ਵਿੱਦਿਆ ਦਾ ਭੰਡਾਰ - ਡੀ ਸੀ ਐਮ ਇੰਟਰਨੈਸ਼ਨਲ ਸਕੂਲ


Facebook Profile

        ਘੁੱਗ ਵਸਦੇ ਸ਼ਹਿਰ ਕੋਟਕਪੂਰੇ ਵਿੱਚ ਜੇ ਗੱਲ ਕਰੀਏ ਵਿਦਿਅਕ ਖੇਤਰਾਂ ਦੀ ਤਾਂ ਉਨਾਂ ਵਿਚੋਂ ਇੱਕ ਨਾਂ ਉਭੱਰ ਕੇ ਸਾਹਮਣੇ ਆਉਂਦਾ ਹੈ । ਬਾਬੂ ਦਲੀਪ ਚੰਦ ਮਿੱਤਲ ਮੈਮੋਰੀਅਲ ਐਜੂਕੇਸ਼ਨਲ ਸੋਸਾਇਟੀ ਰਜਿ: ਕੋਟਕਪੂਰਾ ਦੀ ਦੇਖ ਰੇਖ ਹੇਠ ਚਲ ਰਹੇ ਡੀ ਸੀ ਐਮ ਇੰਟਰਨੈਸ਼ਨਲ ਸਕੂਲ ਦਾ, ਜਿਥੇ ਬੱਚਿਆਂ ਨੂੰ ਸੀ ਬੀ ਐਸ ਈ ਸਲੇਬਸ ਰਾਂਹੀ ਆਧੁਨਿਕ ਤਰੀਕੇ ਨਾਲ ਪੜਾਇਆ ਜਾਂਦਾ ਹੈ । ਪੁਲੋਂ ਪਾਰ ਦੀ ਵੰਡ ਵਿੱਚ ਆਏ ਕੋਟਕਪੂਰੇ ਦੇ ਹਿੱਸੇ ਵਿੱਚ ਬਾਹਮਣ ਵਾਲਾ ਰੋਡ ਤੇ ਸਥਿਤ ਇਹ ਸਕੂਲ ਆਪਣੇ ਆਪ ਵਿੱਚ ਇੱਕ ਨਵੇਕਲੀ ਪਹਿਚਾਨ ਹੈ । ਹਰੀਨੌਂ ਵਾਲੇ ਫਾਟਕ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਸਾਨਦਾਰ ਇਮਾਰਤ ਵਿੱਚ ਬਣੇ ਇਸ ਸਕੂਲ ਅੰਦਰ ਵਧੀਆ ਖੁਲੇ ਹਵਾਦਾਰ ਤੇ ਏ ਸੀ ਕਲਾਸ ਰੂਮ , ਪੀਣ ਵਾਲੇ ਪਾਣੀ ਲਈ ਆਰ ਉ ਫਿਲਟਰ ਦਾ ਪ੍ਰਬੰਧ, ਖੁਲੇ ਖੇਡ ਦੇ ਮੈਦਾਨ , ਲਾਇਬ੍ਰੇਰੀ , ਕੰਪਿਊਟਰ ਲੈਬ ਅਤੇ ਪੜਿਆ ਲਿਖਿਆ ਸਟਾਫ ਹੈ । ਬੱਚਿਆਂ ਨੂੰ ਘਰਾਂ ਅਤੇ ਨਾਲ ਦੇ ਪਿੰਡਾਂ ਵਿਚੋਂ ਲਿਆਉਣ ਤੇ ਛੱਡ ਕੇ ਆਉਣ ਲਈ ਵਧੀਆ ਨਵੀਆਂ ਅਤੇ ਏ ਸੀ ਬੱਸਾਂ ਦੀ ਸਹੂਲਤ ਉਪਲੱਬਧ ਹੈ । ਸੀ ਬੀ ਐਸ ਈ ਨਵੀਂ ਦਿੱਲੀ ਤੋਂ ਐਫਲੀਏਟਿਡ ਇਸ ਸਕੂਲ ਵਿੱਚ ਬੱਚਿਆਂ ਲਈ ਸਮੇਂ ਸਮੇਂ ਸਿਰ ਕਲਚਰ ਐਕਟੀਵਿਟੀਜ , ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਨਾਲ ਤਿਉਹਾਰਾਂ ਦੀ ਮਹੱਤਤਾ ਬਾਰੇ ਬੱਚਿਆਂ ਨੂੰ ਜਾਗਰਿਕ ਕਰਨ ਲਈ ਸਬੰਧਤ ਪ੍ਰੋਗਰਾਮ ਉਲੀਕੇ ਜਾਂਦੇ ਹਨ । ਸਕੂਲ ਦੇ ਮਨੇਜਿੰਗ ਡਾਇਰੈਕਟਰ ਸ੍ਰੀ ਪਵਨ ਮਿੱਤਲ ਦੇ ਵਧੀਆ ਪ੍ਰਬੰਧਾਂ ਨਾਲ ਅੱਜ ਇਹ ਸਕੂਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਜਾ ਰਿਹਾ ਹੈ ।


Contact Number:01635-223954