵੇ ਲਾਈਨਾਂ ਦੇ ਨਾਲ ਦੇ ਰਾਮਬਾਗ ਵਿੱਚ ਲੋਕਾਂ ਵਲੋਂ ਸੰਸਕਾਰ ਕਰਨੇ ਸੁਰੂ ਕਰ ਦਿੱਤੇ ਗਏ ਤੇ ਇਸ ਜਗ•ਾ ਤੇ ਖਾਲੀ ਸੁਨਸਾਣ ਵਾਲਾ ਮਾਹੌਲ ਬਣ ਗਿਆ । ਆਪਣੀ ਜਿੰਦਗੀ ਨੂੰ ਧਰਮ ਦੇ ਲੇਖੇ ਲਾਉਣ ਵਾਲੀ ਮਾਤਾ ਬਾਵੀ ਦੇਵੀ ਨੇ ਇਥੇ ਮਾਂ ਵੈਸ਼ਨੂੰ ਦੇਵੀ ਦਾ ਮੰਦਰ ਬਣਾਉਣ ਦਾ ਸੁਪਨਾ ਲਿਆ ਤੇ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਸੱਤਵੇਂ ਮੰਦਰ ਦੀ ਉਸਾਰੀ ਸੁਰੂ ਕਰ ਦਿੱਤੀ । ਇਥੇ ਵਰਨਣ ਯੋਗ ਹੈ ਕਿ ਰਾਜਸਥਾਨ ਦੇ ਹਨੂੰਮਾਨ ਗੜ• ਦਾ ਇੱਕ ਪਰਿਵਾਰ ਸੀ ਜਿਸ ਦੇ ਘਰ 7 ਪੀੜ•ੀਆਂ ਤੋਂ ਬੇਟੀ ਪੈਦਾ ਨਹੀਂ ਹੋਈ ਸੀ ਤੇ ਉਹ ਪਰਿਵਾਰ ਮਾਂ ਵੈਸ਼ਨੂੰ ਦੇਵੀ ਦੇ ਦਰਬਾਰ ਦਾ ਸ਼ਰਧਾਲੂ ਸੀ ਉਸ ਪਰਿਵਾਰ ਨੇ ਮਾਂ ਵੈਸ਼ਨੂੰ ਦਰਬਾਰ ਤੋਂ ਮੰਨਤ ਮੰਗੀ ਕਿ ਹੇ ਮਾਂ ਵੈਸ਼ਨੂੰ ਤੂੰ ਸਾਡੇ ਘਰ ਬੇਟੀ ਦੀ ਦਾਤ ਬਖਸ਼ ਅਤੇ ਅਸੀਂ ਉਸ ਨੂੰ ਤੇਰੇ ਹੀ ਦਰਬਾਰ ਵਿੱਚ ਚੜ•ਾ ਦੇਵਾਂਗੇ ਤਾਂ ਕਿ ਸਾਡੇ ਖਾਨਦਾਨ ਵਿੱਚ ਬੇਟੀਆਂ ਹੋਣ ਲੱਗ ਪੈਣ । ਮਹਾਂਮਾਈ ਦੀ ਕ੍ਰਿਪਾ ਨਾਲ ਇਸ ਪਰਿਵਾਰ ਵਿੱਚ ਬੇਟੀ ਨੇ ਜਨਮ ਲਿਆ ਤਾਂ ਕੁਝ ਮਹੀਨਿਆਂ ਬਾਅਦ ਉਸ ਪਰਿਵਾਰ ਨੇ ਇਸ ਬੇਟੀ ਨੂੰ ਮਹਾਂਮਾਈ ਦੇ ਦਰਬਾਰ ਦੇ ਆਪਣੇ ਵਚਨਾਂ ਮੁਤਾਬਕ ਚੜ•ਾ ਦਿੱਤਾ । ਦਰਬਾਰ ਵਿਚੋਂ ਪੰਡਤਾਂ ਨੇ ਵੈਸ਼ਨੂੰ ਮਾਂ ਦੇ ਸਿੱਕਿਆਂ ਵਿੱਚ ਲਪੇਟ ਕੇ ਇਸ ਬੱਚੀ ਨੂੰ ਗੋਪਾਲ ਮੋਚਨ ਦੇ ਜਨਮੇਂ ਤੇ ਬਦਰੀ ਨਾਥ ਦੇ ਰਹਿਣ ਵਾਲੇ 128 ਸਾਲਾਂ ਦੇ ਸੰਤਾਂ ਦੀ ਝੋਲੀ ਪਾ ਦਿੱਤਾ । ਜਿਥੇ ਇਸ ਬੱਚੀ ਨੂੰ ਬਾਵੀਦੇਵੀ ਦਾ ਨਾਂ ਮਿਲਿਆ , ਬੱਚੀ ਦੀ ਪਰਵਰਿਸ਼ ਕਰਦੇ ਅਤੇ ਸੰਤ ਮਤ ਨਾਲ ਦੁਨੀਆਂ ਦੇ ਚਾਲੇ ਚਲਦੇ ਹੋਏ ਸੰਤ ਬਿੰਦਰਾਬਨ ਪਹੁੰਚ ਗਏ । ਬੱਚੀ ਕਰੀਬ 5-7 ਸਾਲ ਦੀ ਹੋਈ ਤਾਂ ਸੰਤ ਇਸ ਫਾਨੀ ਸੰਸਾਰ ਨੂੰ ਅਲਵਿੱਦਾ ਕਹਿ ਗਏ। ਸੰਤਾਂ ਦੇ ਨਾਲ ਆਪਣਾ ਜੀਵਨ ਗੁਜਾਰਦੀ ਹੋਈ ਇਹ ਬੱਚੀ ਗਰਿਸਥੀ ਜੀਵਨ ਤੋਂ ਬਹੁਤ ਦੂਰ ਚਲੀ ਗÂਂੀ । ਵੱਖ ਵੱਖ ਸੰਤਾਂ ਦੀ ਸ਼ਗਿਰਦੀ ਕਰਨ ਵਾਲੀ ਇਹ ਬੱਚੀ ਜਵਾਨ ਹੁੰਦੀ ਗਈ ਤੇ ਮਾਂ ਦੇ ਗੁਣਗਾਨ ਵਿੱਚ ਮਸਤ ਹੁੰਦੀ ਗਈ । ਆਪਣੀ ਜਿੰਦਗੀ ਦੇ ਪੜ•ਾਅ ਨੂੰ ਪੂਰਨ ਅਤੇ ਮਾਂ ਦੇ ਅਸੀਰ ਵਾਦ ਨਾਲ ਮਾਤਾ ਬਾਵੀਦੇਵੀ ਨੇ ਸੱਤ ਮੰਦਰ ਉਸਾਰ ਕੇ ਅੰਨ ਪਾਨ ਕਰਨ ਦਾ ਪ੍ਰਣ ਲਿਆ । ਸੰਤ ਬਾਬਾ ਬੋਰੇ ਵਾਲੇ ਜੀ ਨਾਲ ਰਲ ਕੇ ਇਨਾਂ ਨੇ ਕਈ ਗਊਸ਼ਾਲਾਵਾਂ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਤੇ ਕਈ ਮੰਦਿਰ ਵੀ ਬਣਵਾਏ । ਜਿਨਾਂ ਵਿੱਚ ਲਾਲੇਆਣਾ , ਬਰੀਵਾਲਾ , ਮੁਕਤਸਰ ਸਾਹਿਬ , ਤਲਵੰਡੀ ਭਾਈ ਆਦਿ ਮੰਦਰ ਸ਼ਾਮਲ ਹਨ । ਮਾਤਾ ਬਾਵੀ ਦੇਵੀ ਨੇ ਕੋਟਕਪੂਰਾ ਵਿਖੇ ਮੰਦਿਰ ਦੀ ਉਸਾਰੀ ਕਰਕੇ 37 ਸਾਲ ਬਾਅਦ ਅੰਨ ਪਾਨ ਕੀਤਾ । 37 ਸਾਲ ਦੀ ਉਮਰ ਤੱਕ ਮਾਤਾ ਬਾਵੀਦੇਵੀ ਨੇ ਅੰਨ ਆਪਣੇ ਮੂੰਹ ਨਾਲ ਨਹੀਂ ਲਾਇਆ ।


1995 ਵਿੱਚ ਉਸੇ ਲੜੀ ਤਹਿਤ ਉਸ ਨੇ ਹਰੀਨੌ ਰੋਡ ਸਥਿਤ ਇਸ ਜਗ•ਾ ਤੇ ਸੱਤਵੇਂ ਮਾਤਾ ਵੈਸ਼ਨੂੰ ਮੰਦਿਰ ਨੂੰ ਉਸਾਰਿਆ । ਮਿਤੀ 03 ਮਈ 1995 ਨੂੰ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਵੈਸ਼ਨੂੰ ਦੇਵੀ ਜੀ ਦੀ ਮੂਰਤੀ ਦੀ ਸਥਾਪਨਾ ਪੂਰੇ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਕੀਤੀ ਗਈ । ਤੇ ਉਦੋਂ ਤੋਂ ਹੁਣ ਤੱਕ 3 ਮਈ ਨੂੰ ਮਹਾਂਮਾਈ ਦਾ ਜਾਗਰਣ ਕਰਵਾਇਆ ਜਾਂਦਾ ਹੈ । ਜਿਸ ਵਿੱਚ ਸੰਗਤਾਂ ਵੱਧ ਚੜ• ਕੇ ਹਿੱਸਾ ਲੈਂਦੀਆਂ ਹਨ ਤੇ ਮਹਾਂਮਾਈ ਦਾ ਅਸੀਰਵਾਦ ਪਰਾਪਤ ਕਰਦੀਆਂ ਹਨ । ਇਸ ਮੰਦਰ ਦੀ ਦੇਖਰੇਖ ਲਈ ਮਾਤਾ ਬਾਵੀ ਦੇਵੀ ਨੇ ਮਾਤਾ ਬਾਵੀ ਦੇਵੀ ਜੀ ਬਿੰਦਰਾਬਨ ਵਾਸੀ ਟਰੱਸਟ ਰਜਿ; ਕਰਵਾਇਆ ਜੋ ਮੰਦਰ ਦੀ ਦੇਖ ਰੇਖ ਕਰਦਾ ਹੈ । ਮੰਦਰ ਦੀ ਤਰੱਕੀ ਲਈ ਸੰਗਤਾਂ ਦੇ ਸਹਿਯੋਗ ਅਤੇ ਗੁਲਕ ਦੀ ਰਾਸ਼ੀ ਨੂੰ ਵਰਤਿਆ ਜਾਂਦਾ ਹੈ । ਮੰਦਰ ਦੀ ਉਸਾਰੀ ਜਾਰੀ ਹੈ ਮੰਦਰ ਅੰਦਰ ਭਰਤ ਪਾ ਕੇ ਉੱਚਾ ਕੀਤਾ ਜਾ ਚੁੱਕਾ ਹੈ ਅਤੇ ਦੋ ਹੋਰ ਮੂਰਤੀਆਂ ਦੀ ਸਥਾਪਨਾ ਕੀਤੀ ਗਈ ਹੈ । ਸ਼ਾਨਦਾਰ ਗੇਟ ਬਣਾ ਕੇ ਮੰਦਰ ਦੇ ਮੱਥੇ ਚਾਰ ਚੰਨ ਲੱਗੇ ਹਨ । ਹਰ ਮੰਗਲਵਾਰ ਮਾਤਾ ਬਾਵੀ ਦੇਵੀ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਲੱਗਦਾ ਹੈ । ਤੇ ਸੰਗਤਾਂ ਦੇ ਦਰਸ਼ਨਾ ਲਈ ਮੰਦਰ ਹਮੇਸ਼ਾਂ ਖੁਲ•੍ਰਾ ਰਹਿੰਦਾ ਹੈ । ਸ਼ਹਿਰ ਦੀਆਂ ਸੰਗਤਾਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਲੋਕ ਇਥੋਂ ਮੂੰਹ ਮੰਗੀਆਂ ਮਰਾਦਾਂ ਪਾਉਂਦੇ ਹਨ । ਮੰਦਰ ਅੰਦਰ ਕਾਰਸੇਵਾ ਹਮੇਸ਼ਾਂ ਚਾਲੂ ਰਹਿੰਦੀ ਹੈ । ਦਾਨੀ ਪੁਰਸ਼ ਆਪਣੇ ਦਸ ਨਹੁੰਆਂ ਦੀ ਨੇਕ ਕਮਾਈ ਵਿਚੋਂ ਦਾਨ ਵੀ ਦਿੰਦੇ ਹਨ ਜਿਸ ਨਾਲ ਮੰਦਰ ਦੀ ਤਰੱਕੀ ਹੁੰਦੀ ਹੈ ਤੇ ਹਮੇਸ਼ਾਂ ਨਵੀਆਂ ਚੀਜਾਂ ਦੀ ਉਸਾਰੀ ਕੀਤੀ ਜਾਂਦੀ ਹੈ । ਇਹ ਮੰਦਰ ਮਾਤਾ ਵੈਸ਼ਨੂੰ ਦੇਵੀ ਦੀ ਅਪਾਰ ਕਿਰਪਾ ਨਾਲ ਇਲਾਕੇ ਭਰ ਦੀਆਂ ਸੰਗਤਾਂ ਲਈ ਹਰਮਨ ਪਿਆਰਾ ਸਿੱਧ ਹੋ ਰਿਹਾ ਹੈ ।