ਸਰੀਰਦਾਨੀ ਪੁਸ਼ਪਾ ਮੌਂਗਾ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜ਼ਾਂ ਵਾਸਤੇ ਦਾਨ


      ਸ਼ਹਿਰ ਦੇ ਪੁਰਾਣੇ ਅਤੇ ਪ੍ਰਸਿੱਧ ਡਾ. ਮਹਿੰਦਰ ਪ੍ਰਤਾਪ ਮੌਂਗਾ ਪ੍ਰਧਾਨ ਸੇਵਾ ਭਾਰਤੀ ਦੀ ਪਤਨੀ ਪੁਸ਼ਪਾ ਮੋਂਗਾ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਜਾਣ 'ਤੇ ਉਨ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਡਾ. ਮੌਂਗਾ ਤੇ ਉਨ ਦੀ ਪਤਨੀ ਸਵ. ਪੁਸ਼ਪਾ ਮੌਂਗਾ ਨੇ ਆਪਣੀ ਸਰੀਰ ਦਾਨ ਦੀ ਵਸੀਅਤ ਸਮਾਜ ਸੇਵੀ ਸੰਸਥਾ ਸਿਟੀ ਕਲੱਬ ਕੋਟਕਪੂਰਾ ਕੋਲ ਕੀਤੀ ਹੋਈ ਸੀ। ਉਨ ਦੀ ਮੌਤ ਹੋਣ ਉਪਰੰਤ ਦਸ਼ਮੇਸ਼ ਮੈਡੀਕਲ ਕਾਲਜ਼ ਫਰੀਦਕੋਟ ਨੂੰ ਦੇਹ ਦਾਨ ਕਰਵਾਈ। ਦਸ਼ਮੇਸ਼ ਮੈਡੀਕਲ ਕਾਲਜ਼ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਤੇ ਡਾ. ਮਿੱਤਲ 'ਤੇ ਆਧਾਰਿਤ ਟੀਮ ਨੇ ਡਾ. ਮੌਂਗਾ ਦੇ ਨਿਵਾਸ ਸਥਾਨ ਤੋਂ ਮ੍ਰਿਤਕ ਦੇਹ ਪ੍ਰਾਪਤ ਕੀਤੀ ਤੇ ਪੂਰੇ ਸਨਮਾਨ ਸਹਿਤ ਦਸ਼ਮੇਸ਼ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਪਹੁੰਚਾਈ। ਸਰੀਰਦਾਨੀ ਪੁਸ਼ਪਾ ਮੌਂਗਾ ਨੂੰ ਉਨ ਦੇ ਪੁੱਤਰ ਡਾ. ਨਵਿੰਦਰ ਮੌਂਗਾ ਅਤੇ ਨੂੰਹ ਡਾ. ਪਾਇਲ ਮੌਂਗਾ, ਬੇਟੀ ਨਿਧੀ ਬਜਾਜ, ਜਵਾਈ ਸੰਜੀਵ ਬਜਾਜ ਅਤੇ ਰਿਸ਼ਤੇਦਾਰਾਂ ਵੱਲੋਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।


ਅੱਖਾਂ ਤੇ ਦੇਹ ਦਾਨ ਕਰਕੇ ਅੱਜ ਅਮਰ ਹੋ ਗਿਆ ਸਾਡਾ ਕਰਨੈਲ ਪੂਰੀਆਂ ਵਾਲਾ


      ਪਿਛਲੀ ਅੱਧੀ ਸਦੀ ਤੋਂ ਪੂਰੀਆਂ ਬਣਾ ਕੇ ਲੋਕਾਂ ਦੇ ਢਿੱਡ ਭਰਨ ਅਤੇ ਕੋਟਕਪੂਰਾ ਵਿਖੇ ਰਹਿਣ ਵਾਲੇ ਕਰਨੈਲ ਨੂੰ ਕੌਣ ਨਹੀਂ ਸੀ ਜਾਣਦਾ , ਐਸਾ ਕੋਈ ਵੀ ਵਿਅਕਤੀ ਇਲਾਕੇ ਵਿੱਚ ਨਹੀਂ ਹੋਵੇਗਾ ਜਿਸ ਨੇ ਕਰਨੈਲ ਦੇ ਹੱਥ ਦੀ ਬਣੀ ਪੂਰੀ ਨਾ ਖਾਧੀ ਹੋਵੇ , ਪਹਿਲਾਂ ਰੇਲਵੇ ਸਟੇਸ਼ਨ ਤੇ ਫਿਰ ਢੋਡਾ ਚੌਂਕ ਦੇ ਨੇੜੇ ਪੂਰੀਆਂ ਬਣਾ ਕੇ ਸ਼ਹਿਰ ਹੀ ਨਹੀਂ ਪੂਰੇ ਇਲਾਕੇ ਵਿੱਚ ਮਾਣ ਖੱਟਨ ਵਾਲਾ ਕਰਨੈਲ ਅੱਜ ਇਸ ਫਾਨੀ ਸੰਸਾਰ ਨੂੰ ਅਲਵਿੱ•ਦਾ ਕਹਿ ਗਿਆ ਤੇ ਜਾਂਦੇ ਹੋਏ ਆਪਣੀਆਂ ਬੇਮੁੱਲੀਆਂ ਅੱਖਾਂ ਅਤੇ ਸਰੀਰ ਦਾਨ ਕਰਕੇ ਲੋਕਾਂ ਨੂੰ ਹੀ ਸਪਰਪਿਤ ਹੋ ਗਿਆ । ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ 'ਤੇ ਅਮਲ ਕਰਦਿਆਂ ਅੱਜ ਕਰਨੈਲ ਦੇ ਪ੍ਰੇਮੀ ਪਰਿਵਾਰ ਨੇ ਆਪਣੇ ਸਤਿਕਾਰਤ ਬਜੁਰਗ ਦੇ ਦੇਹਾਂਤ ਤੋਂ ਬਾਅਦ ਉਸ ਦਾ ਸਰੀਰ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ। ਬਲਾਕ ਕੋਟਕਪੂਰਾ ਦੇ ਸੱਤ ਮੈਂਬਰ ਰਾਜ ਕੁਮਾਰ ਇੰਸਾਂ ਅਤੇ ਨਰਿੰਦਰ ਕੁਮਾਰ ਦੇ ਸਤਿਕਾਰਯੋਗ ਪਿਤਾ ਅਣਥੱਕ ਸੇਵਾਦਾਰ ਪ੍ਰੇਮੀ ਕਰਨੈਲ ਇੰਸਾਂ (75) ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਿਕ ਦੇ ਚਰਨਾਂ 'ਚ ਜਾ ਵਿਰਾਜੇ ਹਨ। ਉਨ•ਾਂ ਦੀ ਮ੍ਰਿਤਕ ਦੇਹ ਨੂੰ ਧੀਆਂ ਅਤੇ ਨੂੰਹਾਂ ਨੇ ਮੌਢਾ ਲਾਕੇ ਫੁੱਲਾਂ ਨਾਲ ਸਜੀ ਗੱਡੀ ਵਿੱਚ ਰੱਖਿਆ। ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਮੈਂਬਰਾਂ ਵੱਲੋਂ ਸਲਾਮੀ ਦੇ ਕੇ ਵੱਡੇ ਕਾਫਲੇ ਦੇ ਰੂਪ ਵਿਚ “ਜਬ ਤਕ ਸੂਰਜ ਚਾਂਦ ਰਹੇਗਾ ਕਰਨੈਲ ਇੰਸਾਂ ਤੇਰਾ ਨਾਮ ਰਹੇਗਾ” ਨਾਅ•ਰੇ ਮਾਰਦੇ ਹੋਏ ਮ੍ਰਿਤਕ ਦੇਹ ਨੂੰ ਮੁਕਤਸਰ ਰੋਡ , ਰੇਲਵੇ ਪੁੱਲ ਤੋ ਲਾਇਟਾਂ ਵਾਲੇ ਚੌਂਕ ਵਿਖੇ ਪਹੁੰਚੇ। ਕਰਨੈਲ ਸਿੰਘ ਦੀ ਸਵੈ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਕਰਨੈਲ ਇੰਸਾਂ ਦਾ ਪਾਰਥਕ ਸਰੀਰ ਬਲਾਕ ਦੇ ਜ਼ਿੰਮੇਵਾਰਾਂ ਦੀ ਮਦਦ ਨਾਲ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਕਰਨੈਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਫੁੱਲਾਂ ਨਾਲ ਸਜੀ ਗੱਡੀ ਰਾਹੀਂ ਦਿਵਿਆ ਜੋਤੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਨਿਵਾਰੀ ਰੋਡ ਮੋਦੀ ਨਗਰ ( ਯੂ ਪੀ) ਭੇਜੀ ਗਈ ।


ਸੱਚਖੰਡਵਾਸੀ ਬਲਵਿੰਦਰ ਇੰਸਾਂ ਬਣੇ ਸਰੀਰਦਾਨੀ ਅਤੇ ਨੇਤਰਦਾਨੀ


     ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਅਤੇ ਬਲਾਕ ਕੋਟਕਪੂਰਾ ਦੇ ਮਾਨਵਤਾ ਨੂੰ ਸਮਰਪਿਤ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ ਹਜੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਪਾਵਨ ਪ੍ਰੇਰਣਾ ਤੇ ਚੱਲਦਿਆਂ ਜਿਥੇ ਮਾਲਕ ਦੇ ਚਰਨਾਂ ਵਿਚ ਓੜ ਨਿਭਾ ਗਏ ਉਥੇ ਮ੍ਰਿਤਕ ਦੀ ਸਵੈ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਦਾਨ ਕੀਤਾ ਗਿਆ । ਸੱਚਖੰਡ ਵਾਸੀ ਬਲਵਿੰਦਰ ਸਿੰਘ ਦੀਆਂ ਦੋਨੋ ਅੱਖਾਂ ਬਠਿੰਡਾ ਦੀ ਅੱਖਾਂ ਵਾਲੀ ਟੀਮ ਵੱਲੋਂ ਕੱਢਕੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਿਰਸਾ ਵਿਖੇ ਜਮਾਂ ਕਰਵਾਈਆਂ ਤਾਂ ਜੋ ਕਿਸੇ ਵਿਅਕਤੀ ਦੀ ਹਨੇਰੀ ਦੁਨੀਆ ਰੁਸ਼ਨਾ ਸਕਣ ਅਤੇ ਬਾਅ•ਦ ਵਿਚ ਉਨਾਂ ਦੀ ਮ੍ਰਿਤਕ ਦੇਹ ਨੂੰ ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਫੁੱਲਾਂ ਨਾਲ ਸਜਾਈ ਹੋਈ ਜੀਪ ਵਿਚ ਸਜਾ ਕੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਜਗਜੀਤ ਸਿੰਘ ਕੰਢਾ, ਸ਼ਮਸ਼ੇਰ ਸਿੰਘ ,ਲਖਜੀਤ ਸਿੰਘ ਕੰਢਾ,ਸੰਨੀ ਕੰਢਾ, ਮਨਪ੍ਰੀਤ ਸਿੰਘ (ਨਾਜੀ ਕੰਢਾ), ਬੇਅੰਤ ਕੌਰ ਇੰਸਾਂ , ਕਰਮਜੀਤ ਕੌਰ ਇੰਸਾਂ , ਜਸਪ੍ਰੀਤ ਕੌਰ ਇੰਸਾਂ , ਸਰਬਜੀਤ ਕੌਰ ਇੰਸਾਂ ਤੋਂ ਇਲਾਵਾ ਗਰੀਨ ਐਸ ਦੇ ਸੇਵਾਦਾਰ ਦੇਹ ਦਾਨ ਕਰਨ ਲਈ ਰਵਾਨਾ ਹੋਏ । ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਦੇ ਸੇਵਾਦਾਰ ਵੀਰ ਤੇ ਭੈਣਾਂ ਜੀਪ ਦੇ ਅੱਗੇ ਅੱਗੇ ਸਰੀਰਦਾਨੀ ਅਤੇ ਨੇਤਰਦਾਨੀ ਬਲਵਿੰਦਰ ਸਿੰਘ ਇੰਸਾਂ ਅਮਰ ਰਹੇ ਦੇ ਬੈਨਰ ਫੜੇ ਹੋਏ ਚੱਲ ਰਹੇ ਸਨ ਅਤੇ ਮ੍ਰਿਤਕ ਦੀ ਅੰਤਿਮ ਯਾਤਰਾ ਪਿੱਛੇ ਆ ਰਹੀ ਸਾਧ ਸੰਗਤ, ਰਿਸ਼ਤੇਦਾਰ ਅਤੇ ਸ਼ਹਿਰ ਨਿਵਾਸੀ ਗਮਗੀਨ ਮਾਹੋਲ ਵਿੱਚ ਡੁੱਬੇ ਜਿਥੇ ਭਿੱਜੀਆਂ ਅੱਖਾਂ ਨਾਲ ਮ੍ਰਿਤਕ ਨੂੰ ਵਿਦਾਇਗੀ ਦੇ ਰਹੇ ਸਨ । ਸਜੀ ਹੋਈ ਜੀਪ ਦੇ ਨਾਲ ਲਛਮਣ ਸਿੰਘ ਜੇ ਈ, ਜਗਸੀਰ ਸਿੰਘ ਪਟਵਾਰੀ ਅਤੇ ਸ਼ਹਿਰੀ ਭੰਗੀਦਾਸ ਸੁਰਿੰਦਰ ਇੰਸਾਂ ਅਤੇ ਸੈਂਕੜੇ ਡੇਰਾ ਪ੍ਰੇਮੀ ਸਰਧਾਂਜਲੀ ਦੇਣ ਲਈ ਸ਼ਾਮਲ ਹੋਏ ਪ੍ਰਬੰਧਕਾਂ ਵੱਲੋਂ ਡੇਰਾ ਸੱਚਾ ਸੌਦਾ ਵਲੋਂਂ ਸਰੀਰਦਾਨ ਦੀ ਵਿੱਢੀ ਮੁਹਿੰਮ ਸਬੰਧੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 96 ਮਾਨਵਤਾ ਭਲਾਈ ਕਾਰਜਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ। ਗਰੀਨ ਐਸ ਦੇ ਸੇਵਾਦਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ ਗਈ। ਧੰਨ ਹਨ ਉਹ ਇੰਨਸਾਨ ਜੋ ਜਿਉਂਦੇ ਸਮੇ ਨਾਮ ਦੀ ਅਨਮੋਲ ਦਾਤ ਲੈਕੇ ਜਿਥੇ ਆਪਣਾ ਜੀਵਨ ਸਫਲ ਕਰਨ ਦੇ ਨਾਲ ਮਾਨਵਤਾ ਭਲਾਈਂ ਲਈ ਸਮਰਪਿਤ ਹੁੰਦੇ ਹਨ ਉਥੇ ਉਹ ਅੰਤ ਸਮੇਂ ਵਿਚ ਵੀ ਆਪਣੇ ਮੁਰਸ਼ਦ ਦੇ ਬਚਨਾਂ ਤੇ ਚੱਲਦੇ ਹੋਏ ਸਮਾਜ ਨੂੰ ਇਕ ਚੰਗੀ ਸੇਧ ਦੇ ਕੇ ਜਾਂਦੇ ਹਨ । ਜਿਸ ਕਰਕੇ ਉਨ•ਾ ਦਾ ਨਾਮ ਸਦਾ ਅਮਰ ਰਹਿੰਦਾ ਹੈ। ਅੱਜ ਬਲਵਿੰਦਰ ਇੰਸਾਂ ਦਾ ਮ੍ਰਿਤਕ ਸਰੀਰ ਜੋ ਕਿ ਸ਼ਾਰਧਾ ਯੂਨੀਵਰਸਿਟੀ ਨੌਇਡਾ ਵਿਖੇ ਭੇਜਿਆ ਜਾ ਰਿਹਾ । ਜਿਥੇ ਕਿ ਅਨੇਕਾਂ ਵਿਦਿਆਰਥੀ ਇਸ ਸਰੀਰ ਤੇ ਖੋਜ ਕਰਕੇ ਡਾਕਟਰ ਦੀ ਉਪਾਧੀ ਹਾਸਲ ਕਰਨਗੇ। ਉਥੇ ਉਹ ਸਮਾਜ ਵਿਚ ਫੈਲ ਰਹੀਆਂ ਭਿਆਨਕ ਬਿਮਾਰੀਆਂ ਨੂੰ ਵੀ ਇਸ ਖੋਜ ਰਾਹੀ ਠੱਲ ਪਾਉਣ ਵਿਚ ਕਾਮਯਾਬ ਹੋਣਗੇ। ਅਜਿਹੇ ਇਨਸਾਨ ਸੱਚਮੁੱਚ ਹੀ ਧੰਨ ਕਹਿਣ ਦੇ ਕਾਬਲ ਹਨ ਜੋ ਜਿਉਂਦੇ ਹੋਏ ਮਾਨਵਤਾ ਦੀ ਨਿਰਸਵਾਰਥ ਸੇਵਾ ਕਰਦੇ ਹਨ ਅਤੇ ਜਾਣ ਤੋਂ ਬਾਅ•ਦ ਵੀ ਅਜਿਹੀ ਕੁਰਬਾਨੀ ਕਰ ਜਾਂਦੇ ਹਨ ਜਿਸਨੂੰ ਰਹਿੰਦੀ ਦੁਨੀਆ ਯਾਦ ਕਰਦੀ ਹੈ।


ਮਸ਼ੀਨਾਂ ਵਾਲੇ ਬਲਵਿੰਦਰ ਇੰਸਾਂ ਬਣੇ ਸਰੀਰਦਾਨੀ ਅਤੇ ਨੇਤਰਦਾਨੀ

     ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ 'ਤੇ ਅਮਲ ਕਰਦਿਆਂ ਕੋਟਕਪੂਰਾ ਨਿਵਾਸੀ ਬਲਵੀਰ ਸਿੰਘ ਪ੍ਰੇਮੀ ਦੇ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦਾ ਸਰੀਰ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ। ਉਨ•ਾਂ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੋਢਾ ਲਾਕੇ ਸਜਾਈ ਹੋਈ ਗੱਡੀ ਵਿੱਚ ਰੱਖਿਆ। ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਮੈਂਬਰਾਂ ਵੱਲੋਂ ਸਲਾਮੀ ਦੇ ਕੇ ਵੱਡੇ ਕਾਫਲੇ ਦੇ ਰੂਪ ਵਿਚ “ਜਬ ਤਕ ਸੂਰਜ ਚਾਂਦ ਰਹੇਗਾ ਬਲਵਿੰਦਰ ਇੰਸਾਂ ਤੇਰਾ ਨਾਮ ਰਹੇਗਾ” ਨਾਅ•ਰੇ ਮਾਰਦੇ ਹੋਏ ਮ੍ਰਿਤਕ ਦੇਹ ਨੂੰ ਘਰ ਤੋਂ ਲੈ ਕੇ ਮੁਕਤਸਰ ਰੋਡ , ਰੇਲਵੇ ਪੁੱਲ ਤੋ ਲਾਇਟਾਂ ਵਾਲੇ ਚੌਂਕ ਵਿਖੇ ਪਹੁੰਚੇ। ਜਿਥੇ ਬੇਨਤੀ ਦਾ ਸ਼ਬਦ ਲਾਉਣ ਤੋਂ ਬਾਅ•ਦ ਉਨ•ਾਂ ਦੀ ਸਵੈ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਬਲਵਿੰਦਰ ਇੰਸਾਂ ਦਾ ਪਾਰਥਕ ਸਰੀਰ ਬਲਾਕ ਦੇ ਜ਼ਿੰਮੇਵਾਰਾਂ ਦੀ ਮਦਦ ਨਾਲ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਬਲਵਿੰਦਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਸ੍ਰੀ ਗੁਰੂ ਰਾਮ ਰਾਏ ਇੰਸਟੀਚਿਊਟ ਮੈਡੀਕਲ ਐਂਡ ਸੋਸਾਇਟੀ ਸ੍ਰੀ ਮਹੰਤ ਇੰਦਰਸ਼ ਹਸਪਤਾਲ ਦੇਹਰਾਦੂਨ ਵਿਖੇ ਭੇਜੀ ਗਈ। ਬਲਵਿੰਦਰ ਸਿੰਘ ਦਾ ਜਨਮ 03 ਜੂਨ 1978 ਨੂੰ ਕੋਟਕਪੂਰਾ ਦੇ ਬਲਵੀਰ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁਖੋਂ ਹੋਇਆ ਸੀ । ਬਚਪਨ ਮਾਪਿਆਂ ਦੀ ਬੁੱਕਲ ਵਿੱਚ ਮਾਣ ਕੇ ਬਲਵਿੰਦਰ ਵੱਡਾ ਹੋਇਆ ਤੇ ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਸਿਲਾਈ ਮਸ਼ੀਨਾਂ ਰਿਪੇਅਰ ਕਰਨ ਦੀ ਸਿਖਿਆ ਲੈ ਕੇ ਕੋਟਕਪੂਰਾ ਦੇ ਗੁਰਦਵਾਰਾ ਬਜਾਰ ਵਿੱਚ ਆਪਣਾ ਕੰਮ ਚਲਾ ਲਿਆ । ਡੇਰਾ ਸੱਚਾ ਸੌਦਾ ਦੇ ਪਦ ਚਿੰਨਾਂ ਤੇ ਚਲ ਕੇ ਲੋਕ ਭਲਾਈ ਦੇ ਕੰਮਾਂ ਚ ਵੀ ਆਪਣੀ ਰੂਚੀ ਦਿਖਾਈ । ਪਰ ਰੱਬ ਦਾ ਭਾਣਾ ਕੁਝ ਹੋਰ ਹੀ ਸੀ ਕਿ ਮਿਤੀ 22-04-2013 ਨੂੰ ਅਚਾਨਕ ਦਿਲ ਦੇ ਦੌਰੇ ਕਾਰਨ ਬਲਵਿੰਦਰ ਇਸ ਦੁਨੀਆਂ ਨੂੰ ਅਲਵਿੱਦਾ ਕਹਿ ਗਿਆ । ਪਰ ਉਸ ਦਾ ਪਾਰਥਿਕ ਸ਼ਰੀਰ ਆਉਣ ਵਾਲੀ ਪੀੜ•ੀ ਦੇ ਬਨਣ ਵਾਲੇ ਡਾਕਟਰਾਂ ਦੀ ਸਿਖਿੱਆ ਲਈ ਪ੍ਰੇਰਨਾ ਸਰੋਤ ਹੋਵੇਗਾ ।