ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਇੱਕ ਮੋਹਰੀ ਸੰਸਥਾ

 
View Prospect

            ਕੋਟਕਪੂਰੇ ਤੋਂ ਫਰੀਦਕੋਟ ਨੂੰ ਜਾਂਦਿਆਂ ਮੁੱਖ ਮਾਰਗ ਤੇ ਸਥਿਤ ਬਾਬਾ ਫਰੀਦ ਨਰਸਿੰਗ ਕਾਲਜ ਜੋ ਮਾਲਵੇ ਵਿੱਚ ਆਪਣੀ ਚੰਗੀ ਦਿਖ ਬਣਾਈ ਬੈਠਾ ਹੈ, ਚ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਸੂਬਿਆਂ ਤੋਂ ਵਿਦਿਆਰਥਣਾਂ ਨਰਸਿੰਗ ਟਰੇਡਿੰਗ ਕੋਰਸ ਲਈ ਆਉੰਦੀਆਂ ਹਨ । ਇਹ ਵਿਦਿਅਕ ਸੰੰਸਥਾ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਵਿੱਚ ਗਿਣੀ ਜਾਂਦੀ ਹੈ ਜੋ ਸਾਡੇ ਕੋਟਕਪੂਰੇ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਮਾਨ ਵਾਲੀ ਗੱਲ ਹੈ । ਇਹ ਸੰਸਥਾ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਨੂੰ ਸਮਰਪਿਤ ਹੈ । ਸੰਸਥਾ ਦੇ ਸੰਸਥਾਪਕ ਬਾਬਾ ਦਿਆਲ ਸਿੰਘ ਜੀ ਸੁਰ ਸਿੰਘ ਵਾਲੇ ਹਨ । ਜਿਨਾਂ ਦੀ ਅਗਵਾਈ ਹੇਠ ਇਹ ਸੰਸਥਾ ਧਾਰਮਿਕ ਸੰਸਕਾਰਾਂ ਸਹਿਤ ਚਲਦੀ ਹੋਈ ਵਿਦਿਆਰਥਣਾਂ ਨੂੰ ਧਰਮ ਨਾਲ ਜੋੜਦੀ ਹੈ ਤੇ ਧਾਰਮਿਕ ਰੁਚੀ ਪੈਦਾ ਕਰਦੀ ਹੈ । ਇਸ ਸੰਸਥਾ ਵਿੱਚ ਨਰਸਿੰਗ ਕੋਰਸ ਏ ਐਨ ਐਮ , ਜੀ ਐਨ ਐਮ , ਬੀ ਐਸ ਸੀ ,ਪੋਸਟ ਬੇਸਿਕ ਅਤੇ ਬੀ ਐਸ ਸੀ ਬੇਸਿਕ ਕੋਰਸ ਕਰਵਾਏ ਜਾਂਦੇ ਹਨ । ਖੁਲ•ੇ ਅਤੇ ਸ਼ਾਂਤ ਵਾਤਾਵਰਨ ਵਿੱਚ ਬਣੀ ਇਸ ਸੰਸਥਾ ਵਿੱਚ ਵਿਦਿਆਰਥਣਾਂ ਲਈ ਸੁੰਦਰ ਪਾਰਕ ,ਸ਼ਾਨਦਾਰ ਏਸੀ ਇਮਾਰਤ ,ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਹੁੱਈਆ ਹਨ । ਸੰਸਥਾ ਦੇ ਚੇਅਰਮੈਨ ਸ: ਬਲਕਾਰ ਸਿੰਘ ਢਿਲੋਂ ਹਨ ਜਿਨਾਂ ਦੀ ਯੋਗ ਅਗਵਾਈ ਵਿੱਚ ਸੰਸਥਾਂ ਦਿਨ ਬ ਦਿਨ ਨਵੀਆਂ ਉਚਾਈਆਂ ਨੂੰ ਛੂ ਰਹੀ ਹੈ ।

ਇਸ ਦੇ ਅੰਦਰ ਵਿਦਿਆਰਥਣਾਂ ਲਈ ਵਧੀਆ ਤੇ ਆਧੁਨਿਕ ਤਰੀਕਿਆਂ ਵਾਲੇ ਕਲਾਸ ਰੂਮ , ਪ੍ਰੈਕਟੀਕਲ ਲਈ ਮਾਡਰਨ ਲਬਾਰਟਰੀ ਅਤੇ 200 ਦੇ ਕਰੀਬ ਮਾਡਰਨ ਕਮਰਿਆਂ ਦੀ ਸਹੂਲਤਾਂ, ਦੂਰ ਦੁਰਾਡੇ ਤੋਂ ਆਈਆਂ ਵਿਦਿਆਰਥਣਾਂ ਲਈ ਆਧੁਨਿਕ ਹੋਸਟਲ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ । ਇਸ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ : ਮਨਜੀਤ ਸਿੰਘ ਢਿਲੋਂ ਅਤੇ ਡਿਪਟੀ ਡਾਇਰੈਕਟਰ ਡਾ : ਪ੍ਰੀਤਮ ਸਿੰਘ ਛੋਕਰ ਦੇ ਨਿੱਘੇ ਸੁਭਾਅ ਸੰਸਥਾਂ ਦੀ ਤਰੱਕੀ ਵਿੱਚ ਵਿਸੇਸ਼ ਯੋਗਦਾਨ ਪਾ ਰਹੇ ਹਨ ਤੇ ਦਿਨ ਬਦਿਨ ਵਿਦਿਆਰਥਣਾਂ ਨੂੰ ਨਵੀਂ ਸਿੱਖਿਆ ਦੇਣ ਲਈ ਸਰਕਾਰ ਨਾਲ ਤਾਲਮੇਲ ਕਰਕੇ ਆਪਣੇ ਕਾਲਜ ਵਿੱਚ ਲੋੜੀਂਦੇ ਨਵੇਂ ਕੋਰਸ ਲਿਆ ਰਹੇ ਹਨ ਜਿਸ ਕਰਕੇ ਇਸ ਪਿਛੜੇ ਹੋਏ ਇਲਾਕੇ ਦੇ ਬੱਚਿਆਂ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ । ਕਾਲਜ ਦੇ ਪ੍ਰਿਸੀਪਲ ਮੈਡਮ ਮਾਰਥਾ ਜਾਰਜ ਟੀਚਿੰਗ ਸਟਾਫ ਦੇ ਸਹਿਯੋਗ ਸਦਕਾ ਵਿਦਿਆਰਥਣਾਂ ਦੀ ਸਿਖਲਾਈ ਲਈ ਮਾਡਰਨ ਤਰੀਕੇ ਅਪਨਾਉਂਦੇ ਰਹਿੰਦੇ ਹਨ ਤੇ ਉੱਚ ਪੱਧਰੀ ਸੋਚ ਤੇ ਨਿਰਧਾਰਤ ਬੱਚੀਆਂ ਨੂੰ ਸਿੱਖਿਆ ਪ੍ਰਦਾਨ ਕਰਦੇ ਹਨ । ਵੈਸੇ ਤਾਂ ਸੰਸਥਾਂ ਦਾ ਰਿਜਲਟ ਸੌ ਫੀ ਸਦੀ ਹਰ ਸਾਲ ਹੀ ਆਉਂਦਾ ਹੈ ਪਰ ਪਿਛਲੇ ਸਾਲ ਦੌਰਾਨ ਸੁਖਵੀਰ ਕੌਰ ਨਾਂ ਦੀ ਵਿਦਿਆਰਥਣ ਨੈ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦੇ ਨਾਂ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ ਜਿਸ ਦਾ ਸਿਹਰਾ ਉਸਨੈ ਕਾਲਜ ਡਾਇਰੈਕਟਰ ਡਾ : ਢਿਲੋਂ ਅਤੇ ਡਾ : ਛੋਕਰ ਦੇ ਵਧੀਆ ਪ੍ਰਬੰਧਾਂ ਦੇ ਸਿਰ ਬੰਨਿ•ਆ । ਸਮਾਜ ਸੇਵੀ ਕੰਮਾਂ ਵਿੱਚ ਇਸ ਸੰਸਥਾ ਦਾ ਯੋਗਦਾਨ ਹਮੇਸ਼ਾਂ ਹਾਂ ਪੱਖੀ ਰਿਹਾ ਹੈ ਜਿਸ ਕਾਰਨ ਸਮਾਜ ਅੰਦਰ ਇਨਾਂ ਦੇ ਇਸ ਕਾਰਜ ਦੀ ਵੀ ਪ੍ਰਸੰਸਾਂ ਸਿਖਰਾਂ ਛੋਹ ਰਹੀ ਹੈ । ਸੰਸਥਾਂ ਨੇ ਹੁਣ ਤੱਕ 200 ਦੇ ਕਰੀਬ ਮੁਫਤ ਮੇਡੀਕਲ ਕੈਂਪ , ਖੂਨ ਦਾਨ ਕੈਂਪ , ਪੋਲਿਉ ਕੈਂਪ ਲਗਾਏ ਹਨ ਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਭਰੂਣ ਹੱਤਿਆਵਾਂ ਖਤਮ ਕਰਨ , ਦਾਜ ਦਹੇਜ ਅਤੇ ਹੋਰ ਭੈੜੀਆਂ ਲਾਹਨਤਾਂ ਪ੍ਰਤੀ ਵਿਦਿਆਰਥਣਾਂ ਨੂੰ ਸੁਚੇਤ ਕਰਨ ਲਈ ਸਮੇਂ ਸਮੇਂ ਸਿਰ ਜਾਗ੍ਰਿਤਾ ਕੈਂਪਾਂ ਦਾ ਆਯੋਜਨ ਕਰਦੀ ਰਹਿੰਦੀ ਹੈ। ਕੌਮੀ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਕਾਲਜ ਅੰਦਰ ਪ੍ਰੋਗਰਾਮਾਂ ਦਾ ਆਗਾਸ ਕਰਵਾਕੇ ਬੱਚਿਆਂ ਨੂੰ ਤਿਉਹਾਰਾਂ ਦੀ ਮਹਾਨਤਾ ਬਾਰੇ ਵਿਸੇਸ਼ ਜਾਣਕਾਰੀ ਦਿੱਤੀ ਜਾਂਦੀ ਹੈ । 1995 ਤੋਂ ਪੋਲਿਉ ਬੂੰਦਾਂ ਪਿਲਾਉਣ ਵਾਲੀ ਰਾਸ਼ਟਰੀ ਪਲਸ ਪੋਲਿਉ ਮੁਹਿੰਮ ਵਿੱਚ ਹਿੱਸਾ ਲੈ ਕੇ ਸ਼ਿਹਤ ਵਿਭਾਗ ਦਾ ਨਾਂ ਰੋਸ਼ਨ ਕੀਤਾ ਹੈ । ਸੰਸਥਾਂ ਵੱਲੋਂ ਵਿਦਿਆਰਥਣਾਂ ਲਈ ਬਣਾਈ ਨਵੀਂ ਬਿਲਡਿੰਗ ਦਾ ਉਦਘਾਟਨ ਕਰਦਿਆਂ ਸਾਬਕਾ ਮੰਤਰੀ ਤਿਕਸ਼ਨ ਸੂਦ ਨੇ ਕਾਲਜ ਦੇ ਪ੍ਰਬੰਧਾਂ ਦੀ ਭਰਪੂਰ ਸਲਾਘਾ ਕੀਤੀ ਸੀ । ਅੱਜ ਇਹ ਕਾਲਜ ਕੋਟਕਪੂਰਾ ਹੀ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਬੱਚਿਆਂ ਦੇ ਸੁਨੈਹਿਰੇ ਭਵਿੱਖ ਲਈ ਵਚਨ ਬੱਧ ਹੈ ।