ਸਰਕਾਰੀ ਸਹੂਲਤਾਂ ਨਾਲ ਲੈਸ ਹੈ ਸਰਕਾਰੀ ਹਸਪਤਾਲ ਕੋਟਕਪੂਰਾ      ਸਰਕਾਰੀ ਹਸਪਤਾਲ ਕੋਟਕਪੂਰਾ ਜੋ 1935 ਵਿੱਚ ਫਰੀਦਕੋਟ ਸਟੇਟ ਦੇ ਰਾਜਾ ਹਰਿੰਦਰ ਸਿੰਘ ਬੰਸ ਬਹਾਦਰ ਦੀ ਦੇਖ ਰੇਖ ਹੇਠ ਕੁਈਨਜ ਮੈਰੀ ਜਨਰਲ ਹਸਪਤਾਲ ਦੇ ਨਾਂ ਹੇਠ ਬਨਣਾ ਸੁਰੂ ਹੋਇਆ ਸੀ ਇਸ ਦਾ ਰਸਮੀ ਉਦਘਾਟਨ ਮਾਨਯੌਗ ਲੈਂਫਟੀਨੈਂਟ ਕਰਨਲ ਐਚ ਵਿਲਬਰ ਫੋਰਸ ਬਿੱਲ ਸੀ ਆਈ ਈ ਏਜੰਟ ਟੂ ਦਾ ਗਵਰਨਰ ਜਨਰਲ ਪੰਜਾਬ ਸਟੇਟ ਨੇ 21 ਨਵੰਬਰ 1936 ਨੂੰ ਮਰੀਜਾਂ ਲਈ ਲੋਕ ਅਰਪਣ ਕੀਤਾ । ਇਹ ਹਸਪਤਾਲ ਬਠਿੰਡਾ ਫਿਰੋਜਪੁਰ ਨੈਸ਼ਨਲ ਹਾਈਵੇ ਰੋਡ ਤੇ ਕੋਟਕਪੂਰਾ ਸ਼ਹਿਰ ਵਿੱਚ ਫਰੀਦਕੋਟ ਸਟੇਟ ਦੇ ਰਾਜਾ ਵੱਲੋਂ ਦਾਨ ਕੀਤੀ ਕਰੀਬ ਛੇ ਏਕੜ ਜਮੀਨ ਵਿੱਚ ਫੈਲਿਆ ਹੋਇਆ ਹੈ । ਸੂਰੂ ਵਿੱਚ ਇਹ ਹਸਪਤਾਲ 20 ਬਿਸਤਰੇ ਦਾ ਸਟਾਰਟ ਹੋਇਆ ਸੀ ਤੇ ਉਸ ਤੋਂ ਬਾਅਦ ਮਰੀਜਾਂ ਦੀ ਆਮਦ ਨੂੰ ਦੇਖਦੇ ਹੋਏ ਇਸ ਨੂੰ 30 ਬਿਸਤਰਾ ਹਸਪਤਾਲ ਅਪਗ੍ਰੇਡ ਕਰਕੇ 50 ਬਿਸਤਰਿਆਂ ਦਾ ਕਰ ਦਿੱਤਾ ਗਿਆ । ਹਸਪਤਾਲ ਦੇ ਮੁੱਖ ਅਫਸਰ ਐਸ ਐਮ ਉ ਡਾ: ਗਾਜੀ ਉਜੈਰ ਅਤੇ ਸਟਾਫ ਦੀ ਹਿੰਮਤ ਸਦਕਾ ਇਸ ਹਸਪਤਾਲ ਦੀ ਨਵੀਂ ਬਿਲਡਿੰਗ ਵਾਸਤੇ ਐਮ ਸੀ ਐਚ ਵੱਲੋਂ ਸਾਢੇ ਪੰਜ ਕਰੋੜ ਰੁਪੈ ਪਾਸ ਕਰ ਦਿੱਤੇ ਗਏ ਹਨ। ਤੇ ਹੁਣ ਇਸ ਦੀ ਕਪੈਸਟੀ 80 ਬੈੱਡ ਦੀ ਪਾਸ ਕਰ ਦਿੱਤੀ ਗਈ ਹੈ । ਇਸ ਹਸਪਤਾਲ ਅੰਦਰ ਮਰੀਜਾਂ ਲਈ ਖਾਸ ਸਹੂਲਤਾਂ ਦਾ ਪ੍ਰਬੰਧ ਹੈ। ਉ ਪੀ ਡੀ ਜਿਥੇ ਹਰ ਰੋਜ ਕਰੀਬ 300 ਮਰੀਜਾਂ ਦਾ ਚੱਕ ਅੱਪ ਕੀਤਾ ਜਾਂਦਾ ਹੈ ਅਤੇ ਸਪੈਸਲਿਸਟ ਡਾਕਟਰਾਂ ਦੀਆਂ ਟੀਮਾਂ ਹਮੇਸ਼ਾਂ ਮਰੀਜਾਂ ਦੀ ਵਧੀਆ ਦੇਖ ਭਾਲ ਲਈ ਹਾਜਰ ਰਹਿੰਦੀਆਂ ਹਨ । ਇਨਡੋਰ ਸਹੂਲਤਾਂ ਵਿਚੋਂ ਹਸਪਤਾਲ ਵਿੱਚ ਸਰਜੀਕਲ ਅਪ੍ਰੇਸ਼ਨ ਅਤੇ ਡਲਿਵਰੀ ਕੇਸ ਵੱਡੀ ਪੱਧਰ ਤੇ ਕੀਤੇ ਜਾਂਦੇ ਹਨ । ਹਸਪਤਾਲ ਵਿੱਚ ਸਜੇਰੀਅਨ ਡਲਿਵਰੀ ਕੇਸ ਕਰਵਾਉਣ ਵਾਲੇ ਮਰੀਜਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਸਗੋਂ ਉਸੇ ਦਿਨ ਹੀ ਹਸਪਤਾਲ ਦੀ ਤਰਫੋਂ 1000\- ਰੁਪੈ ਦਾ ਚੈੱਕ ਮਰੀਜ ਨੂੰ ਦਿੱਤਾ ਜਾਂਦਾ ਹੈ । ਬੀ ਪੀ ਐਲ ਕਾਰਡ ਹੋਲਡਰ ਅਤੇ ਡਲਿਵਰੀ ਕੇਸ ਦੇ ਮਰੀਜਾਂ ਦੇ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਹਨ ।

ਬਲੱਬ ਬੈਂਕ ਕੋਟਕਪੂਰਾ ਪੂਰੇ ਇਲਾਕੇ ਦਾ ਸਭ ਤੋਂ ਵੱਡਾ ਬਲੱਡ ਬੈਂਕ ਅਖਵਾਉਂਦਾ ਹੈ , ਇਸ ਬੈਂਕ ਲਈ ਕੈਂਪਾਂ ਰਾਂਹੀ ਕਰੀਬ 400 ਯੂਨਿਟ ਪ੍ਰਤੀ ਮਹੀਨਾ ਬਲੱਡ ਇਕੱਠਾ ਕੀਤਾ ਜਾਂਦਾ ਹੈ ਜੋ ਡਲਿਵਰੀ ਕੇਸਾਂ ਲਈ ਜਰੂਰਤ ਮੰਦ ਮਰੀਜਾਂ ਨੂੰ ਫਰੀ ਆਫ ਕਾਸਟ ਦਿੱਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਸਿਰਫ 300\- ਰੁਪੈ ਪ੍ਰਤੀ ਯੂਨਿਟ ਦਿੱਤਾ ਜਾਂਦਾ ਹੈ ਇਸ ਬੈਂਕ ਲਈ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਟੋਟਲੀ ਮਾਡਰਨ ਤਕਨੀਕ ਨਾਲ ਬਣਾਈ ਜਾ ਰਹੀ ਹੈ । ਇਸ ਹਸਪਤਾਲ ਵਿੱਚ 1936 ਤੋਂ ਬਣੇ ਹੋਏ ਦੋ ਵਾਰਡ ਉਸ ਹੀ ਪੁਜੀਸ਼ਨ ਵਿੱਚ ਹਨ । ਇਸ ਹਸਪਤਾਲ ਵਿੱਚ ਮੁਰਦਾ ਲਾਸ਼ਾਂ ਨੂੰ ਸੰਭਾਲਣ ਲਈ ਮੋਰਚਰੀ ਦਾ ਖਾਸ ਪ੍ਰਬੰਧ ਹੈ ਹਸਪਤਾਲ ਅੰਦਰ ਮੈਡੀਕਲ ਸਟੋਰ ਦਾ ਖਾਸ ਪ੍ਰਬੰਧ ਹੈ ਜੋ 24 ਘੰਟੇ ਸਰਵਿਸ ਲਈ ਖੁਲਾ ਰਹਿੰਦਾ ਹੈ । ਐਂਮਰਜੈਸੀ ਵਿਭਾਗ ਹਮੇਸ਼ਾਂ ਖੁਲਾ ਰਹਿੰਦਾ ਹੈ । ਇਸ ਹਸਪਤਾਲ ਅੰਦਰ 108 ਐਂਬੂਲੈਂਸ ਦਾ ਖਾਸ ਪ੍ਰਬੰਧ ਹੈ । ਹਸਪਤਾਲ ਅੰਦਰ 24 ਘੰਟੇ ਬਿਜਲੀ ਸਪਲਾਈ ਉਪਲਬਧ ਹੈ । ਇਸ ਹਸਪਤਾਲ ਅੰਦਰ ਆਰ ਉ ਸਿਸਟਮ ਵੀ ਉਪਲਬਧ ਹਨ । ਮਾਡਰਨ ਅਪ੍ਰੇਸ਼ਨ ਥਿਏਟਰ ਕਰੀਬ 1998 ਤੋਂ ਚਲ ਰਿਹਾ ਹੈ । ਤੇ ਉਸ ਵਿੱਚ ਮਾਡਰਨ ਮਸ਼ੀਨਰੀ ਆ ਰਹੀ ਹੈ । ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਮਾਹਰ ਡਾਕਟਰ ਮੌਜੂਦ ਹਨ ।

ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਮੋਬਾਇਲ ਨੰਬਰ
1 ਡਾ ਗਾਜੀ ਉਜੈਰ ਐਸ ਐਮ ਉ94176-15093
2 ਡਾ : ਕੁਲਦੀਪ ਧੀਰ ਐਮ ਡੀ ਐਸ 98149-76465
3 ਡਾ: ਰਮੇਸ਼ ਕੁਮਾਰ ਬੀ ਡੀ ਉ 98882-50050
4 ਡਾ: ਗਗਨਦੀਪ ਕੌਰ ਗਾਇਨੀ98141-94909
5 ਡਾ: ਸਤਵਿੰਦਰ ਜੀਤ ਸਿੰਘ ਸੈਣੀਐਮ ਐਸ ਆਰਥੋ 98554-81295
6 ਡਾ: ਕਰਮਜੀਤ ਕੌਰ ਗਾਇਨੀ 98148-15827
7 ਡਾ: ਐਚ ਐਸ ਗਾਂਧੀ ਐਮ ਡੀ ਇਨਥੀਸੀਆ98144-01388
8 ਡਾ: ਕੁਲਵਿੰਦਰ ਸਿੰਘ ਈ ਐਮ ਉ97790-33744
9 ਡਾ: ਦਿਨੇਸ਼ ਸੇਠੀ 94658-07037